Watch FIFA World Cup 2026™

LIVE, FREE and EXCLUSIVE

ਕੈਂਸਰ ਪੀੜਿਤ ਬੁਜ਼ੁਰਗ ਮਹਿਲਾ ਦੀ ਗਵਾਹੀ ਸੁਣ ਕੇ ਜਾਂਚ ਅਧਿਕਾਰੀ ਹੋਏ ਜਜ਼ਬਾਤੀ

A screenshot of Carolyn Flanagan giving evidence to the Royal Commission into Misconduct in the Banking, Superannuation and Financial Services Industry via video link from Sydney, Monday, May 21, 2018. (AAP Image/Julian Smith) NO ARCHIVING

Carolyn Flanagan giving evidence to the Royal Commission into Misconduct in the Banking Source: AAP

ਪਿਛਲੇ ਕੁੱਝ ਮਹੀਨਿਆਂ ਦੌਰਾਨ ਬੈਂਕਿੰਗ ਲਈ ਕਾਇਮ ਕੀਤੇ ਰਾਇਲ ਕਮਿਸ਼ਨ ਕੋਲ ਤਕਰੀਬਨ 5000 ਬੇਨਤੀਆਂ ਪੁੱਜੀਆਂ ਹਨ।


Published

Updated

By Sunil Awasthi, MP Singh

Source: SBS




Share this with family and friends


ਪਿਛਲੇ ਕੁੱਝ ਮਹੀਨਿਆਂ ਦੌਰਾਨ ਬੈਂਕਿੰਗ ਲਈ ਕਾਇਮ ਕੀਤੇ ਰਾਇਲ ਕਮਿਸ਼ਨ ਕੋਲ ਤਕਰੀਬਨ 5000 ਬੇਨਤੀਆਂ ਪੁੱਜੀਆਂ ਹਨ।


ਬੈਂਕਿੰਗ ਖੇਤਰ ਲਈ ਗਠਿਤ ਕੀਤਾ ਗਿਆ ਰਾਇਲ ਕਮਿਸ਼ਨ, ਆਪਣੀ ਜਾਂਚ ਨੂੰ ਹੋਰ ਵੀ ਅੱਗੇ ਵਧਾਉਂਦਾ ਹੋਇਆ ਹੁਣ ਛੋਟੇ ਵਪਾਰਾਂ ਵਾਸਤੇ ਦਿੱਤੇ ਗਏ ਕਰਜਿਆਂ ਬਾਬਤ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਹੈ। ਅਤੇ ਇਸ ਦੋਰਾਨ ਵੀ ਕਮਿਸ਼ਨ ਨੂੰ ਬਹੁਤ ਸਾਰੇ ਦੁੱਖਦਾਈ ਕਿੱਸਿਆਂ ਦਾ ਪਤਾ ਚੱਲ ਰਿਹਾ ਹੈ।

ਆਪਣੇ ਤੀਜੇ ਭਾਗ ਦੀ ਜਾਂਚ ਕਰਨ ਸਮੇਂ ਕਮਿਸ਼ਨ, ਜਾਂਚ ਅਧਿਕਾਰੀ ਅਤੇ ਉੱਥੇ ਮੌਜੂਦ ਲੋਕ ਉਸ ਸਮੇਂ ਜਜ਼ਬਾਤੀ ਹੋ ਗਏ ਜਦੋਂ ਇਕ ਸੇਵਾ ਮੁਕਤ ਵਿਅਕਤੀ ਵਲੋਂ ਇਹ ਦੱਸਿਆ ਗਿਆ ਕਿ ਇੱਕ ਪ੍ਰਮੁੱਖ ਬੈਂਕ ਨੇ ਉਸ ਨੂੰ ਲਗਭਗ ਬੇਘਰਾ ਹੀ ਕਰ ਦਿੱਤਾ ਸੀ।

ਕੈਰੋਲਿਨ ਫਲੈਂਗੇਨ ਕਾਨੂੰਨੀ ਤੌਰ ਤੇ ਅੱਖਾਂ ਦੀ ਜੋਤ ਤੋਂ ਹੀਣ ਹੈ ਅਤੇ ਨਾਲ ਹੀ ਉਸ ਨੂੰ ਕੈਂਸਰ ਵੀ ਹੈ। ਇਸ ਵੱਡੀ ਉਮਰ ਦੀ ਔਰਤ ਨੂੰ ਉਸ ਸਮੇਂ ਆਪਣਾ ਘਰ ਲਗਭੱਗ ਗਵਾਉਣਾ ਹੀ ਪੈ ਗਿਆ ਸੀ ਜਦੋਂ ਇਸ ਨੇ ਆਪਣੀ ਧੀ ਦੇ ਵਪਾਰ ਲਈ ਗਰੰਟੀ ਦਿੱਤੀ ਸੀ, ਅਤੇ ਇਹ ਬਿਜ਼ਨਸ ਫੇਲ ਹੋ ਗਿਆ ਸੀ। ਮਿਸ ਫਲੈਂਗੇਨ ਦਾ ਕਹਿਣਾ ਹੈ ਕਿ ਉਸ ਦਾ ਆਪਣੀ ਧੀ ਵਾਸਤੇ ਪਿਆਰ ਹਰ ਵਿੱਤੀ ਚਿੰਤਾਵਾਂ ਤੋਂ ਉਪਰ ਸੀ। 

