ਵੈਲੇਨਟਾਈਨ ਦਿਹਾੜੇ ਵੀਕੈਂਡ ਦੌਰਾਨ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੁਆਰਾ ਘੋਸ਼ਿਤ ਕੀਤੇ ਗਏ ਅਚਨਚੇਤ ਲੌਕਡਾਉਨ ਨੇ ਪਹਿਲਾਂ ਹੀ ਸੰਘਰਸ਼ ਕਰ ਰਹੇ ਕਾਰੋਬਾਰਾਂ ਉੱਤੇ ਬਹੁਤ ਮਾੜਾ ਅਸਰ ਪਾਇਆ ਹੈ।
ਇਸ ਲੌਕਡਾਉਨ ਦੀ ਘੋਸ਼ਣਾ ਤੋਂ ਬਾਅਦ ਇਨ੍ਹਾਂ ਕਾਰੋਬਾਰਾਂ ਵਲੋਂ 'ਰੱਦ ਕੀਤੇ ਵਿਆਹ, ਪਾਰਟੀਆਂ ਅਤੇ ਵੈਲੇਨਟਾਈਨ-ਭੋਜ ਕਾਰਣ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਸ ਇੰਡਸਟਰੀ ਨਾਲ਼ ਸੰਬਧਤ ਕਾਰੋਬਾਰੀਆਂ ਦਾ ਮਨਣਾ ਹੈ ਕਿ ਡੈਨੀਅਲ ਐਂਡਰਿਊਜ਼ ਸਰਕਾਰ ਨੇ ਹੋਟਲ ਕੁਆਰੰਟੀਨ ਪ੍ਰੋਗਰਾਮ ਨੂੰ ਉਚਿਤ ਤਰੀਕੇ ਨਾਲ਼ ਨਹੀਂ ਸੰਭਾਲਿਆ ਜਿਸ ਦੇ ਚਲਦਿਆਂ ਇਹ ਬੇ-ਲੋੜਾ ਲੌਕਡਾਉਨ ਲਾਉਣਾ ਪਿਆ।
ਇਨ੍ਹਾਂ ਕਾਰੋਬਾਰੀਆਂ ਨੇ ਇਸ ਨੁਕਸਾਨ ਲਈ ਸਰਕਾਰ ਦੇ ਇਸ ਫ਼ੈਸਲੇ ਨੂੰ ਜ਼ਿਮੇਵਾਰ ਠਹਿਰਾਉਂਦਿਆਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਆਸਟ੍ਰੇਲੀਅਨ ਸਮਾਲ ਬਿਜਨਸ ਐਂਡ ਫੈਮਲੀ ਐਂਟਰਪ੍ਰਾਈਜ਼ ਦੀ ਓਮਬਡਸਮੈਨ ਕੇਟ ਕਾਰਨੇਲ ਦਾ ਵੀ ਕਹਿਣਾ ਹੈ ਕਿ ਵਿਕਟੋਰੀਆ ਸਰਕਾਰ ਨੂੰ ਇਸ ਅਚਾਨਕ ਲੌਕਡਾਉਨ ਕਰਣ ਲਈ ਛੋਟੇ ਕਾਰੋਬਾਰਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹਿਦਾ ਹੈ।
ਉਨ੍ਹਾਂ ਕਿਹਾ ਕਿ, “ਇਸ ਸਨੈਪ ਲੌਕਡਾਉਨ ਕਾਰਣ ਵਿਕਟੋਰੀਆ ਦੇ ਹਜ਼ਾਰਾਂ ਛੋਟੇ ਕਾਰੋਬਾਰਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਪੰਜ ਦਿਨਾਂ ਲਈ ਆਪਣਾ ਕਾਰੋਬਾਰ ਬੰਦ ਕਰਣਾ ਪਿਆ ਜਿਸ ਕਾਰਨ ਵਿਕਟੋਰੀਅਨ ਸਰਕਾਰ ਨੂੰ ਇਨ੍ਹਾਂ ਪ੍ਰਭਾਵਿਤ ਛੋਟੇ ਕਾਰੋਬਾਰਾਂ ਲਈ ਮੁਆਵਜ਼ੇ ਦੇ ਪੈਕੇਜ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ ਤਾਂਕਿ ਕਾਰੋਬਾਰ ਚਲਾਉਣ ਨਾਲ਼ ਸੰਬੰਧਤ ਖਰਚਿਆਂ ਦੀ ਭਰਪਾਈ ਕੀਤੀ ਜਾ ਸਕੇ।"
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

