ਕਰੋਨਾਵਾਇਰਸ ਕਾਰਨ ਲੱਗੀ ਤਾਲਾਬੰਦੀ ਦਾ ਭਿਆਨਕ ਅਸਰ ਬੇਸ਼ਕ ਸਾਰੇ ਪਾਸੇ ਹੀ ਦੇਖਣ ਨੂੰ ਮਿਲ ਰਿਹਾ ਹੈ ਪਰ ਛੋਟੇ ਅਦਾਰੇ ਇਸ ਦੀ ਮਾਰ ਹੇਠ ਕੁੱਝ ਜਿਆਦਾ ਹੀ ਆਏ ਹਨ।
ਇੱਕ ਅੰਦਾਜ਼ੇ ਮੁਤਾਬਿਕ ਇਸ ਵਾਇਰਸ ਦੀ ਮਾਰ ਹੇਠ ਆਉਣ ਵਾਲੇ ਛੋਟੇ ਅਦਾਰਿਆਂ ਦੇ ਬੰਦ ਹੋਣ ਨਾਲ 2.7 ਮਿਲੀਅਨ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਹਨ।
ਅਪ੍ਰੈਲ 16 ਨੂੰ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੋਂ ਜਾਰੀ ਕੀਤੇ ਡਾਟੇ ਅਤੇ ਮਾਰਚ ਅੰਤ ਵਿੱਚ ਲੇਬਰ ਫੋਰਸ ਵਲੋਂ ਜਾਰੀ ਕੀਤੀ ਜਾਣਕਾਰੀ ਪਿੱਛੋਂ ਇਸ ਬਾਰੇ ਹੋਰ ਸਪੱਸ਼ਟਤਾ ਨਜ਼ਰ ਆਓਂਦੀ ਹੈ ਕਿ ਇਸ ਸਮੇਂ ਤਕਰੀਬਨ 9 ਲੱਖ ਨੌਕਰੀਆਂ ਤਾਂ ਖਤਰੇ ਵਿੱਚ ਪੈ ਹੀ ਚੁੱਕੀਆਂ ਹਨ।
ਕਿਹੜੀਆਂ ਨੌਕਰੀਆਂ ਨੂੰ ਹੈ ਜਿਆਦਾ ਖਤਰਾ?
ਇੱਕ ਅੰਦਾਜ਼ੇ ਮੁਤਾਬਿਕ ਪ੍ਰਮੁੱਖ ਹੋਸਪਿਟਾਲਿਟੀ ਅਦਾਰੇ ਜਿਹਨਾਂ ਵਿੱਚ ਬਾਹਰ ਖਾਣਾ ਖਾਣ ਵਾਲੀਆਂ ਥਾਵਾਂ, ਮਨੋਰੰਜਨ, ਰਿਹਾਇਸ਼ ਅਤੇ ਯਾਤਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਦਾਰੇ ਆਉਂਦੇ ਹਨ, ਵਿੱਚੋਂ 1.4 ਮਿਲੀਅਨ ਨੌਕਰੀਆਂ ਜਾ ਸਕਦੀਆਂ ਹਨ।
February 2020, ABS 6291.0.55.003