ਮਿਸ ਫਲ਼ੈਂਗੇਨ ਦੀ ਕਾਨੂੰਨੀ ਮਦਦ ਕਰ ਰਹੀ ਹੈ ‘ਲੀਗਲ ਏਡ ਨਿਊ ਸਾਊਥ ਵੇਲਸ’ ਤੋਂ ਡਾਨਾ ਬਿਗਲਾਰੀ। ਇਸ ਨੇ ਰਾਇਲ ਕਮਿਸ਼ਨ ਨੂੰ ਦੱਸਿਆ ਕਿ ਮਿਸ ਫਲੈਂਗੇਨ ਤਾਂ ਬਗੈਰ ਕਿਸੇ ਦੀ ਮਦਦ ਤੋਂ ਵੈਸਟਪੈਕ ਦੇ ਕਾਗਜਾਂ ਉੱਤੇ ਹਸਤਾਖਰ ਕਰਨ ਦੇ ਯੋਗ ਵੀ ਨਹੀਂ ਸੀ।

ਬੇਸ਼ਕ ਮਿਸ ਫਲੈਂਗੇਨ ਦੀ ਸਿਹਤ ਬਹੁਤ ਹੀ ਨਾਜ਼ੁਕ ਚਲ ਰਹੀ ਸੀ, ਤੇ ਐਨ ਉਸੀ ਸਮੇਂ ਉਸ ਨੂੰ ਮਕਾਨ ਵੀ ਛੱਡਣ ਲਈ ਦਬਾਅ ਵੀ ਪੈ ਰਿਹਾ ਸੀ। ਪਰ ਵਕੀਲਾਂ ਨੇ ਸਮੇਂ ਸਿਰ ਉਸ ਦੀ ਮਦਦ ਕਰਦੇ ਹੋਏ ਮਕਾਨ ਵਿੱਚ ਹੀ ਰਹਿਣ ਦੀ ਇਜਾਜਤ ਦਵਾ ਦਿੱਤੀ। ਵੈਸਟਪੈਕ ਦੇ ਅਧਿਕਾਰੀਆਂ ਨੇ ਸ਼ੁਰੂ ਵਿੱਚ ਉਸ ਦਾ ਮਕਾਨ ਵਿੱਚ ਰਹਿਣਾ ਨਾ ਮੰਨਜ਼ੂਰ ਕਰ ਦਿੱਤਾ ਸੀ। ਪਰ ਅੰਤ ਵਿੱਚ ਉਹਨਾਂ ਨੇ ਮਿਸ ਫਲੈਂਗੇਨ ਨੂੰ ਆਪਣੇ ਘਰ ਵਿੱਚ ਬਾਕੀ ਦੀ ਸਾਰੀ ਉਮਰ ਰਹਿਣ ਦੀ ਪ੍ਰਵਾਨਗੀ ਦੇ ਦਿੱਤੀ ।

ਮਿਸ ਫਲ਼ੈਂਗੇਨ ਦੀ ਇਸ ਦੁਖਦਾਈ ਕਹਾਣੀ ਦਾ ਅਸਰ ਵੈਸਟਪੈਕ ਦੀ ਨੁਮਾਇੰਦਗੀ ਕਰ ਰਹੇ ਅਤੇ ਇਸ ਦੇ ਕਮਰਸ਼ਿਅਲ ਬੈਂਕਿੰਗ ਖੇਤਰ ਦੇ ਅਧਿਕਾਰੀ ਅਲਿਸਟੇਅਰ ਵੈਲਸ਼ ਉੱਤੇ ਪਿਆ ਸਾਫ ਦੇਖਿਆ ਜਾ ਸਕਦਾ ਸੀ।

ਰਾਇਲ ਕਮਿਸ਼ਨ ਵਲੋਂ ਨੁਮਾਂਇੰਦਗੀ ਕਰ ਰਹੇ ਸੀਨੀਅਰ ਕਾਂਉਂਸਲ ਮਾਈਕਲ ਹੋਜ ਕੋਲ ਸ਼੍ਰੀ ਵੈਲ਼ਸ਼ ਨੇ ਮੰਨਿਆ ਕਿ ਬੈਂਕ ਨੂੰ ਮਿਸ ਫਲੈਂਗੇਨ ਦੀ ਸੀਮਤ ਸਮਰੱਥਾ ਬਾਰੇ ਪਤਾ ਸੀ ਅਤੇ ਫੇਰ ਵੀ ਉਹ ਆਪਣੀ ਧੀ ਦੇ ਫੇਲ ਹੋ ਰਹੇ ਵਪਾਰ ਵਾਸਤੇ ਆਪਣੇ ਘਰ ਨੂੰ ਗਿਰਵੀ ਰੱਖਣ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਬੈਂਕ ਨੂੰ ਇਸ ਗੱਲ ਦਾ ਸਾਫ ਗਿਆਨ ਸੀ ਕਿ ਮਿਸ ਫਲੈਂਗੇਨ ਕਿਸ ਖਤਰੇ ਨਾਲ ਖੇਡਣ ਜਾ ਰਹੀ ਹੈ।

