SKIP TO MAIN CONTENT

ਵਧ ਰਹੇ ਕੋਵਿਡ ਕੇਸਾਂ ਨੂੰ ਰੋਕਣ ਲਈ ਵਿਕਟੋਰੀਆ ਵਿੱਚ ਲੱਗਿਆ ਇੱਕ ਹਫ਼ਤੇ ਲਈ ਲੌਕਡਾਊਨ

ਮੈਲਬੌਰਨ ਦੇ ਉੱਤਰ ਵਿੱਚ ਕੋਵਿਡ-19 ਦੇ 11 ਨਵੇਂ ਕੇਸ ਸਾਹਮਣੇ ਆਉਣ ਪਿੱਛੋਂ ਵਿਕਟੋਰੀਆ ਸਰਕਾਰ ਨੇ ਸੱਤ ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਹੈ। ਕੱਲ ਤੱਕ 26 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਸੀ।

Acting Victorian Premier James Merlino announces a snap lockdown.
Acting Victorian Premier James Merlino announces a snap lockdown. Source: AAP

2 min read

Published

Updated

By Rashida Nour, Ravdeep Singh


Skip to article content

ਕੋਵਿਡ-19 ਦੇ ਪ੍ਰਕੋਪ ਨੂੰ ਰੋਕਣ ਲਾਉਣ ਲਈ ਵਿਕਟੋਰੀਆ ਸਰਕਾਰ ਵਲੋਂ ਵੀਰਵਾਰ ਰਾਤ ਤੋਂ ਇੱਕ ਹਫਤੇ ਲਈ ਤਾਲਾਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਘਰ ਤੋਂ ਇਲਾਵਾ ਸਾਰੀਆਂ ਅੰਦਰੀ ਅਤੇ ਬਾਹਰੀ ਥਾਵਾਂ 'ਤੇ ਫੇਸ ਮਾਸਕ ਪਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ।

ਅਹਿਮ ਸੈਕਟਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਬੱਚਿਆਂ ਤੋਂ ਇਲਾਵਾ ਬਾਕੀ ਸਭ ਲਈ ਸਕੂਲ ਬੰਦ ਰਹਿਣਗੇ ਅਤੇ ਉਨ੍ਹਾਂ ਨੂੰ ਔਨਲਾਈਨ ਸਿਖਲਾਈ ਦਿੱਤੀ ਜਾਵੇਗੀ ਜਦਕਿ ਚਾਇਲਡ ਕੇਅਰ ਸੈਂਟਰਾਂ ਨੂੰ ਖੁਲ੍ਹੇ ਰੱਖਣ ਦੀ ਇਜਾਜ਼ਤ ਹੈ।

ਸੁਪਰਮਾਰਕੀਟਾਂ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਕਿ ਫਾਰਮੇਸੀਆਂ, ਪੈਟਰੋਲ ਸਟੇਸ਼ਨ ਅਤੇ ਬੈਂਕ ਖੁੱਲ੍ਹੇ ਰਹਿਣਗੇ ਪਰ ਰੈਸਟੋਰੈਂਟ, ਪੱਬ ਅਤੇ ਕੈਫੇ ਸਿਰਫ਼ 'ਟੇਕਵੇ' ਤਕ ਸੀਮਤ ਰਹਿਣਗੇ।

ਵਿਕਟੋਰੀਆ ਵਾਸੀਆਂ ਨੂੰ ਸਿਰਫ਼ ਭੋਜਨ ਜਾਂ ਗਰੌਸਰੀ ਲੈਣ, ਦੇਖਭਾਲ ਕਰਨ, ਅਧਿਕਾਰਤ ਕੰਮ ਉੱਤੇ ਜਾਣ, ਕਸਰਤ ਕਰਨ ਜਾਂ ਵੈਕਸੀਨੇਸ਼ਨ ਲਗਵਾਉਣ ਲਈ ਹੀ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਹੈ।

ਕਸਰਤ ਅਤੇ ਖਰੀਦਦਾਰੀ ਘਰ ਤੋਂ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਸੀਮਿਤ ਰਹੇਗੀ। ਕਸਰਤ ਕਰਨ ਲਈ ਦੋ ਘੰਟੇ ਦੀ ਮਿਆਦ ਰੱਖੀ ਗਈ ਹੈ ਅਤੇ ਤੁਸੀ ਸਿਰਫ਼ ਇਕ ਹੋਰ ਵਿਅਕਤੀ ਨਾਲ਼ ਕਸਰਤ ਕਰ ਸਕਦੇ ਹੋ।

ਐਕਟਿੰਗ ਪ੍ਰੀਮੀਅਰ ਸ੍ਰੀ ਜੇਮਸ ਮਾਰਲਿਨੋ ਨੇ ਕਿਹਾ ਕਿ ਵਾਇਰਸ ਦੀ “ਤੇਜ਼ ਰਫਤਾਰ” ਉਤੇ ਰੋਕਥਾਮ ਲਾਉਣ ਲਈ ਇਹ ਇੱਕ “ਸਰਕਟ ਬਰੇਕਰ” ਲਾਕਡਾਉਨ ਹੋਵੇਗਾ ਜਿਸ ਨੂੰ ਜਨਤਕ ਸਿਹਤ ਸਲਾਹ ਦੇ ਚਲਦਿਆਂ ਲਾਗੂ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਇਸ ਲੌਕਡਾਊਨ ਉਤੇ ਟਿਪਣੀ ਕਰਦੇ ਹੋਏ ਕਿਹਾ ਕਿ "ਮੈਂ ਵਿਕਟੋਰੀਆ ਵਾਸੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਵਿਕਟੋਰੀਅਨ ਅਤੇ ਸੰਘੀ ਸਰਕਾਰਾਂ ਇਸ ਘੜੀ ਇੱਕ ਜੁੱਟ ਹੋਕੇ ਕੰਮ ਕਰ ਰਹੀਆਂ ਹਨ। ਵਿਕਟੋਰੀਆ ਵਾਸੀਆਂ ਦੀ ਸਿਹਤ, ਸੁਰੱਖਿਆ, ਨੌਕਰੀਆਂ ਅਤੇ ਉਨ੍ਹਾਂ ਦੀ ਰੱਖਿਆ ਲਈ ਢੁਕਵੇਂ ਕਦਮ ਚੁਕੇ ਜਾਣਗੇ ਤਾਂ ਕੇ ਇਹ ਚੁਣੌਤੀ ਭਰਿਆ ਸਮਾਂ ਟਪਾਇਆ ਜਾ ਸਕੇ।"

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now