Watch FIFA World Cup 2026™

LIVE, FREE and EXCLUSIVE

ਏ ਟੀ ਓ ਟੈਕਸ ਟਾਕ ਮਈ 2019: ਟੈਕਸ ਦੀ ਕਟੌਤੀਯੋਗਤਾ ਨੂੰ ਹਟਾਉਣਾ

ATO Tax Talk

ਇਹ ਜਾਣਕਾਰੀ ਤੁਹਾਨੂੰ ਆਸਟ੍ਰੇਲੀਅਨ ਟੈਕਸ ਆਫਿਸ (ਏ ਟੀ ਓ) ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਜਗਜੀਤ ਸਿੰਘ ਨਾਲ ਇੰਟਰਵਿਊ।


Published

By ATO

Presented by Manpreet K Singh

Source: SBS



Share this with family and friends


ਇਹ ਜਾਣਕਾਰੀ ਤੁਹਾਨੂੰ ਆਸਟ੍ਰੇਲੀਅਨ ਟੈਕਸ ਆਫਿਸ (ਏ ਟੀ ਓ) ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਜਗਜੀਤ ਸਿੰਘ ਨਾਲ ਇੰਟਰਵਿਊ।


1 ਜੁਲਾਈ 2019 ਤੋਂ ਤੁਸੀਂ ਸਿਰਫ ਆਪਣੇ ਕਰਮਚਾਰੀਆਂ ਜਿਵੇਂ ਕਿ ਕਾਮੇ ਜਾਂ ਠੇਕੇਦਾਰਾਂ ਲਈ ਭੁਗਤਾਨ ਕਰਨ ਵਾਲ਼ੀ ਰਾਸ਼ੀ ਉੱਤੇ ਕੀਤੀ ਕਟੌਤੀ 'ਤੇ ਹੀ ਹੱਕ ਜਮਾ ਸਕਦੇ ਹੋ, ਜਿੱਥੇ ਕਿ ਤੁਸੀਂ 'ਪੇ ਐਜ਼ ਯੂ ਗੋ' ਤਹਿਤ ਅਦਾਇਗੀ ਨਿਯਮਾਂ ਦੀ ਪਾਲਣਾ ਕੀਤੀ ਹੈ।

'ਪੇ ਐਜ਼ ਯੂ ਗੋ' ਤਹਿਤ ਤੁਹਾਨੂੰ ਕਿਸੇ ਵੀ ਕਰਮਚਾਰੀ ਨੂੰ ਦਿੱਤੀ ਜਾਣ ਵਾਲੀ ਅਦਾਇਗੀ ਵਿਚੋਂ ਕਟੌਤੀ ਉਸਦੀ ਅਦਾਇਗੀ ਤੋਂ ਪਹਿਲਾਂ ਕਰਨ ਦੀ ਲੋੜ ਹੁੰਦੀ ਹੈ, ਅਤੇ ਭੁਗਤਾਨ ਕਰਨ ਤੋਂ ਬਾਅਦ ਇਸ ਰਾਸ਼ੀ ਬਾਰੇ ਸਾਨੂੰ ਦੱਸਣਾ ਚਾਹੀਦਾ ਹੈ।

ਇਹ ਬਦਲਾਅ ਕਿਸੇ ਕਰਮਚਾਰੀ ਨੂੰ ਤਨਖਾਹਾਂ ਜਾਂ ਹੋਰ ਅਦਾਇਗੀਆਂ, ਕਮਿਸ਼ਨਾਂ, ਬੋਨਸ ਜਾਂ ਭੱਤਿਆਂ ਤੇ ਲਾਗੂ ਹੈ ਅਤੇ ਇਸਤੋਂ ਇਲਾਵਾ ਇਹ ਡਾਇਰੈਕਟਰਾਂ ਦੀਆਂ ਫੀਸਾਂ, ਕਿਸੇ ਧਾਰਮਿਕ ਪ੍ਰੈਕਟੀਸ਼ਨਰ ਨੂੰ ਭੁਗਤਾਨ, ਲੇਬਰ ਨਿਯੁਕਤੀ ਪ੍ਰਬੰਧਨ ਦੇ ਤਹਿਤ ਭੁਗਤਾਨ, ਸੇਵਾਵਾਂ ਲਈ ਪੂਰੀ ਜਾਂ ਅੰਸ਼ਕ ਤੌਰ ਤੇ ਪੂਰਤੀ ਲਈ ਭੁਗਤਾਨਾਂ ਅਤੇ ਅਦਾਇਗੀਆਂ 'ਤੇ ਉਦੋਂ ਲਾਗੂ ਹੈ ਜਦੋਂ ਠੇਕੇਦਾਰ ਨੇ ਤੁਹਾਨੂੰ ਏਬੀਐਨ ਮੁਹੱਈਆ ਨਹੀਂ ਕਰਾਇਆ।

