SKIP TO MAIN CONTENT

ਜ਼ਬਰਦਸਤੀ ਵਿਆਹ ਕਰਾਉਣ ਲਈ ਮਜਬੂਰ ਕਰਨਾ ਕਾਨੂੰਨੀ ਜੁਰਮ, ਅਜਿਹਾ ਕਰਨ ਲਈ ਦੋਸ਼ੀ ਪਾਏ ਜਾਣ ਤੇ ਸਜ਼ਾ ਵੀ ਹੋ ਸਕਦੀ ਹੈ

Sakina Muhammad Jan (right) arrives for sentencing at the County Court of Victoria in Melbourne (AAP)
Sakina Muhammad Jan (right) arrives for sentencing at the County Court of Victoria in Melbourne Source: AAP / DIEGO FEDELE

ਇੱਕ ਵਿਕਟੋਰੀਅਨ ਔਰਤ ਆਪਣੀ ਧੀ ਨੂੰ ਇੱਕ ਆਦਮੀ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਲਈ ਘੱਟੋ-ਘੱਟ ਇੱਕ ਸਾਲ ਸਲਾਖਾਂ ਪਿੱਛੇ ਬਿਤਾਵੇਗੀ, ਜ਼ਿਕਰਯੋਗ ਹੈ ਕਿ ਉਸ ਆਦਮੀ ਨੇ ਵਿਆਹ ਤੋਂ ਬਾਅਦ ਵਿਆਹੁਤਾ ਦੀ ਹੱਤਿਆ ਕਰ ਦਿੱਤੀ ਸੀ। ਇਹ ਆਸਟ੍ਰੇਲੀਆ ਵਿੱਚ ਪਹਿਲਾ ਐਸਾ ਮਾਮਲਾ ਹੈ ਜਿੱਥੇ ਕਿਸੇ ਨੂੰ ਜਬਰਨ ਵਿਆਹ ਲਈ ਮਜਬੂਰ ਕਰਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ।


Published

By Rayane Tamer

Presented by Paras Nagpal

Source: SBS


Skip to podcast episode content

ਇੱਕ ਵਿਕਟੋਰੀਅਨ ਔਰਤ ਆਪਣੀ ਧੀ ਨੂੰ ਇੱਕ ਆਦਮੀ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਲਈ ਘੱਟੋ-ਘੱਟ ਇੱਕ ਸਾਲ ਸਲਾਖਾਂ ਪਿੱਛੇ ਬਿਤਾਵੇਗੀ, ਜ਼ਿਕਰਯੋਗ ਹੈ ਕਿ ਉਸ ਆਦਮੀ ਨੇ ਵਿਆਹ ਤੋਂ ਬਾਅਦ ਵਿਆਹੁਤਾ ਦੀ ਹੱਤਿਆ ਕਰ ਦਿੱਤੀ ਸੀ। ਇਹ ਆਸਟ੍ਰੇਲੀਆ ਵਿੱਚ ਪਹਿਲਾ ਐਸਾ ਮਾਮਲਾ ਹੈ ਜਿੱਥੇ ਕਿਸੇ ਨੂੰ ਜਬਰਨ ਵਿਆਹ ਲਈ ਮਜਬੂਰ ਕਰਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ।


ਰੁਕੀਆ ਹੈਦਰੀ 21 ਸਾਲ ਦੀ ਸੀ ਅਤੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਲਈ ਉਤਸ਼ਾਹਿਤ ਸੀ।

2020 ਵਿੱਚ, ਮੁਹੰਮਦ ਅਲੀ ਹਲੀਮੀ ਦੁਆਰਾ ਉਸ ਦੀ ਜ਼ਿੰਦਗੀ ਦੀ ਕੜੀ ਨੂੰ ਖਤਮ ਕਰ ਦਿੱਤਾ ਗਿਆ ਸੀ। ਉਸਦੀ ਹੱਤਿਆ ਉਸ ਆਦਮੀ ਦੁਆਰਾ ਕੀਤੀ ਗਈ ਸੀ ਜਿਸ ਨਾਲ ਉਸਨੇ ਸਿਰਫ ਛੇ ਹਫ਼ਤੇ ਪਹਿਲਾਂ ਵਿਆਹ ਕੀਤਾ ਸੀ, ਅਤੇ ਉਸਦੀ ਮਾਂ ਦੁਆਰਾ - ਉਸਨੂੰ ਇਸ ਵਿਆਂਹ ਲਈ ਮਜਬੂਰ ਕੀਤਾ ਗਿਆ ਸੀ।

