ਤਸਮਾਨੀਆ ਦੇ ਪੇਂਡੂ ਇਲਾਕੇ ਵਿੱਚ ਰਹਿੰਦੀ ਸਟੈਫਨੀ ਟ੍ਰੈਥਯੋਈ ਦੋ ਬੱਚਿਆਂ ਦੀ ਮਾਂ ਹੈ। ਉਹ ਹੋਬਾਰਟ ਤੋਂ 200 ਕਿਲੋਮੀਟਰ ਦੂਰ ਡੂਨੋਰਲੇਨ ਵਿੱਚ ਆਪਣੇ ਪਤੀ ਨਾਲ ਕਾਰੋਬਾਰ ਚਲਾਉਂਦੀ ਹੈ।
ਉਸਦਾ ਕਹਿਣਾ ਹੈ ਕਿ ਹਮੇਸ਼ਾਂ ਕਰੀਅਰ ਉਸ ਦੀਆਂ ਸਭ ਤੋਂ ਵੱਡੀਆਂ ਤਰਜੀਹਾਂ ਵਿੱਚੋਂ ਇੱਕ ਰਿਹਾ ਹੈ ਅਤੇ ਪੇਸ਼ੇਵਰ ਸਫਲਤਾ ਉਸਦੀ ਪਛਾਣ ਦਾ ਇੱਕ ਵੱਡਾ ਹਿੱਸਾ ਰਹੀ ਹੈ।
ਪਰ ਉਹ ਕਹਿੰਦੀ ਹੈ ਕਿ ਜਦੋਂ 2019 ਵਿੱਚ ਉਹ ਪਹਿਲੀ ਵਾਰ ਮਾਂ ਬਣੀ ਉਸਤੋਂ ਬਾਅਦ ਸਭ ਕੁੱਝ ਬਦਲ ਗਿਆ।
ਉਸ ਨੂੰ ਇੰਝ ਮਹਿਸੂਸ ਹੁੰਦਾ ਸੀ ਜਿਵੇਂ ਕਿ ਉਸਦੀ ਪਛਾਣ ਗਵਾਚ ਗਈ ਹੋਵੇ।
ਜੋ ਸ਼੍ਰੀਮਤੀ ਟ੍ਰੈਥਯੋਈ ਨੇ ਅਨੁਭਵ ਕੀਤਾ ਉਹ ਬਹੁਤ ਹੀ ਆਮ ਹੈ।
ਅਸਲ ਵਿੱਚ ਹਰ ਸਾਲ ਆਸਟ੍ਰੇਲੀਆ ਵਿੱਚ 'ਪਰੀਨੇਟਲ ਡਿਪਰੈਸ਼ਨ' ਅਤੇ ਚਿੰਤਾ ਲਗਭਗ 100,000 ਨਵੇਂ ਅਤੇ ਬਣਨ ਜਾ ਰਹੇ ਮਾਪਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਗਿਜੇਟ ਫਾਊਂਡੇਸ਼ਨ ਨੇ ਨਵੀਂ ਖੋਜ ਜਾਰੀ ਕੀਤੀ ਹੈ ਜਿਸ ਵਿਚ ਪਾਇਆ ਗਿਆ ਹੈ ਕਿ 55 ਫੀਸਦੀ ਨਵੇਂ ਮਾਤਾ-ਪਿਤਾ ਇਹ ਨਹੀਂ ਜਾਣਦੇ ਕਿ ਪਰੀਨੇਟਲ ਡਿਪਰੈਸ਼ਨ ਦੇ ਲੱਛਣਾਂ ਨੂੰ ਕਿਵੇਂ ਪਛਾਣਿਆ ਜਾਵੇ।
ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ 20 ਪ੍ਰਤੀਸ਼ਤ ਨਵੇਂ ਮਾਪੇ ਸੋਚਦੇ ਹਨ ਕਿ ਇਹ ਪਾਲਣ-ਪੋਸ਼ਣ ਦਾ ਇੱਕ ਸੰਭਾਵਿਤ ਹਿੱਸਾ ਹੈ।
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਸਹਾਇਤਾ ਦੀ ਲੋੜ ਹੈ ਤਾਂ ਤੁਸੀਂ 13 11 14 ਲਾਈਫਲਾਈਨ ਉੱਤੇ, 1300 659 467 ਸੁਸਾਈਡ ਕਾਲ ਬੈਕ ਸੇਵਾ ਉੱਤੇ ਅਤੇ 1800 55 1800 ਉੱਤੇ ਕਿਡਜ਼ ਹੈਲਪਲਾਈਨ (25 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਲਈ) ਉੱਤੇ ਸੰਪਰਕ ਕਰ ਸਕਦੇ ਹੋ।