Key Points
- ਮਰਦਮਸ਼ੁਮਾਰੀ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਦੇ ਦੂਜੇ ਰਾਜਾਂ ਤੋਂ ਸਭ ਤੋਂ ਜ਼ਿਆਦਾ ਲੋਕ ਕੁਈਨਜ਼ਲੈਂਡ ਵਿੱਚ ਵੱਸ ਰਹੇ ਹਨ।
- 107,500 ਤੋਂ ਵੱਧ ਲੋਕ ਦੂਜੇ ਰਾਜਾਂ ਅਤੇ ਪ੍ਰਦੇਸ਼ਾਂ ਤੋਂ ਸਨਸ਼ਾਈਨ ਸਟੇਟ ਵਿੱਚ ਚਲੇ ਗਏ ਹਨ।
- ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਖਾਸ ਤੌਰ ਉੱਤੇ ਇੱਕ ਰਾਜ ਤੋਂ ਸਭ ਤੋਂ ਵੱਧ ਲੋਕ 'ਮੂਵ' ਹੋਏ ਹਨ।
2021 ਤੱਕ ਸਨਸ਼ਾਈਨ ਸਟੇਟ ਦੀ ਕੁੱਲ਼ ਆਬਾਦੀ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਇਸ ਸੂਚੀ ਵਿੱਚ ਤਸਮਾਨੀਆ ਅਤੇ ਏ.ਸੀ.ਟੀ ਵੀ ਸ਼ਾਮਲ ਹਨ ਜੋ ਕਿ ਵਸੋਂ ਵਿੱਚ ਵਾਧਾ ਦੇਖਣ ਵਾਲੇ ਹੋਰ ਦੋ ਰਾਜ ਹਨ।
ਏ.ਸੀ.ਟੀ ਦੇ ਮੁਕਾਬਲੇ ਕੁਈਨਜ਼ਲੈਂਡ ਦੀ ਆਬਾਦੀ ਵਿੱਚ ਦਸ ਗੁਣਾ ਵਾਧਾ ਹੋਇਆ ਹੈ। ਏ.ਸੀ.ਟੀ ਵਿੱਚ ਜਿੱਥੇ ਆਬਾਦੀ ਵਿੱਚ 10,600 ਦਾ ਵਾਧਾ ਹੋਇਆ ਹੈ ਉਥੇ ਹੀ ਦੂਜੇ ਪਾਸੇ ਕੁਈਨਜ਼ਲੈਂਡ ਵਿੱਚ ਇਹ ਵਾਧਾ 107,500 ਤੱਕ ਹੋਇਆ ਹੈ। ਤਸਮਾਨੀਆ ਵਿੱਚ 15,300 ਤੋਂ ਵੱਧ ਲੋਕਾਂ ਦੀ ਆਬਾਦੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਕੁਈਨਜ਼ਲੈਂਡ ਯੂਨੀਵਰਸਿਟੀ ਦੇ ਇੱਕ ਜਨਸੰਖਿਆ ਵਿਗਿਆਨੀ ਔਡੇ ਬਰਨਾਰਡ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਅੰਦਰ ਕਿਸੇ ਰਾਜ ਵਿੱਚ ਲੋਕਾਂ ਦੀ ਵਸੋਂ ਵਿੱਚ ਵਾਧਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ।
ਉਹਨਾਂ ਦਾ ਕਹਿਣਾ ਹੈ ਕਿ 1970 ਦੇ ਦਹਾਕੇ ਤੋਂ ਜਾਂ ਸ਼ਾਇਦ ਇਸ ਤੋਂ ਵੀ ਪਹਿਲਾਂ ਕੁਈਨਜ਼ਲੈਂਡ ਆਸਟ੍ਰੇਲੀਆ ਵਿੱਚ ਇੱਕ ਮਸ਼ਹੂਰ ਚੋਣ ਰਿਹਾ ਹੈ।
ਉਹਨਾਂ ਦਾ ਮੰਨਣਾ ਹੈ ਕਿ ਕੁਈਨਜ਼ਲੈਨਡ ਵਿੱਚ ਕਿਫਾਇਤੀ ਜ਼ਿੰਦਗੀ, ਮੌਸਮ ਅਤੇ ਜੀਵਨ ਸ਼ੈਲੀ ਵਰਗੇ ਕਾਰਕ ਇਸ ਨੂੰ ਲੋਕਾਂ ਲਈ ਖਿੱਚ ਦਾ ਕੇਂਦਰ ਬਣਾਉਂਦੇ ਹਨ।
ਫ੍ਰੀਲਾਂਸ ਫੋਟੋਗ੍ਰਾਫਰ ਮੈਥੀਊ ਪੂਨ ਪਿਛਲੇ ਸਾਲ ਅਗਸਤ ਵਿੱਚ ਪਰਥ ਤੋਂ ਬ੍ਰਿਸਬੇਨ ਮੂਵ ਹੋਏ ਸਨ ਅਤੇ ਉਹ ਕਹਿੰਦੇ ਹਨ ਕਿ ਇਸ ਬਦਲਾਵ ਨਾਲ ਉਹ ਬਹੁਤ ਖੁੱਸ਼ ਹਨ।