ਸਕੀਨਾ ਮੁਹੰਮਦ ਜਾਨ ਅੱਜ ਇੱਕ ਦਰਜਨ ਤੋਂ ਵੱਧ ਪਰਿਵਾਰਕ ਮੈਂਬਰਾਂ ਨਾਲ ਕਾਊਂਟੀ ਕੋਰਟ ਆਫ਼ ਵਿਕਟੋਰੀਆ ਦੀ ਅਦਾਲਤ ਵਿੱਚ ਪਹੁੰਚੀ।

ਉਹ ਆਸਟ੍ਰੇਲੀਆ ਦੀ ਪਹਿਲੀ ਸ਼ਖਸ ਬਣ ਗਈ ਹੈ ਜਿਸ ਨੂੰ ਕਿਸੇ ਵਿਅਕਤੀ ਨੂੰ ਜ਼ਬਰਦਸਤੀ ਵਿਆਹ ਕਰਵਾਉਣ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਨੂੰ 12 ਮਹੀਨਿਆਂ ਬਾਅਦ ਰਿਹਾਅ ਕਰਨ ਲਈ ਸ਼ਰਤ ਦੇ ਸਮਝੌਤੇ ਨਾਲ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਇਸ ਸਜ਼ਾ ਨਾਲ ਅਦਾਲਤ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਨ ਨੇ ਜੇਲ ਲਿਜਾਏ ਜਾਣ ਤੋਂ ਪਹਿਲਾਂ ਆਪਣੀ ਬੇਗੁਨਾਹੀ ਦੀ ਗੁਹਾਰ ਲਗਾਈ। ਜਦਕਿ ਪਰਿਵਾਰ ਦਾ ਇੱਕ ਮੈਂਬਰ ਮੌਕੇ ਤੇ ਬੇਹੋਸ਼ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ।

ਉਸਦੀ ਧੀ ਨੇ ਰੋਂਦਿਆਂ ਹੋਇਆਂ ਕਿਹਾ, "ਮੈਂ ਆਪਣੀ ਭੈਣ ਨੂੰ ਗੁਆ ਦਿੱਤਾ ਅਤੇ ਹੁਣ ਮੈਂ ਆਪਣੀ ਮਾਂ ਨੂੰ ਵੀ ਗੁਆ ਦਿੱਤਾ।"

ਜਾਨ ਨੂੰ ਹੁਣ ਸੰਭਾਵਿਤ ਦੇਸ਼ ਨਿਕਾਲੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਫਗਾਨਿਸਤਾਨ ਵਾਪਿਸ ਭੇਜਿਆ ਜੇ ਸਕਦਾ ਹੈ, ਹਜ਼ਾਰਾ ਭਾਈਚਾਰੇ ਲਈ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ - ਜੋ ਕਿ ਪਹਿਲਾਂ ਹੀ ਤਾਲਿਬਾਨ ਦੇ ਅਤਿਆਚਾਰ ਦਾ ਸਾਹਮਣਾ ਕਰ ਰਿਹਾ ਹੈ। ਪਰ ਜੱਜ ਨੇ ਕਿਹਾ ਕਿ ਇਸ ਜੁਰਮ ਲਈ ਸਖ਼ਤ ਰੋਕਥਾਮ ਦੀ ਲੋੜ ਹੈ - ਇਹ ਯਕੀਨੀ ਬਣਾਉਣ ਲਈ ਕਿ ਦੇਸ਼ ਵਿੱਚ ਹਰ ਕੋਈ ਜਾਣਦਾ ਹੋਵੇ ਕਿ ਜ਼ਬਰਦਸਤੀ ਵਿਆਹ ਇੱਕ ਗੰਭੀਰ ਅਪਰਾਧ ਹੈ।

ਵਿਵਸਥਿਤ ਵਿਆਹ ਤੋਂ ਬਿਲਕੁਲ ਵੱਖਰਾ, ਜ਼ਬਰਦਸਤੀ ਵਿਆਹ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਦਾ ਉਸਦੀ ਪੂਰੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾ ਦਿੱਤਾ ਜਾਂਦਾ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now