ਤੁਸੀਂ ਉਨ੍ਹਾਂ ਕਰਮਚਾਰੀਆਂ ਲਈ ਕਟੌਤੀ ਰਾਸ਼ੀ 'ਤੇ ਹੱਕ ਨਹੀਂ ਜਤਾ ਸਕਦੇ ਜੋ ਤੁਸੀਂ ਆਪਣੇ ਵੱਲੋਂ ਦੇ ਚੁੱਕੇ ਹੋ, ਸੋ ਇਸ ਤਰਾਂਹ ਤੁਸੀਂ ਕਟੌਤੀ ਰਾਸ਼ੀ ਤੋਂ ਵਾਂਝੇ ਰਹਿ ਜਾਵੋਗੇ।

ਜੇ ਤੁਸੀਂ ਕੋਈ ਗ਼ਲਤੀ ਕਰਦੇ ਹੋ ਤਾਂ ਤੁਸੀਂ ਆਪਣੀ ਕਟੌਤੀ ਨਹੀਂ ਗੁਆਓਗੇ, ਪਰ ਤੁਹਾਨੂੰ ਆਪਣੀ ਗਲਤੀ ਠੀਕ ਕਰਨ ਦੀ ਲੋੜ ਹੋਵੇਗੀ। ਜੇ ਤੁਸੀਂ ਕੋਈ ਗਲਤ ਰਕਮ ਰੋਕੀ ਹੈ, ਤਾਂ ਤੁਸੀਂ ਇੱਕ ਮਨਜ਼ੂਰਸ਼ੁਦਾ ਫਾਰਮ ਰਾਹੀਂ ਸਵੈ-ਇੱਛਤ ਢੰਗ ਨਾਲ਼ ਵੇਰਵੇ ਦੇਕੇ ਆਪਣੀ ਗਲਤੀ ਨੂੰ ਠੀਕ ਕਰ ਸਕਦੇ ਹੋ। ਜੇ ਤੁਸੀਂ ਸਹੀ ਰਕਮ ਰੋਕੀ ਹੈ ਪਰ ਰਿਪੋਰਟ ਕਰਨ ਸਮੇਂ ਗਲਤੀ ਕੀਤੀ ਹੈ, ਤਾਂ ਵੀ ਤੁਸੀਂ ਆਪਣੀ ਗਲਤੀ ਨੂੰ ਠੀਕ ਕਰ ਸਕਦੇ ਹੋ। ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ, ਇਹ ਜਾਣਕਾਰੀ ਸਾਡੀ ਵੈਬਸਾਈਟ 'ਤੇ ਮੌਜੂਦ ਹੈ  ato.gov. au/paygwdeductions'ਤੇ ਜਾਓ ਅਤੇ Correcting a mistake ਸੈਕਸ਼ਨ ਉੱਤੇ ਕਲਿਕ ਕਰੋ।

ਹੋਰ ਜਾਣਕਾਰੀ ਸਾਡੀ ਵੈਬਸਾਈਟ ato.gov.au/paygwdeductions ਉੱਤੇ ਉਪਲਬਧ ਹੈ, ਜਾਂ ਟ੍ਰਾਂਸਲੇਟਿੰਗ ਅਤੇ ਇੰਟਰਪਰੇਟਿੰਗ ਸਰਵਿਸ ਨੂੰ 13 14 50 ਉੱਤੇ ਫੋਨ ਕਰਕੇ ਤੁਸੀਂ ਸਾਡੇ ਨਾਲ ਆਪਣੀ ਮੂਲ ਭਾਸ਼ਾ ਵਿੱਚ 13 28 66ਉੱਤੇ ਗੱਲ ਕਰ ਸਕਦੇ ਹੋ।

Listen to SBS Punjabi Monday to Friday at 9 pm. Follow us on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Watch now