ਜਿਆਦਾਤਰ ਵਪਾਰਕ ਅਦਾਰੇ ਆਪਣੀ ‘ਐਕਟਿਵਿਟੀ ਸਟੇਟਮੈਂਟ’ ਹਰ ਤਿਮਾਹੀਂ ਨੂੰ ਭਰਦੇ ਹਨ। ‘ਬਿਸਨਸ ਐਕਟਿਵਿਟੀ ਸਟੇਟਮੈਂਟ’ ਯਾਨਿ ਕਿ ਬੈਸ ਭਰਨ ਦੀ ਅਗਲੀ ਤਿਮਾਹੀ ਵਾਲੀ ਤਰੀਕ 28 ਫਰਵਰੀ ਨੂੰ ਹੈ।
ਇਹ ਜਾਨਣਾ ਬਹੁਤ ਜਰੂਰੀ ਹੈ ਕਿ ਭਾਵੇਂ ਤੁਸੀਂ ਕੁਝ ਵੀ ਰਿਪੋਰਟ ਨਾਂ ਕਰਨਾ ਹੋਵੇ, ਤਾਂ ਵੀ ਤੁਹਾਨੂੰ ਇਕ ਸਿਫਰ (ਜ਼ੀਰੋ) ਐਕਟਿਵਿਟੀ ਸਟੇਟਮੈਂਟ ਭਰਨੀ ਹੀ ਹੋਵੇਗੀ, ਅਤੇ ਸਮੇਂ ਦੀ ਬਚਤ ਕਰਨ ਵਾਸਤੇ ਇਸ ਨੂੰ ਆਨ-ਲਾਈਨ ਭਰਨਾਂ ਲਾਹੇਵੰਦ ਹੁੰਦਾ ਹੈ।
ਤੁਸੀਂ ਇਸ ਨੂੰ ਏਟੀਓ ਦੇ ‘ਬਿਜ਼ਨਸ ਪੋਰਟਲ’ ਉਤੇ ਜਾ ਕੇ ਆਨਲਾਈਨ ਭਰ ਸਕਦੇ ਹੋ, ਤੇ ਅਗਰ ਤੁਸੀਂ ਨਿਜੀ ਮਲਕੀਅਤ ਵਾਲੇ ਵਪਾਰੀ ਹੋ ਤਾਂ ਤੁਸੀਂ ਆਪਣੇ ‘ਮਾਈਗਵ’ ਵਾਲੇ ਅਕਾਂਉਂਟ ਦੁਆਰਾ ਵੀ ਇਸ ਨੂੰ ਭਰ ਸਕਦੇ ਹੋ।
ਤੁਸੀਂ ਆਪਣਾ ਮਾਈਗਵ ਵਾਲਾ ਅਕਾਂਉਂਟ my.gov.au ਉਤੇ ਜਾ ਕੇ ਬਣਾ ਸਕਦੇ ਹੋ।
ਇਸ ਨੂੰ ਭਰਨ ਦਾ ਅਸਾਨ ਤਰੀਕਾ ਆਨ-ਲਾਈਨ ਹੀ ਹੈ, ਅਤੇ ਇਸ ਦੁਆਰਾ ਤੁਹਾਨੂੰ ਦੋ ਹਫਤਿਆਂ ਦਾ ਵਾਧੂ ਸਮਾਂ ਇਸ ਨੂੰ ਭਰਨ ਅਤੇ ਭੁਗਤਾਨ ਕਰਨ ਵਾਸਤੇ ਮਿਲ ਸਕਦਾ ਹੈ।
ਜੇਕਰ ਤੁਸੀਂ ਚਿੰਤਤ ਹੋ ਕਿ ਤੁਸੀਂ ਸਮੇਂ ਸਿਰ ਭੁਗਤਾਨ ਕਰਣ ਦੇ ਯੋਗ ਨਹੀਂ ਹੋ, ਤਾਂ ਮਦਦ ਲਈ ਸਾਡੇ ਨਾਲ ਸੰਪਰਕ ਕਰਨ ਤੋਂ ਨਾਂ ਝਿਝਕੋ। ਅਸੀਂ ਤੁਹਾਡੀ ਸਥਿਤੀ ਤੇ ਗੋਰ ਕਰਾਂਗੇ ਅਤੇ ਮਿਲ ਕੇ ਇੱਕ ਹੱਲ ਲਭਾਂਗੇ।

Punjabi Tax Talk is a monthly segment on the radio, brought to you by SBS Radio and ATO Source: Supplied
ਇਹ ਸਮਝਣਾ ਬਹੁਤ ਹੀ ਜਰੂਰੀ ਹੈ ਕਿ ਬੇਸ਼ਕ ਤੁਸੀਂ ਭੁਗਤਾਨ ਕਰਨ ਦੀ ਸਥਿਤੀ ਵਿੱਚ ਨਹੀਂ ਹੋ, ਤਾਂ ਵੀ ਤੁਹਾਨੂੰ ਸਮੇਂ ਤੇ ਹੀ ਸਟੇਟਮੈਂਟ ਭਰਨੀ ਹੋਵੇਗੀ, ਨਹੀਂ ਤਾਂ ਤੁਹਾਨੂੰ ਜੁਰਮਾਨਾ ਵੀ ਭਰਨਾਂ ਪੈ ਸਕਦਾ ਹੈ।
ਇਸ ਬਾਬਤ ਵਧੇਰੇ ਜਾਣਕਾਰੀ ato.gov.au/helpwithpaying ਉੱਤੇ ਉਪਲਬਧ ਹੈ।
ਟੈਕਸ ਬਾਰੇ ਆਮ ਜਾਣਕਾਰੀato.gov.au/otherlanguagesਉਤੇ ਕਈ ਭਾਸ਼ਾਵਾਂ ਵਿਚ ਉਪਲਬਧ ਹੈ। ਜਾਂ, ਤੁਸੀਂ ‘ਅਨੁਵਾਦ ਅਤੇ ਦੁਭਾਸ਼ੀਏ’ ਵਾਲੀ ਸੇਵਾ ਨੂੰ 13 14 50 ਉਤੇ ਫੋਨ ਕਰਕੇ ਬੇਨਤੀ ਕਰੋ ਕਿ ਤੁਹਾਨੂੰ 13 28 26 ਨਾਲ ਜੋੜਨ।
ਤੁਸੀਂ ਕਿਸੇ ਰਜਿਸਟਰਡ ਟੈਕਸ ਏੇਜੈਂਟ ਜਾਂ ਬੈਸ ਏਜੈਂਟ ਨਾਲ ਵੀ ਗੱਲ ਕਰ ਸਕਦੇ ਹੋ।