ਦੋ ਸਾਲ ਦੇ ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਮੌਤ ਬਾਅਦ ਪਿੰਡ ਭਗਵਾਨਪੁਰਾ ਅਤੇ ਸੁਨਾਮ 'ਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਲੋਕਾਂ ਨੇ ਇਹ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵਲੋਂ ਫਤਿਹਵੀਰ ਨੂੰ ਬਾਹਰ ਕੱਢਣ ਨੂੰ ਲੈ ਕੇ ਲਾਪਰਵਾਹੀ ਵਰਤੀ ਗਈ ਹੈ ਜਦਕਿ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਤਕਰੀਬਨ ਛੇ ਦਿਨ ਪਹਿਲਾਂ ਭਗਵਾਨਪੁਰਾ ਪਿੰਡ ਦੇ ਬੋਰਵੈਲ ਵਿੱਚ ਡਿੱਗੇ ਇਸ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ ਅਤੇ ਕੱਲ ਉਸਨੂੰ ਬੋਰਵੈਲ ਵਿੱਚੋਂ ਕੱਢਣ ਪਿੱਛੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਲੋਕਾਂ ਜਿੱਥੇ ਦੁੱਖ ਦਾ ਇਜ਼ਹਾਰ ਕੀਤਾ ਹੈ ਉੱਥੇ ਬਚਾਅ ਮੁਹਿੰਮ ਵਿੱਚ ਕਥਿਤ ਦੇਰੀ ਲਈ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ।
ਉੱਘੇ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਕਵਿਤਾ 'ਫ਼ਤਹਿਬੀਰ ਬੱਚਿਆ' ਨਾਲ਼ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਸ਼ਾਸ਼ਨ ਅਤੇ ਸਮਾਜ ਨੂੰ ਸ਼ੀਸ਼ਾ ਵਿਖਾਉਣ ਦਾ ਯਤਨ ਕੀਤਾ ਹੈ।
'ਫ਼ਤਹਿਬੀਰ ਬੱਚਿਆ'
ਸ਼ੁਭ ਸਵੇਰ ਨਹੀਂ,
ਅੱਜ ਬੇਹੱਦ ਉਦਾਸ ਹੈ ਪ੍ਰਭਾਤ।
ਫਿਰ ਪੈ ਗਈ ਕਾਲ ਕਲੂਟੀ ਰਾਤ।
ਫ਼ਤਿਹਬੀਰ ਬੱਚਿਆ!
ਅਸੀਂ ਹਾਰੀ ਹੋਈ ਲੜਾਈ ਖੇਡੀ
ਪਰ ਮੰਨਦੇ ਨਹੀਂ ਸਾਂ।
ਟੋਟਕਿਆਂ, ਟੂਣੇ ਟਾਮਣਾਂ ਵਾਲੇ
ਦੇਸ ਵਿੱਚ ਥਾਂ ਥਾਂ ਟੋਏ
ਕਿਹੜਾ ਕਿਸਨੂੰ ਕਿੱਥੇ ਬਹਿ ਕੇ ਰੋਏ ?
ਪੂਰਾ ਮੁਲਕ ਹੀ ਫ਼ਤਹਿਬੀਰ ਜਿਹਾ
ਟੋਏ ਚ ਡਿੱਗਿਆ।
ਹਵਨ ਯੱਗ, ਪਾਠ , ਅਰਦਾਸ
ਨਿਮਾਜ਼ਾਂ ਤੇ ਹੋਰ ਬਹੁਤ ਕੁਝ
ਸੰਚਾਰ ਤੰਤਰ ਦੀ ਤਮਾਸ਼ਬੀਨੀ
ਕ੍ਰਿਸ਼ਨ ਚੰਦਰ ਦੀ ਲਿਖੀ ਕਹਾਣੀ
ਟੋਆ ਚੇਤੇ ਆ ਗਈ ਹੈ।
ਮੁਲਕ ਟੋਏ ਚ ਪਿਆ ਹੈ
ਕੱਢਣ ਵਾਲੇ
ਗੈਬੀ ਸ਼ਕਤੀ ਉਡੀਕ ਰਹੇ।
ਤੂੰ ਆਪ ਭਾਵੇਂ ਤੁਰ ਗਿਆ
ਪਰ ਵੱਡੇ ਸਵਾਲ ਖੜ੍ਹੇ ਕਰ ਗਿਆ।
ਸੱਚੀਂ ਇਹ ਮੁਲਕ
ਇੱਕੀਵੀਂ ਸਦੀ ਚ ਵੀ
ਰੱਬ ਆਸਰੇ ਚੱਲ ਰਿਹਾ।
ਫ਼ਤਹਿਬੀਰ!
ਸਵਾਲ ਖੜ੍ਹਾ ਕਰਨ ਲਈ ਸ਼ੁਕਰੀਆ।
ਅਲਵਿਦਾ ਨਹੀਂ ਬੱਚਿਆ!
ਤੂੰ ਸ਼ੀਸ਼ਾ ਵਿਖਾਇਆ ਹੈ
ਤੇ ਸਮਝਾਇਆ ਹੈ
ਤੁਸੀਂ ਵੀ ਇਸੇ ਟੋਏ ਚ ਮਰੋਗੇ
ਜਾਗਣ ਦੀ ਥਾਂ
ਜੇ ਨੀਂਦ ਪਿਆਰੀ ਕਰੋਗੇ।
ਗੁਰਭਜਨ ਗਿੱਲ
11 ਜੂਨ, 2019
Background
A two-year-old boy who had fallen into an unused borewell in a field at Bhagwanpura village in Punjab's Sangrur district five days ago, and was finally pulled-out earlier today, has been declared dead.
Fatehveer Singh, the only child of his parents, who turned two on Monday, was rescued in a massive operation after nearly 109 hours of being trapped in the narrow tube at around 5.15 am on Tuesday.
Punjab CM Captain Amarinder Singh has expressed grief over the child’s death. But this has attracted more anger as many locals blamed the administration over the alleged slow pace of the rescue operation.
Social media has also been flooded with the numerous posts demanding action against the officials responsible for the alleged delay in the rescue.