ਇਸ ਤੋਂ ਬਾਅਦ ਦੂਜਾ ਵੱਡਾ 9 ਲੱਖ ਨੌਕਰੀਆਂ ਦਾ ਝਟਕਾ ਲੱਗ ਸਕਦਾ ਹੈ ਰਿਟੇਲ ਸੇਵਾ ਪ੍ਰਦਾਨ ਕਰਨ ਵਾਲੇ ਅਦਾਰਿਆਂ ਨੂੰ, ਕਿਉਂਕਿ ਜਰੂਰੀ ਚੀਜਾਂ ਨੂੰ ਛੱਡ ਕੇ, ਬਾਕੀ ਸਾਰੀਆਂ ਦੀ ਹੀ ਖਪਤ ਘੱਟ ਹੁੰਦੀ ਜਾ ਰਹੀ ਹੈ।
ਇਸ ਖਿੱਤੇ ਵਿਚਲੀਆਂ ਨੌਕਰੀਆਂ ਦੀ ਮਾਰ ਹੇਠ ਜਿਆਦਾਤਰ ਨੌਜਵਾਨ ਵਰਗ ਦੇ ਕਾਮੇ ਆਉਣਗੇ ਜੋ ਕਿ 35 ਸਾਲਾਂ ਤੋਂ ਘੱਟ ਉਮਰ ਦੇ ਹਨ। ਇਹਨਾਂ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਜਿਆਦਾ ਹਨ।
ਇਸ ਦੀ ਸ਼ੁਰੂਆਤ ਹੋਵੇਗੀ ਚਾਈਲਡ ਕੇਅਰ ਅਤੇ ਸਕੂਲਾਂ ਵਿੱਚੋਂ ਬੱਚਿਆਂ ਦੀ ਗੈਰਹਾਜਰੀ ਨਾਲ ਕਿਉਂਕਿ ਜਿਆਦਾ ਲੋਕ ਆਪਣੇ ਬੱਚਿਆਂ ਦੀ ਸਿਹਤ ਸੰਭਾਲ ਦੇ ਮੱਦੇਨਜ਼ਰ ਉਹਨਾਂ ਨੂੰ ਉੱਥੇ ਨਹੀਂ ਭੇਜਣਾ ਚਾਹੁਣਗੇ ਅਤੇ ਇਹ ਕੰਮ ਹੁਣ ਉਹ ਆਪਣੇ ਘਰ ਦੇ ਬਜ਼ੁਰਗਾਂ ਦੇ ਹਵਾਲੇ ਕਰ ਦੇਣਗੇ।
ਕੋਵਿਡ-19 ਕਾਰਨ ਬਿਮਾਰ ਹੋਣ ਵਾਲੇ ਕਾਮਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਲਗਾਈ ਜਾਣ ਵਾਲੀ ਲਾਜ਼ਮੀ ਪਾਬੰਦੀ ਕਾਰਨ ਵੀ ਰੁਜ਼ਗਾਰ ਉੱਤੇ ਅਸਰ ਪਵੇਗਾ। ਕਈ ਦੂਜਿਆਂ ਦੀ ਦੇਖਭਾਲ ਕਰਨ ਲਈ ਵੀ ਛੁੱਟੀਆਂ ਲੈਣਗੇ।

ਬੇਸ਼ਕ ਇਹ ਕਹਿਣਾ ਕਾਫੀ ਮੁਸ਼ਕਲ ਹੋਵੇਗਾ ਕਿ ਕਿੰਨੇ ਪਰਿਵਾਰਾਂ ਉੱਤੇ ਅਜਿਹਾ ਅਸਰ ਦੇਖਣ ਨੂੰ ਮਿਲੇਗਾ, ਪਰ ਪਿਛਲੇ ਆਂਕੜੇ ਦਸਦੇ ਹਨ ਕਿ ਸਾਲ 2019 ਵਿੱਚ 1.21 ਮਿਲੀਅਨ ਪਰਿਵਾਰ ਅਜਿਹੇ ਸਨ ਜਿਨਾਂ ਵਿੱਚ 0 ਤੋਂ 9 ਸਾਲ ਦੇ ਬੱਚੇ ਸਨ ਅਤੇ ਇਹਨਾਂ ਦੇ ਇੱਕ ਜਾਂ ਦੋਵੇਂ ਮਾਪੇ ਹੀ ਨੌਕਰੀਆਂ ਕਰ ਰਹੇ ਸਨ।
ਸਾਲ 2016 ਵਿੱਚ ਛੇ ਲੱਖ ਤੋਂ ਜਿਆਦਾ ਲੋਕ ਅਜਿਹੇ ਸਨ ਜੋ ਕਿ 65 ਤੋਂ 84 ਸਾਲਾਂ ਦੀ ਉਮਰ ਦੇ ਸਨ ਅਤੇ ਉਹ ਵਲੰਟੀਅਰ ਵਜੋਂ ਸੇਵਾ ਕਰ ਰਹੇ ਸਨ।
ਜੇ ਕਰ ਪਿਛਲੇ ਤਿੰਨ ਹਫਤਿਆਂ ਦੇ ਡਾਟੇ ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਕੋਵਿਡ-19 ਕਾਰਨ, 67,500 ਕਾਮਿਆਂ ਨੂੰ ਨੌਕਰੀ ਛੱਡਣੀ ਪਈ ਹੈ।

ਸੈਂਟਰਲਿੰਕ ਦੇ ਬਾਹਰ ਵੱਧ ਰਹੀਆਂ ਲਾਈਨਾਂ ਅਸਿੱਧੇ ਤੌਰ ਉੱਤੇ ਇਸ ਗੱਲ ਦੀ ਪੁਸ਼ਟੀ ਕਰ ਰਹੀਆਂ ਹਨ।
ਡਾਟਾ ਸਰੋਤ ਏ ਬੀ ਐਸ ਫਰਵਰੀ 2020 ABS 6291.0.55.003
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
Listen to Monday to Friday at 9 pm. Follow us on and