ਸਿਡਨੀ ਦੇ ਦੱਖਣ-ਪੱਛਮ ਵਿੱਚ ਸੱਤਵੇਂ ਸਾਲ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ 'ਡੀਪ ਹਾਰਮੋਨੀ' ਪ੍ਰੋਗਰਾਮ ਦੇ ਅੰਤਿਮ ਦਿਨ ਦਾ ਜਸ਼ਨ ਮਨਾਇਆ ਗਿਆ। ਬਾਲੀਵੁੱਡ ਡਾਂਸ ਵੀ ਇਹਨਾਂ ਜਸ਼ਨਾਂ ਦਾ ਹਿੱਸਾ ਰਿਹਾ।
ਇਹ ਇੱਕ ਕਲਾ-ਅਦਾਰਿਤ ਨਸਲਵਾਦ ਵਿਰੋਧੀ ਪ੍ਰੋਗਰਾਮ ਹੈ ਜੋ ਸਕੂਲਾਂ ਵਿੱਚ ਡਰਾਮੇ ਅਤੇ ਬਾਲੀਵੁੱਡ ਡਾਂਸ ਰਾਹੀਂ ਸਿਖਾਇਆ ਜਾਂਦਾ ਹੈ।
ਵਿਦਿਆਰਥੀਆਂ ਨੇ ਛੇ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਨਸਲੀ ਨਿਆਂ, ਸਦਭਾਵਨਾ, ਭਾਈਚਾਰੇ ਅਤੇ ਇਕੱਠੇ ਹੋਣ ਦੀ ਡੂੰਘੀ ਸਮਝ ਉੱਤੇ ਪਹੁੰਚਣ ਲਈ ਤਿਆਰ ਕੀਤੀਆਂ ਗਈਆਂ ਕਈ ਵਰਕਸ਼ਾਪਾਂ ਵਿੱਚ ਹਿੱਸਾ ਲਿਆ।
ਵਰਕਸ਼ਾਪਾਂ ਦੀ ਅਗਵਾਈ ਪੱਛਮੀ ਸਿਡਨੀ ਯੂਨੀਵਰਸਿਟੀ ਦੇ ਕਲਾਕਾਰਾਂ, ਭਾਈਚਾਰੇ ਦੇ ਨੇਤਾਵਾਂ ਅਤੇ ਖੋਜਕਰਤਾਵਾਂ ਦੁਆਰਾ ਕੀਤੀ ਗਈ।
ਪਰ ਸਾਰੀਆਂ ਗਤੀਵਿਧੀਆਂ ਅਤੇ ਵਰਕਸ਼ਾਪਾਂ ਦੌਰਾਨ ਬਾਲੀਵੁੱਡ ਡਾਂਸ ਨੇ ਸਭ ਦਾ ਧਿਆਨ ਖਿੱਚਿਆ। ਇੱਥੋਂ ਤੱਕ ਕਿ ਅਧਿਆਪਕ ਵੀ ਇਸ ਵਿੱਚ ਭਾਗ ਲੈਂਦੇ ਅਤੇ ਡਾਂਸ ਸਿਖਦੇ ਨਜ਼ਰ ਆਏ।
ਇਸ ਸਾਲ ਪਾਇਲਟ ਪ੍ਰੋਗਰਾਮ ਵਿੱਚ 240 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ 'ਸਟੋਰੀਟੈਲਿੰਗ' ਅਤੇ ਕਿਸੇ ਸਬੰਧਿਤ ਭਾਈਚਾਰੇ ਨਾਲ ਜੁੜੀਆਂ ਵਿਹਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ।
ਡੀਪ ਹਾਰਮੋਨੀ ਪ੍ਰੋਗਰਾਮ, ਆਸਟ੍ਰੇਲੀਆ ਕੌਂਸਲ ਫਾਰ ਆਰਟਸ ਦੁਆਰਾ ਫੰਡ ਕੀਤਾ ਗਿਆ ਹੈ।