ਪਰ ਨਾਲ ਹੀ ਸ਼੍ਰੀ ਵੈਲਸ਼ ਨੇ ਕਮਿਸ਼ਨ ਦੇ ਵਕੀਲ ਸ਼੍ਰੀ ਹੋਜ ਵਲੋਂ ਕੀਤੇ ਪ੍ਰਸ਼ਨਾਂ ਦੀ ਝੜੀ ਦੇ ਜਵਾਬ ਵਿੱਚ ਇਹ ਵੀ ਕਿਹਾ ਕਿ ਬੈਂਕ ਨੇ ਆਪਣੇ ਨਿਯਮਾਂ ਅਨੁਸਾਰ ਹੀ ਕੰਮ ਕੀਤਾ ਸੀ।

ਪਿਛਲੇ ਕੁੱਝ ਮਹੀਨਿਆਂ ਦੌਰਾਨ ਬੈਂਕਿੰਗ ਲਈ ਕਾਇਮ ਕੀਤੇ ਇਸ ਰਾਇਲ ਕਮਿਸ਼ਨ ਕੋਲ ਤਕਰੀਬਨ 5000 ਬੇਨਤੀਆਂ ਪੁੱਜੀਆਂ ਹਨ। ਇਸ ਕਮਿਸ਼ਨ ਕੋਲ ਪਹੁੰਚਣ ਵਾਲੀਆਂ ਬੇਨਤੀਆਂ ਵਿੱਚ ਕੁੱਝ ਅਜਿਹੇ ਕੇਸ ਵੀ ਸ਼ਾਮਲ ਹਨ ਜਿਨਾਂ ਵਿੱਚ ਕਿਹਾ ਗਿਆ ਹੈ ਕਿ ਕਈਆਂ ਨੂੰ ਬਿਨਾ ਕਿਸੇ ਸੇਵਾ ਪ੍ਰਦਾਨ ਕੀਤਿਆਂ, ਫੀਸਾਂ ਆਦਿ ਵਸੂਲੀਆਂ ਗਈਆਂ ਸਨ। ਪਰ ਨਾਲ ਹੀ ਰਾਇਲ ਕਮਿਸ਼ਨ ਨੇ ਉਹਨਾਂ ਇਲਜਾਮਾਂ ਨੂੰ ਵੀ ਮੂਲੋਂ ਰੱਦ ਕਰ ਦਿੱਤਾ ਹੈ ਜਿਨਾਂ ਵਿੱਚ ਕਿਹਾ ਗਿਆ ਸੀ ਕਿ ਕਾਮਨਵੈਲਥ ਬੈਂਕ ਨੇ ਸਾਲ 2008 ਵਿੱਚ ਬੈਂਕਵੈਸਟ ਨੂੰ ਖਰੀਦਿਆ ਹੀ ਇਸੇ ਕਾਰਨ ਸੀ ਕਿ ਉਹ ਵਪਾਰਕ ਕਰਜਿਆਂ ਦਾ ਸ਼ੋਸ਼ਣ ਕਰ ਸਕੇ। ਕਿਹਾ ਗਿਆ ਹੈ ਕਿ ਬੈਂਕ ਨੇ ਆਪਣੇ ਗਾਹਕਾਂ ਦੇ ਲਈ ਕੁੱਝ ਅਜਿਹੇ ਨਿਯਮ ਬਣਾਏ ਸਨ ਜਿਨਾਂ ਨਾਲ ਉਹ ਬੈਂਕਵੈਸਟ ਦੀ ਖਰੀਦ ਵਾਲਾ ਖਰਚਾ ਪੂਰਾ ਕਰ ਸਕੇ, ਜੋ ਕਿ 2 ਬਿਲੀਅਨ ਡਾਲਰਾਂ ਤੋ ਵੀ ਜਿਆਦਾ ਦਾ ਸੀ। ਰਾਇਲ ਕਮਿਸ਼ਨ ਨੇ ਸਾਫ ਕਿਹਾ ਹੈ ਕਿ ਉਹ ਇਹਨਾਂ ਇਲਜਾਮਾਂ ਦੀ ਪੜਤਾਲ ਨਹੀਂ ਕਰੇਗਾ।

Follow SBS Punjabi on Facebook and Twitter.


Latest podcast episodes

Follow SBS Punjabi

Download our apps

Watch on SBS

Punjabi News

Watch now