ਆਸਟ੍ਰੇਲੀਆ ਵਿੱਚ ਜ਼ਹਿਰੀਲੇ ਜਾਨਵਰਾਂ ਨੂੰ ਲੈ ਕੇ ਇੱਕ ਡਰਾਉਣੀ ਸ਼ਵੀ ਬਣੀ ਹੋਈ ਹੈ ਪਰ 'ਨਿਊ ਸਾਊਥ ਵੇਲਜ਼ ਪੋਇਜ਼ਨ ਇਨਫਾਰਮੇਸ਼ਨ ਸੈਂਟਰ' ਦੇ ਮੈਡੀਕਲ ਡਰਾਇਕਟਰ ਡੈਰੇਨ ਰੌਬਰਟਸ ਦਾ ਕਹਿਣਾ ਹੈ ਕਿ ਜਦੋਂ ਗੱਲ ਮੱਕੜੀਆਂ ਦੀ ਆਉਂਦੀ ਹੈ ਤਾਂ ਆਸਟ੍ਰੇਲੀਆ ਇਸ ਮਾਮਲੇ ਵਿੱਚ ਖੁਸਕਿਸਮਤ ਦੇਸ਼ ਮੰਨਿਆ ਜਾਂਦਾ ਹੈ।
ਹਾਲਾਂਕਿ ਰੈੱਡਬੈਕ ਸਪਾਈਡਰ ਵਿੱਚ ਜ਼ਹਿਰ ਹੁੰਦਾ ਹੈ ਪਰ ਇਸਦਾ ਅਸਰ ਸ਼ੁਰੂ ਹੋਣ ਅਤੇ ਪ੍ਰਭਾਵਾਂ ਦੇ ਵਿਕਸਤ ਹੋਣ ਵਿੱਚ ਕਈ ਘੰਟੇ ਲੱਗ ਜਾਂਦੇ ਹਨ। ਜੇਕਰ ਜ਼ਿਆਦਾ ਇਨਫੈਕਸ਼ਨ ਜਾਂ ਲੱਛਣ ਨਾ ਆਉਣ ਤਾਂ ਇਸ ਮਾਮਲੇ ਵਿੱਚ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਹੁੰਦੀ।

ਰੈੱਡਬੈਕ ਲਈ ਫਸਟ ਏਡ ਇਲਾਜ ਫੁਨਲ ਵੈਬ ਨਾਂ ਦੀ ਮੱਕੜੀ ਨੂੰ ਛੱਡ ਕੇ ਹੋਰ ਕਿਸੇ ਵੀ ਮੱਕੜੀ ਦੇ ਕੱਟੇ ਜਾਣ ਦੇ ਇਲਾਜ ਦੇ ਸਮਾਨ ਹੀ ਹੁੰਦਾ ਹੈ।
ਮੱਕੜੀ ਦੇ ਕੱਟਣ ਤੋਂ ਬਾਅਦ ਉਸ ਥਾਂ ਉੱਤੇ ਦਰਦ ਹੋਣਾ ਆਮ ਗੱਲ ਹੈ। ਇੱਕ ਠੰਡਾ ਕੰਪਰੈੱਸ ਜਾਂ ਆਈਸ ਪੈਕ ਨੂੰ 15 ਮਿੰਟਾਂ ਲਈ ਕੱਟਣ ਵਾਲੀ ਥਾਂ ਉੱਤੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲ ਸਕਦੀ ਹੈ।
ਆਮ ਤੌਰ ਉੱਤੇ ਮੱਕੜੀ ਦਾ ਡੰਗ ਬਹੁਤ ਮਾਮੂਲੀ ਹੁੰਦਾ ਹੈ ਅਤੇ ਕਈ ਵਾਰ ਕੁੱਝ ਸਮੇਂ ਬਾਅਦ ਹੀ ਲੋਕ ਇਸਨੂੰ ਮਹਿਸੂਸ ਨਹੀਂ ਕਰਦੇ।
ਪਰ ਡਾਕਟਰ ਰੌਬਰਟਸ ਦਾ ਕਹਿਣਾ ਹੈ ਕਿ ਫੁਨਲ-ਵੈਬ ਦੇ ਮਾਮਲੇ ਵਿੱਚ ਕਹਾਣੀ ਕੁੱਝ ਹੋਰ ਹੈ।

ਉਹਨਾਂ ਦਾ ਕਹਿਣਾ ਹੈ ਕਿ ਫੁਨਲ-ਵੈੱਬ ਦੇ ਕੱਟਣ ਨਾਲ ਬਹੁਤ ਦਰਦ ਮਹਿਸੂਸ ਹੁੰਦਾ ਹੈ ਅਤੇ ਇਸ ਦੇ ਕੱਟਣ ਨਾਲ 30 ਤੋਂ 60 ਮਿੰਟਾਂ ਦੇ ਅੰਦਰ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ।
ਇਹਨਾਂ ਲੱਛਣਾਂ ਵਿੱਚ ਧੜਕਣ ਦਾ ਤੇਜ਼ ਹੋ ਜਾਣਾ, ਦਰਦ, ਪਸੀਨਾ ਆਉਣਾ, ਸਾਹ ਲੈਣ ਵਿੱਚ ਤਕਲੀਫ ਅਤੇ ਕਮਜ਼ੋਰੀ ਵਰਗੇ ਲੱਛਣ ਸ਼ਾਮਲ ਹਨ। ਡਾਕਟਰ ਰੌਬਰਟਸ ਦਾ ਕਹਿਣਾ ਹੈ ਕਿ ਫੁਨਲ ਵੈੱਬ ਦਾ ਕੱਟਣਾ ਇੱਕ ਗੰਭੀਰ ਸਮੱਸਿਆ ਬਣ ਸਕਦਾ ਹੈ ਅਤੇ ਜਲਦੀ ਹੀ ਇਸਦੇ ਲੱਛਣ ਵੱਧ ਸਕਦੇ ਹਨ ਇਸ ਲਈ ਮਰੀਜ਼ ਨੂੰ ਤੁਰੰਤ ਇਲਾਜ ਮਿਲਣਾ ਜ਼ਰੂਰੀ ਹੋ ਜਾਂਦਾ ਹੈ।
ਸ਼ੌਨ ਫ੍ਰਾਂਸਿਸ 'ਰਾਇਲ ਫਲਾਇੰਗ ਡਾਕਟਰ ਸਰਵਿਸ' ਦੀ ਕੁਈਨਜ਼ਲੈਂਡ ਸ਼ਾਖਾ ਵਿੱਚ ਇੱਕ ਡਾਕਟਰ ਹੈ, ਜੋ ਕਿ ਆਸਟ੍ਰੇਲੀਆ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਏਅਰੋਮੈਡੀਕਲ ਟ੍ਰਾਂਸਪੋਰਟ, ਸਿਹਤ ਸੰਭਾਲ ਅਤੇ 24-ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਇੱਕ ਗੈਰ-ਮੁਨਾਫ਼ਾ ਪ੍ਰਦਾਤਾ ਹੈ।

