ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਵਲੋਂ ਹਰ ਹਫਤੇ, ਮਹੀਨੇ ਅਤੇ ਤਿਮਾਹੀ ਦੌਰਾਨ ਕਈ ਪਹਿਲ ਕਦਮੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਬਜ਼ੁਰਗਾਂ ਨੂੰ ਸ਼ਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰੱਖਿਆ ਜਾ ਸਕੇ।
ਬਜ਼ੁਗਰਾਂ ਦੀ ਸੇਵਾ-ਸੰਭਾਲ ਖੇਤਰ ਦੇ ਨਿਰਦੇਸ਼ਕ ਹਰਕਮਲ ਸਿੰਘ ਸੈਣੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਸਾਡੇ ਬਜ਼ੁਰਗ ਸਾਡੇ ਲਈ ਬਹੁਤ ਸਤਿਕਾਰਤ ਹਨ ਅਤੇ ਇਹਨਾਂ ਦੀ ਸਾਂਭ-ਸੰਭਾਲ ਸਾਡੇ ਲਈ ਸਭ ਤੋਂ ਅਹਿਮ ਹੈ”।
“ਅਸੀਂ ਹਰ ਹਫਤੇ ਕਈ ਸਭਿਆਚਾਰਕ ਅਤੇ ਸਾਹਿਤਕ ਸਮਾਗਮਾਂ ਦੁਆਰਾ ਇਹਨਾਂ ਬਜ਼ੁਰਗਾਂ ਨੂੰ ਬਣਦਾ ਮਾਣ ਪ੍ਰਦਾਨ ਕਰਨ ਦਾ ਯਤਨ ਕਰਦੇ ਰਹਿੰਦੇ ਹਾਂ। ਇਸ ਤੋਂ ਅਲਾਵਾ ਚਰਚਾਵਾਂ, ਕਹਾਣੀਆਂ ਤੇ ਕਵਿਤਾਵਾਂ ਵਾਲੇ ਸਮਾਗਮ ਅਤੇ ਡਾਕਟਰਾਂ ‘ਤੇ ਸਿਹਤ ਮਾਹਰਾਂ ਨੂੰ ਬੁਲਾਕੇ ਕਈ ਵਿਸ਼ਿਆਂ ‘ਤੇ ਜਾਣਕਾਰੀਆਂ ਵੀ ਪ੍ਰਦਾਨ ਕਰਦੇ ਹਾਂ”।
ਸ਼੍ਰੀ ਸੈਣੀ ਨੇ ਦੱਸਿਆ ਕਿ ਹਰ ਤਿਮਾਹੀ ਅਦਾਰੇ ਨਾਲ਼ ਜੁੜੇ ਬਜ਼ੁਰਗਾਂ ਨੂੰ ਪਿਕਨਿਕ 'ਤੇ ਵੀ ਲੈਕੇ ਜਾਇਆ ਜਾਂਦਾ ਹੈ।
ਇਹਨਾਂ ਉਪਰਾਲਿਆਂ ਬਾਰੇ ਹੋਰ ਜਾਨਣ ਲਈ ਇਸ ਪੋਡਕਾਸਟ ਵਿਚਲੀ ਗੱਲਬਾਤ ਸੁਣੋ।