ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੈਲਬਰਨ ਵਿੱਚ ਹੋਣ ਵਾਲੇ ਦੂਸਰੇ ਟੀ-20 ਮੈਚ ਲਈ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਉਤਸ਼ਾਹ

ਆਦਿਵਾਸੀ ਆਰਟ ਅਤੇ ਭਾਰਤੀ ਤਿਰੰਗੇ ਤੋਂ ਪ੍ਰੋਰਿਤ ਡਿਜ਼ਾਈਨ ਵਾਲੀ ਟੀ-ਸ਼ਰਟ ਪਾ ਕੇ ਮੈਲਬਰਨ ਟੀ20 ਲਈ ਪਹੁੰਚੇਗਾ ਪ੍ਰਸ਼ੰਸਕਾਂ ਦਾ ਇੱਕ ਸਮੂਹ। Credit: Gurpreet Singh Bunny Bedi, SBS Punjabi
ਮੈਲਬਰਨ ਕ੍ਰਿਕਟ ਗ੍ਰਾਉਂਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਦੂਸਰੇ ਟੀ20 ਮੁਕਾਬਲੇ ਲਈ ਖੇਡ ਪ੍ਰੇਮੀਆਂ ਵਿੱਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਟੀਮ ਦੇ 200 ਤੋਂ ਵੱਧ ਪ੍ਰਸ਼ੰਸਕਾਂ ਦਾ ਇੱਕ ਵੱਡਾ ਸਮੂਹ ਪੂਰੀ ਤਿਆਰੀ ਨਾਲ ਇਸ ਮੁਕਾਬਲੇ ਨੂੰ ਵੇਖਣ ਲਈ ਪਹੁੰਚੇਗਾ। ਇਸਦੇ ਲਈ ਉਹ ਆਦਿਵਾਸੀ ਆਰਟ ਅਤੇ ਭਾਰਤੀ ਟੀਮ ਦੇ ਰੰਗਾਂ ਤੋਂ ਪ੍ਰੇਰਿਤ ਇਕ ਖਾਸ ਡਿਜ਼ਾਈਨ ਕੀਤੀ ਜਰਸੀ ਵੀ ਪਾ ਕੇ ਜਾਣਗੇ। ਇੰਨਾ ਹੀ ਨਹੀਂ, ਅਮਰੀਕਾ ਅਤੇ ਭਾਰਤ ਤੋਂ ਲੋਕ ਇਸ ਮੈਚ ਨੂੰ ਦੇਖਣ ਲਈ ਪਹੁੰਚੇ ਹਨ। ਇਨ੍ਹਾਂ ਕ੍ਰਿਕਟ ਸਮਰਥਕਾਂ ਦਾ ਕੀ ਕਹਿਣਾ ਹੈ, ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
Share