ਉਨ੍ਹਾਂ ਨੇ ਬ੍ਰਿਸਬੇਨ ਦੇ ਇੱਕ ਅੰਦਰੂਨੀ ਉਪਨਗਰ ਵਿੱਚ ਇੱਕ ਅਪਾਰਟਮੈਂਟ ਖਰੀਦਿਆ ਹੈ ਅਤੇ ਆਪਣੇ ਦੋ ਬੱਚਿਆਂ ਨੂੰ ਨੇੜਲੇ ਸਕੂਲ ਵਿੱਚ ਦਾਖਲ ਕਰਵਾਇਆ ਹੈ।
ਬ੍ਰਿਸਬੇਨ ਵਿੱਚ ਮੂਵ ਹੋਣ ਲਈ ਮੈਥੀਊ ਦੀ ਪਤਨੀ ਨੇ ਉਹਨਾਂ ਨੂੰ ਪ੍ਰਰਿਤ ਕੀਤਾ ਸੀ, ਕਿਉਂਕਿ ਉਹ ਆਪਣੀ ਫਾਇਨੈਂਸ ਇੰਡਸਟਰੀ ਵਿੱਚ ਹੋਰ ਤਰੱਕੀ ਚਹੁੰਦੇ ਸਨ।
ਅਤੇ ਜਦੋਂ ਉਹਨਾਂ ਨੂੰ ਇਥੇ ਤਿੰਨ ਨੌਕਰੀਆਂ ਦੀ ਪੇਸ਼ਕਸ਼ ਹੋਈ ਤਾਂ ਉਹ ਆਪਣੇ ਬ੍ਰਿਸਬੇਨ ਮੂਵ ਹੋਣ ਦੇ ਫੈਸਲੇ ਨਾਲ ਹੋਰ ਵੀ ਸੰਤੁਸ਼ਟ ਨਜ਼ਰ ਆਏ।
ਇਹ ਪਰਿਵਾਰ ਕੁਈਨਜ਼ਲੈਂਡ ਆਕੇ ਬਹੁਤ ਖੁੱਸ਼ ਹੈ।
ਸ਼੍ਰੀਮਾਨ ਪੂਨ ਦਾ ਕਹਿਣਾ ਹੈ ਕਿ ਬ੍ਰਿਸਬੇਨ ਵਿੱਚ ਪਰਥ ਨਾਲੋਂ ਵਧੇਰੇ ਸਹੂਲਤਾਂ ਹਨ ਅਤੇ ਇਥੋਂ ਦਾ ਮੌਸਮ ਵੀ ਬਹੁਤ ਵਧੀਆ ਹੈ। ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਉਹਨਾਂ ਦਾ ਕੰਮ ਵੀ ਵਧਿਆ ਹੈ।
ਅੰਤਰਰਾਜੀ ਨੈੱਟ ਮਾਈਗ੍ਰੇਸ਼ਨ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਕੁਈਨਜ਼ਲੈਂਡ ਜਾਣ ਵਾਲੇ ਬਹੁਤ ਸਾਰੇ ਲੋਕ ਕਿਸ ਰਾਜ ਤੋਂ ਹਨ।
ਨਿਊ ਸਾਊਥ ਵੇਲਜ਼ ਵਿਚੋਂ 102,200 ਤੋਂ ਵੱਧ ਲੋਕ ਕੁਈਨਜ਼ਲੈਂਡ ਆਏ ਹਨ।
ਮੈਕਕ੍ਰਿੰਡਲ ਦੀ ਸਮਾਜਿਕ ਖੋਜਕਰਤਾ ਐਸ਼ਲੀ ਫੈੱਲ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਘਰਾਂ ਦੀ ਸਮਰੱਥਾ, ਭੀੜ-ਭੜੱਕੇ ਅਤੇ ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ ਵਰਗੇ ਮੁੱਦਿਆਂ ਕਾਰਨ ਲੋਕ ਇਸ ਰਾਜ ਨੂੰ ਛੱਡ ਰਹੇ ਹਨ।
ਨੋਰਦਰਨ ਟੈਰੀਟਰੀ, ਵਿਕਟੋਰੀਆ, ਪੱਛਮੀ ਆਸਟ੍ਰੇਲੀਆ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਵੀ ਅੰਤਰਰਾਜੀ ਆਬਾਦੀ ਵਿਚਲਾ ਘਾਟਾ ਦਰਜ ਕੀਤਾ ਗਿਆ ਹੈ। ਸਭ ਤੋਂ ਘੱਟ ਫ਼ਰਕ 1600 ਲੋਕਾਂ ਦਾ ਅਤੇ ਸਭ ਤੋਂ ਵੱਧ ਫ਼ਰਕ 13,400 ਲੋਕਾਂ ਦਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਅੰਗਰੇਜ਼ੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ
