ਇੱਕ ਨਵੀਂ ਰਿਪੋਰਟ ਮੁਤਾਬਿਕ ਆਸਟ੍ਰੇਲੀਆ ਦੇ ਐਨਰਜੀ ਰੈਗੂਲੇਟਰ ਦੁਆਰਾ ਨਿਰਧਾਰਿਤ ਕੀਮਤਾਂ ਪਿੱਛੋਂ ਨਿਊ ਸਾਊਥ ਵੇਲਜ਼ ਵਿੱਚ ਰਿਹਾਇਸ਼ੀ ਗਾਹਕਾਂ ਲਈ ਕੀਮਤਾਂ ਵਿੱਚ 8.5 ਤੋਂ 14 ਪ੍ਰਤੀਸ਼ਤ ਦੇ ਦਰਮਿਆਨ ਵਾਧਾ ਹੋਵੇਗਾ, ਜਦਕਿ ਦੱਖਣ ਪੂਰਬੀ ਕੁਈਂਜ਼ਲੈਂਡ ਵਿੱਚ 11 ਫੀਸਦ ਅਤੇ ਦੱਖਣੀ ਆਸਟ੍ਰੇਲੀਆ ਵਿੱਚ 7 ਫੀਸਦ ਦੇ ਕਰੀਬ ਹੋ ਸਕਦਾ ਹੈ।
ਹਫਤੇ ਦੀ ਸ਼ੁਰੂਆਤ ਉੱਤੇ ਹੀ ਵਿਕਟੋਰੀਆ ਦੇ ਰੈਗੂਲੇਟਰ ਨੇ 5 ਪ੍ਰਤੀਸ਼ਤ ਦੇ ਵਾਧੇ ਦਾ ਐਲਾਨ ਕੀਤਾ ਸੀ।
ਵਿਕਟੋਰੀਆ ਐਨਰਜੀ ਪਾਲਿਸੀ ਸੈਂਟਰ ਦੇ ਬਰੂਸ ਮਾਊਂਟੇਨ, ਕਾਰੋਬਾਰਾਂ ਅਤੇ ਘਰਾਂ ਨੂੰ ਚੇਤਾਵਨੀ ਦੇ ਰਹੇ ਹਨ ਇਸ ਸਾਲ ਬਿੱਲਾਂ ਵਿੱਚ ਵੱਡੇ ਵਾਧੇ ਦਾ ਖਦਸ਼ਾ ਹੈ ।
Advertisement
ਨਵੀਂ ਸਰਕਾਰ ਇਸ ਵਾਧੇ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਅਤੇ ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਕਰਨ ਦਾ ਵਾਅਦਾ ਕਰ ਰਹੀ ਹੈ।
ਜ਼ਿਆਦਾ ਜਾਣਕਾਰੀ ਲਈ ਆਡੀਓ ਰਿਪੋਰਟ ਸੁਣੋ:
LISTEN TO
ਰਹਿਣ-ਸਹਿਣ ਦੀ ਵੱਧਦੀ ਲਾਗਤ ਨਾਲ ਨਜਿੱਠ ਰਹੇ ਆਸਟ੍ਰੇਲੀਆਈ ਲੋਕਾਂ ਨੂੰ ਹੁਣ ਬਿਜਲੀ ਬਿੱਲਾਂ ਵਿਚਲੇ ਵਾਧੇ ਨਾਲ ਵੀ ਨਜਿੱਠਣਾ ਪੈ ਸਕਦਾ ਹੈ। ਆਸਟ੍ਰੇਲੀਅਨ ਐਨਰਜੀ ਰੈਗੂਲੇਟਰ ਨੇ ਤਿੰਨ ਰਾਜਾਂ ਲਈ ਆਪਣੀ 'ਡਿਫਾਲਟ' ਕੀਮਤ ਵਿੱਚ ਵਾਧਾ ਕੀਤਾ ਹੈ ਜਿਸ ਨੂੰ ਲੈਕੇ ਕੁੱਝ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਇਹਨਾਂ ਦਹਾਕਿਆਂ ਦਾ ਸਭ ਤੋਂ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
SBS Punjabi
31/05/202205:42