ਜੇ ਕਰ ਆਸ਼ਾ ਦਾ ਸ਼ਬਦੀ ਮਤਲਬ ਦੇਖਿਆ ਜਾਵੇ ਤਾਂ ਇਸ ਦਾ ਮਤਲਬ ਨਿਕਲਦਾ ਹੈ ਉਮੀਦ। ਅਤੇ ‘ਆਸ਼ਾ ਆਸਟ੍ਰੇਲੀਆ’ ਨਾਮਕ ਅਦਾਰੇ ਦਾ ਮੰਤਵ ਵੀ ਵਡੇਰੀ ਉਮਰ ਦੇ ਲੋਕਾਂ ਨੂੰ ਉਮੀਦ ਦੀ ਕਿਰਣ ਦਿਖਾਉਣਾ ਹੀ ਹੈ। ਵਿਭਿੰਨ ਸਭਿਆਚਾਰਾਂ ਤੋਂ ਆਉਣ ਵਾਲੇ ਵਡੇਰੀ ਉਮਰ ਦੇ ਇਹਨਾਂ ਲੋਕਾਂ ਨੂੰ ਆਸਟ੍ਰੇਲੀਆ ਸਰਕਾਰ ਵਲੋਂ ਮਿਲਣ ਵਾਲੀਆਂ ਸੇਵਾਵਾਂ ਨਾਲ ਜੋੜਨਾਂ ‘ਆਸ਼ਾ ਆਸਟ੍ਰੇਲੀਆ’ ਦਾ ਮੁੱਖ ਮੰਤਵ ਹੈ।
‘ਆਸ਼ਾ ਆਸਟ੍ਰੇਲੀਆ’ ਬਜ਼ੁਰਗ ਲੋਕਾਂ ਲਈ ਇੱਕ ਅਜਿਹੇ ਪੁੱਲ ਵਾਂਗੂ ਹੈ ਜੋ ਕਿ ਇਹਨਾਂ ਨੂੰ ਸਿਹਤ ਸੇਵਾਵਾਂ ਅਤੇ ਹੋਰ ਕਈ ਪ੍ਰਕਾਰ ਦੀ ਸੇਵਾ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨਾਲ ਜੋੜਦੀ ਹੈ।

Seminars for seniors Source: AASHA
ਇਸ ਸੰਸਥਾ ਦਾ ਟੀਚਾ ਹੈ ਕਿ ਵਡੇਰੀ ਉਮਰ ਦੇ ਲੋਕ ਆਪਣੀ ਜਿੰਦਗੀ ਦੇ ਇਸ ਮੁਕਾਮ ਤੇ ਪਹੁੰਚਣ ਉਪਰੰਤ ਮਾਣ ਨਾਲ ਜਿੰਦਗੀ ਜੀਅ ਸਕਣ। ਉਹਨਾਂ ਨੂੰ ਆਪਣੇ ਹੱਕਾਂ ਅਤੇ ਇਸ ਉਮਰ ਵਿੱਚ ਪੈਦਾ ਹੋਣ ਵਾਲੇ ਮਸਲਿਆਂ ਬਾਬਤ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
‘ਆਸ਼ਾ ਆਸਟ੍ਰੇਲੀਆ’ ਆਪਣੇ ਮੰਤਵ ਦੀ ਪੂਰਤੀ ਲਈ ਕਈ ਪ੍ਰਕਾਰ ਦੇ ਯਤਨ ਕਰਦੀ ਰਹਿੰਦੀ ਹੈ। ਇਸ ਵਾਸਤੇ ਉਹ ਭਾਈਚਾਰੇ ਵਿੱਚ ਹੋਣ ਵਾਲੇ ਕਈ ਵੱਡੇ ਪ੍ਰੋਗਰਾਮਾਂ ਅਤੇ ਮੇਲਿਆਂ ਆਦਿ ਵਿੱਚ ਜਾ ਕੇ ਬਜ਼ੁਰਗਾਂ ਲਈ ਮੁਫਤ ਸਿਹਤ ਜਾਂਚ ਕਰਣ ਦੇ ਕੈੰਪ ਆਦਿ ਵੀ ਲਗਾਉਂਦੀ ਰਹਿੰਦੀ ਹੈ। ਇਸ ਤੋਂ ਅਲਾਵਾ ਸਾਰੇ ਸਾਲ ਹੀ ਇਹ ਕਈ ਜਾਣਕਾਰੀ ਭਰਪੂਰ ਸੈਮੀਨਾਰ ਆਦਿ ਕਰਵਾ ਕੇ ਬਜ਼ੁਰਗਾਂ ਨੂੰ ਲੋਂੜੀਂਦੀ ਜਾਣਕਾਰੀ ਪ੍ਰਦਾਨ ਕਰਦੀ ਰਹਿੰਦੀ ਹੈ।
ਇਸ ਸੰਸਥਾ ਦੀ ਕਾਰਜਕਰਤਾ ਬਜਿੰਦਰ ਦੁੱਗਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ,’ਆਮ ਤੋਰ ਤੇ ਬਜ਼ੁਰਗਾਂ ਨੂੰ ਆਪਣੀ ਮੁਸ਼ਕਲ ਕਿਸੇ ਨਾਲ ਸਾਂਝਿਆਂ ਕਰਨ ਵਿੱਚ ਝਿਜਕ ਹੁੰਦੀ ਹੈ।ਪਰ ਜਦੋਂ ਉਹ ਆਪਣੇ ਵਰਗੇ ਹੋਰ ਬਜ਼ੁਰਗਾਂ ਨੂੰ ਮਿਲਦੇ ਹਨ, ਉਹਨਾਂ ਦੀਆਂ ਸਮਸਿਆਵਾਂ ਸੁਣਦੇ ਹਨ ਤਾਂ ਉਹਨਾਂ ਨੂੰ ਬਹੁਤ ਹੋਂਸਲਾ ਮਿਲਦਾ ਹੈ’।

Information sessions for Seniors Source: AASHA
ਇਸੇ ਮੰਤਵ ਨਾਲ ‘ਆਸ਼ਾ ਆਸਟ੍ਰੇਲੀਆ’ ਨੇ ਇੱਕ ਹੋਰ ਸੈਮੀਨਾਰ ਕਰਵਾਉਣ ਦਾ ਫੈਸਲਾ ਲਿਆ ਹੈ ਜਿਸ ਦਾ ਨਾਮ ‘ਹਰੇਕ ਇੱਜਤ ਦਾ ਹੱਕਦਾਰ ਹੈ – ਆਪਣੇ ਹੱਕਾਂ ਬਾਰੇ ਜਾਗਰੂਕ ਹੋਵੋ’। ਇਹ ਸੈਮੀਨਾਰ ਮਿਤੀ 2 ਜੂਨ ਨੂੰ ਬਲੈਕਟਾਊਨ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ ਇਸ ਬਾਰੇ ਵਧੇਰੀ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਲੈ ਸਕਦੇ ਹੋ http://www.aashaaustralia.org.au
Other recent news stories from SBS Punjabi

Queues for migration and citizenship get longer and longer