ਫੇਸਬੁੱਕ ਨੇ ਆਸਟਰੇਲੀਅਨ ਉਪਭੋਗਤਾਵਾਂ ਨੂੰ ਆਪਣੇ ਪਲੇਟਫਾਰਮ 'ਤੇ ਖਬਰਾਂ ਪੜ੍ਹਨ ਜਾਂ ਸਾਂਝਾ ਕਰਨ' 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
ਪਰ ਤੁਸੀਂ ਬਿਨਾ ਫੇਸਬੁੱਕ ਦਾ ਸਹਾਰਾ ਲਏ ਸਿੱਧੇ ਸਾਡੇ ਐਸ ਬੀ ਐਸ ਪੰਜਾਬੀ ਵੈੱਬਪੇਜ ਉੱਤੇ ਜਾਕੇ ਜਾਂ ਟਵਿੱਟਰ ਅਤੇ ਐਸ ਬੀ ਐੱਸ ਰੇਡੀਓ ਐੱਪ ਜ਼ਰੀਏ ਸਾਡੀ ਕਵਰੇਜ ਦਾ ਫਾਇਦਾ ਲੈ ਸਕਦੇ ਹੋ।
ਹੇਠ ਦਿੱਤੀ ਜਾਣਕਾਰੀ ਨੂੰ ਹੋਰਾਂ ਨਾਲ਼ ਵੀ ਸਾਂਝਾ ਕਰੋ।
ਐਸ ਬੀ ਐਸ ਨਾਲ਼ ਸਬੰਧਿਤ ਜ਼ਰੂਰੀ ਵੈਬਸਾਈਟ ਲਿੰਕ:
- ਐਸ ਬੀ ਐਸ ਪੰਜਾਬੀ
- ਐਸ ਬੀ ਐਸ ਪੰਜਾਬੀ ਦੀ ਅੰਗਰੇਜ਼ੀ ਵੈਬਸਾਈਟ
- ਐਸ ਬੀ ਐਸ ਭਾਸ਼ਾਵਾਂ
- ਐਸ ਬੀ ਐਸ ਨਿਊਜ਼
- ਐਸ ਬੀ ਐਸ ਰੇਡੀਓ
- ਐਸ ਬੀ ਐੱਸ ਰੇਡੀਓ ਐੱਪ
- ਆਈ ਫੋਨ ਵਰਤਣ ਵਾਲ਼ੇ ਇਥੋਂ ਡਾਊਨਲੋਡ ਕਰੋ
- ਐਂਡਰਾਇਡ ਵਰਤਣ ਵਾਲ਼ੇ ਇਥੋਂ ਡਾਊਨਲੋਡ ਕਰੋ
- ਐਨ ਆਈ ਟੀਵੀ
- ਇਨਸਾਈਟ
- ਡੇਟਲਾਈਨ
- ਫੀਡ
ਅਜਿਹਾ ਕਿਉਂ ਹੋਇਆ?
ਫੇਸਬੁੱਕ ਦੇ ਫੈਸਲੇ ਦਾ ਅਰਥ ਹੈ ਕਿ ਆਸਟ੍ਰੇਲੀਅਨ ਨਿਊਜ਼ ਪ੍ਰਕਾਸ਼ਕ ਹੁਣ ਫੇਸਬੁੱਕ ਰਾਹੀਂ ਜਾਣਕਾਰੀ ਸਾਂਝੀ ਨਹੀਂ ਕਰ ਸਕਣਗੇ ਅਤੇ ਅੰਤਰਰਾਸ਼ਟਰੀ ਖਬਰਾਂ ਵੀ ਸਥਾਨਕ ਫੇਸਬੁੱਕ ਉਪਭੋਗਤਾ ਨੂੰ ਨਹੀਂ ਦਿਖਣਗੀਆਂ।
ਇਹ ਮਹੱਤਵਪੂਰਨ ਫੈਸਲਾ ਆਸਟ੍ਰੇਲੀਆ ਦੇ ਪ੍ਰਸਤਾਵਿਤ ਨਵੇਂ 'ਮੀਡੀਆ ਸੌਦੇਬਾਜ਼ੀ ਕਾਨੂੰਨ' ਦੇ ਜਵਾਬ ਵਿੱਚ ਲਿਆ ਗਿਆ ਹੈ ਜਦੋਕਿ ਫੈਡਰਲ ਸਰਕਾਰ ਸੋਸ਼ਲ ਮੀਡੀਆ ਨੂੰ ਚਲਾਉਂਦੇ ਵੱਡੇ ਅਦਾਰਿਆਂ ਨੂੰ ਖਬਰ ਸਮੱਗਰੀ ਦੇ ਭੁਗਤਾਨ ਲਈ ਮਜਬੂਰ ਕਰਨ ਦੀ ਯੋਜਨਾ ਨੂੰ ਅਮਲੀ ਰੂਪ ਦੇ ਰਹੀ ਹੈ।