SKIP TO MAIN CONTENT

2023 ਤੱਕ ਵਿਕਟੋਰੀਆ ਵਿੱਚ ਸਿੰਗਲ-ਯੂਜ਼ ਪਲਾਸਟਿਕ ਕਟਲਰੀ ਅਤੇ ਹੋਰ ਕਈ ਵਸਤਾਂ 'ਤੇ ਲਗੇਗੀ ਪਾਬੰਦੀ

ਵੱਧ ਰਹੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ ਵਿਕਟੋਰੀਆ ਵਿੱਚ ਦੋ ਸਾਲਾਂ ਦੇ ਅੰਦਰ-ਅੰਦਰ ਸਿੰਗਲ-ਯੂਜ਼ਲ ਪਲਾਸਟਿਕ ਸਟ੍ਰਾ, ਕਟਲਰੀ, ਕਾਟਨ ਬਡਸ ਅਤੇ ਹੋਰ ਕਈ ਵਸਤਾਂ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।

SA ban single-use plastic
SA ban single-use plastic Source: ABC RN: Fiona Pepper

1 min read

Published

By Ravdeep Singh


Skip to article content

ਵਿਕਟੋਰੀਆ ਦੀ ਊਰਜਾ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਲਿਲੀ ਡੀ ਅਮਬਰੋਸੀਓ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ 2023 ਤੱਕ ਕੁੱਝ ਖ਼ਾਸ ਇਕਲੌਤੀ ਵਰਤੋਂ ਵਾਲੀ ਪਲਾਸਟਿਕ ਸਮਗ੍ਰੀ ਜਿਵੇਂ ਕਿ ਸਟ੍ਰਾਅ, ਪਲੇਟਾਂ ਅਤੇ ਪੌਲੀਸਟੀਰੀਨ ਦੇ ਡੱਬੇ ਅਤੇ ਕੱਪ 'ਤੇ ਪਾਬੰਦੀ ਲਗਾਈ ਜਾਏਗੀ।

ਹਰ ਵਿਕਟੋਰੀਅਨ ਪ੍ਰਤੀ ਸਾਲ ਲਗਭਗ 68 ਕਿਲੋਗ੍ਰਾਮ ਪਲਾਸਟਿਕ ਬਰਬਾਦ ਕਰਦਾ ਹੈ ਜਿਸਦਾ ਮਾੜਾ ਨਤੀਜਾ ਵਾਤਾਵਰਣ ਨੂੰ ਭੁਗਤਣਾ ਪੈਂਦਾ ਹੈ। ਮਿਸ ਅਮਬਰੋਸੀਓ ਨੇ ਕਿਹਾ ਕਿ ਪਲਾਸਟਿਕ ਸਮਗ੍ਰੀ 'ਤੇ ਪਾਬੰਦੀ ਲਗਾਉਣਾ ਵਾਤਾਵਰਣ ਨੂੰ ਬਚਾਉਣ ਵਿੱਚ ਇੱਕ ਅਹਿਮ ਕਦਮ ਹੈ।

ਪਾਬੰਦੀ ਦੇ ਦਾਇਰੇ ਵਿੱਚ ਡਾਕਟਰੀ ਜਾਂ ਵਿਗਿਆਨਕ ਉਪਕਰਣ ਸ਼ਾਮਲ ਨਹੀਂ ਹੋਣਗੇ ਅਤੇ ਲੋੜਵੰਦ ਐਮਰਜੈਂਸੀ, ਅਪੰਗਤਾ ਅਤੇ ਬਜ਼ੁਰਗ ਦੇਖਭਾਲ ਸੇਵਾਵਾਂ ਨੂੰ ਲੋੜ ਮੁਤਾਬਿਕ ਛੋਟਾਂ ਦਿੱਤੀਆਂ ਜਾਣਗੀਆਂ।

ਮਿਸ ਅਮਬਰੋਸੀਓ ਨੇ ਕਿਹਾ ਕਿ ਇਸ ਦੌਰਾਨ ਆਉਣ ਵਾਲ਼ੀ ਲਾਗਤ ਦੇ ਬਾਵਜੂਦ ਵੀ ਵਿਕਟੋਰੀਅਨ ਲੋਕ ਇਹ ਤਬਦੀਲੀ ਚਾਹੁੰਦੇ ਹਨ।

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। 

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ।


Follow SBS Punjabi

Download our apps

Watch on SBS

Punjabi News

Stream now