Watch FIFA World Cup 2026™

LIVE, FREE and EXCLUSIVE

17ਵਾਂ IFFM 13 ਅਗਸਤ ਤੋਂ, 130 ਤੋਂ ਵੱਧ ਫ਼ਿਲਮਾਂ, ਪੰਜਾਬੀ ਸਿਨੇਮਾ ਦੀ ਵੀ ਖਾਸ ਮੌਜੂਦਗੀ

IFFM Program Launch 2026
17th IFFM from 13 August: More than 130 films, with a strong representation of Punjabi cinema Credit: SBS Punjabi/IFFM

17ਵੇਂ ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬਰਨ (IFFM) ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ, ਜੋ 13 ਤੋਂ 23 ਅਗਸਤ 2026 ਤੱਕ ਮੈਲਬਨ 'ਚ ਹੋਵੇਗਾ। ਇਸ ਸਾਲ 130 ਤੋਂ ਵੱਧ ਫ਼ਿਲਮਾਂ 30 ਤੋਂ ਵੱਧ ਭਾਸ਼ਾਵਾਂ 'ਚ ਪੇਸ਼ ਕੀਤੀਆਂ ਜਾਣਗੀਆਂ, ਜਿੰਨ੍ਹਾਂ 'ਚ ਸਿਤਾਰੇ ਜ਼ਮੀਨ ਪਰ, ਕੰਤਾਰਾ: ਅ ਲੇਜੰਡ ਚੈਪਟਰ ਵਨ, ਸੈਯਾਰਾ (Saiyaara) ਵਰਗੀਆਂ ਫ਼ਿਲਮਾਂ ਸਭ ਤੋਂ ਵੱਧ ਨਾਮਜ਼ਦ ਹੋਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਪੰਜਾਬੀ ਸਿਨੇਮਾ ਦੀ ਵੀ ਖਾਸ ਨੁਮਾਇੰਦਗੀ ਹੋਵੇਗੀ, ਜਿਸ 'ਚ ਅਨਮੋਲਵੀਰ ਸਿੱਧੂ ਦੀ ਫ਼ਿਲਮ "ਕਿੱਕਰਾਂ ਦੇ ਫੁੱਲ" ਸ਼ਾਮਲ ਹੈ।

Published

By Puneet Dhingra

Presented by Puneet Dhingra

Source: SBS

Share this with family and friends

17ਵੇਂ ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬਰਨ (IFFM) ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ, ਜੋ 13 ਤੋਂ 23 ਅਗਸਤ 2026 ਤੱਕ ਮੈਲਬਨ 'ਚ ਹੋਵੇਗਾ। ਇਸ ਸਾਲ 130 ਤੋਂ ਵੱਧ ਫ਼ਿਲਮਾਂ 30 ਤੋਂ ਵੱਧ ਭਾਸ਼ਾਵਾਂ 'ਚ ਪੇਸ਼ ਕੀਤੀਆਂ ਜਾਣਗੀਆਂ, ਜਿੰਨ੍ਹਾਂ 'ਚ ਸਿਤਾਰੇ ਜ਼ਮੀਨ ਪਰ, ਕੰਤਾਰਾ: ਅ ਲੇਜੰਡ ਚੈਪਟਰ ਵਨ, ਸੈਯਾਰਾ (Saiyaara) ਵਰਗੀਆਂ ਫ਼ਿਲਮਾਂ ਸਭ ਤੋਂ ਵੱਧ ਨਾਮਜ਼ਦ ਹੋਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਪੰਜਾਬੀ ਸਿਨੇਮਾ ਦੀ ਵੀ ਖਾਸ ਨੁਮਾਇੰਦਗੀ ਹੋਵੇਗੀ, ਜਿਸ 'ਚ ਅਨਮੋਲਵੀਰ ਸਿੱਧੂ ਦੀ ਫ਼ਿਲਮ "ਕਿੱਕਰਾਂ ਦੇ ਫੁੱਲ" ਸ਼ਾਮਲ ਹੈ।

ਫੈਸਟੀਵਲ ਦੀ ਸ਼ੁਰੂਆਤ 13 ਅਗਸਤ ਨੂੰ ਐਵਾਰਡਸ ਨਾਈਟ ਨਾਲ ਹੋਵੇਗੀ, 14 ਅਗਸਤ ਨੂੰ ਓਪਨਿੰਗ ਨਾਈਟ, 15 ਅਗਸਤ ਨੂੰ ਫੈਡਰੇਸ਼ਨ ਸਕੁਐਰ ਮੈਲਬਰਨ ਵਿਖੇ ਆਜ਼ਾਦੀ ਦਿਵਸ ਸਮਾਰੋਹ, ਤੇ 23 ਅਗਸਤ ਨੂੰ ਕਲੋਜ਼ਿੰਗ ਨਾਈਟ ਨਾਲ ਸਮਾਪਤੀ ਹੋਵੇਗੀ। ਇਸ ਦੌਰਾਨ ਭਾਰਤੀ ਅਦਾਕਾਰਾ ਰਾਣੀ ਮੁਖਰਜੀ ਨੂੰ La Trobe University ਵੱਲੋਂ ਆਨਰੇਰੀ ਡਾਕਟਰੇਟ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਫੈਸਟੀਵਲ ਵਿੱਚ ਫਿਲਮਾਂ ਦੇ ਨਾਲ-ਨਾਲ ਪੈਨਲ ਚਰਚਾਵਾਂ, ਮਾਸਟਰਕਲਾਸਾਂ ਅਤੇ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਜ਼ਿਆਦਾ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now