1300 69 7337 ਉੱਤੇ ਰਾਇਲ ਫਲਾਇੰਗ ਡਾਕਟਰ ਸਰਵਿਸ ਟੈਲੀਹੈਲਥ ਲਾਈਨ ਸਿਹਤ ਸਲਾਹ ਲਈ ਪਹਿਲਾ ਸਰੋਤ ਹੈ, ਜਦੋਂ ਕਿ ਟ੍ਰਿਪਲ ਜ਼ੀਰੋ (000) ਕਾਲ ਇਸ ਲਾਈਨ ਉੱਤੇ ਉਦੋਂ ਰੀਡਾਇਰੈਕਟ ਕਰਦੀ ਹੈ ਜਦੋਂ ਮਰੀਜ਼ਾਂ ਨੂੰ ਸੱਪ ਅਤੇ ਮੱਕੜੀ ਦੇ ਕੱਟਣ ਸਮੇਤ ਏਅਰੋਮੈਡੀਕਲ ਦੇਖਭਾਲ ਦੀ ਲੋੜ ਹੁੰਦੀ ਹੈ।
ਮੁੱਢਲੀ ਸਹਾਇਤਾ ਦੇ ਕਦਮਾਂ ਦੀ ਰੂਪਰੇਖਾ ਬਾਰੇ ਗੱਲ ਕਰਦਿਆਂ ਡਾਕਟਰ ਰੌਬਰਟਸ ਨੇ ਦੱਸਿਆ ਕਿ ਇੱਕ ਵੱਡੀ, ਕਾਲੀ ਮੱਕੜੀ ਦੇ ਕੱਟਣ ਉੱਤੇ, ਜੋ ਕਿ ਫੁਨਲ-ਵੈਬ ਮੱਕੜੀ ਪਰਿਵਾਰ ਨਾਲ ਸਬੰਧਤ ਹੋ ਸਕਦੀ ਹੈ, ਇਸ ਦਾ ਇਲਾਜ ਇੱਕ ਡਾਕਟਰੀ ਐਮਰਜੈਂਸੀ ਵਜੋਂ ਕੀਤਾ ਜਾਂਦਾ ਹੈ।
ਅੰਕੜਿਆਂ ਅਨੁਸਾਰ, ਸੱਪ ਦੇ ਡੰਗਣ ਦੇ ਘਾਤਕ ਮਾਮਲੇ ਬਹੁਤ ਘੱਟ ਹਨ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਆਸਟਰੇਲੀਆ ਵਿੱਚ ਸੱਪ ਦੇ ਡੰਗਣ ਨਾਲ ਪ੍ਰਤੀ ਸਾਲ ਹਰ 3,000 ਮਾਮਲਿਆਂ ਵਿੱਚੋਂ ਔਸਤਨ ਦੋ ਮੌਤਾਂ ਹੁੰਦੀਆਂ ਹਨ।
ਡਾਕਟਰ ਫ੍ਰਾਂਸਿਸ ਤਿੰਨ ਜ਼ਰੂਰੀ ਕਦਮਾਂ ਦੀ ਰੂਪਰੇਖਾ ਦੱਸਦੇ ਹਨ: ਪ੍ਰੈਸ਼ਰ ਇਮੋਬਿਲਾਈਜ਼ੇਸ਼ਨ ਬੈਂਡ ਨੂੰ ਲਾਗੂ ਕਰਨਾ, ਕੱਟੇ ਹੋਏ ਅੰਗ ਨੂੰ ਸਥਿਰ ਕਰਨ ਲਈ ਸਪਲਿੰਟ ਕਰਨਾ, ਅਤੇ ਟ੍ਰਿਪਲ ਜ਼ੀਰੋ (000) ਨੂੰ ਕਾਲ ਕਰਨਾ।

ਜਿਆਨੀ ਹੋਜਸਨ ਖੇਤਰੀ ਵਿਕਟੋਰੀਆ ਵਿੱਚ ਇੱਕ ਲਾਇਸੰਸਸ਼ੁਦਾ ਸੱਪ ਫੜਨ ਵਾਲਾ ਹੈ।
ਉਹ ਦੱਸਦੇ ਹਨ ਕਿ ਜਦੋਂ ਤੱਕ ਸੱਪ ਖ਼ਤਰਾ ਜਾਂ ਡਰ ਮਹਿਸੂਸ ਨਹੀਂ ਕਰਦੇ ਉਦੋਂ ਤੱਕ ਉਹਨਾਂ ਦੇ ਹਮਲਾ ਕਰਨ ਦੀ ਸੰਭਾਵਨਾ ਨਹੀਂ ਹੁੰਦੀ।

ਕਿਸੇ ਵੀ ਸੱਪ ਦੇ ਡੰਗਣ ਉੱਤੇ ਤੁਹਾਨੂੰ ਟ੍ਰਿੱਪਲ ਜ਼ੀਰੋ ਨੂੰ ਕਾਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਐਮਰਜੈਂਸੀ ਵੀ ਹੋ ਸਕਦੀ ਹੈ।
