ਬਜਟ 2023-24: ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਕਿਲਡ ਕਾਮਿਆਂ ਨਾਲ਼ ਸਬੰਧਿਤ ਵੀਜ਼ਾ ਤਬਦੀਲੀਆਂ ਤੇ ਕੁਝ ਖਾਸ ਬਜਟ-ਨੁਕਤੇ

visa.png

Update on Australia’s 2023 Federal Budget for immigration program, skilled migrants and international students. Credit: Supplied

ਆਸਟ੍ਰੇਲੀਅਨ ਸਰਕਾਰ ਵੱਲੋਂ ਖਜ਼ਾਨਚੀ ਜਿਮ ਚਾਲਮਰਸ ਨੇ ਬਜਟ ਪੇਸ਼ ਕਰਦੇ ਹੋਏ ਐਲਾਨ ਕੀਤਾ ਕਿ ਆਸਟ੍ਰੇਲੀਅਨ ਵੀਜ਼ਿਆਂ ਲਈ ਅਪਲਾਈ ਕਰਨਾ 1 ਜੁਲਾਈ ਤੋਂ ਹੋਰ ਮਹਿੰਗਾ ਹੋ ਜਾਵੇਗਾ। ਇਸ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ 2023-24 ਦੇ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਲਗਭਗ 70 ਪ੍ਰਤੀਸ਼ਤ ਸਥਾਨ ਸਕਿਲਡ ਖੇਤਰ ਨੂੰ ਅਲਾਟ ਕੀਤੇ ਜਾਣਗੇ। ਪੇਸ਼ ਹਨ ਚਾਲੂ ਵਿੱਤ ਵਰੇ ਦੌਰਾਨ ਸੁਝਾਏ ਕੁਝ ਖਾਸ ਬਜਟ ਨੁਕਤੇ ਤੇ ਪ੍ਰਮੁੱਖ ਵੀਜ਼ਾ ਤਬਦੀਲੀਆਂ ਬਾਰੇ ਇਹ ਖਾਸ ਰਿਪੋਰਟ।


2023-24 ਦੇ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਲਈ, ਅਲਬਨੀਜ਼ ਸਰਕਾਰ ਵੱਲੋਂ 190,000 ਸਥਾਨ ਨਿਯਤ ਕੀਤੇ ਗਏ ਹਨ ਜਿਸ ਵਿੱਚੋਂ 137,100 ਸਥਾਨ (ਲਗਭਗ 70 ਪ੍ਰਤੀਸ਼ਤ) ਦੇਸ਼ ਦੀਆਂ ਲੰਬੇ ਸਮੇਂ ਦੀਆਂ ਹੁਨਰ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਸਕਿਲਡ ਖੇਤਰ ਲਈ ਨਿਰਧਾਰਤ ਕੀਤੇ ਗਏ ਹਨ।

ਇਸਦੇ ਨਾਲ ਹੀ ਨੈਟ ਵਿਦੇਸ਼ੀ ਪ੍ਰਵਾਸ ਇਸ ਸਾਲ 400,000 ਤੱਕ ਅਤੇ 2023-24 ਵਿੱਚ 315,000 ਤੱਕ ਪਹੁੰਚਣ ਦਾ ਅਨੁਮਾਨ ਹੈ।
ਆਸਟ੍ਰੇਲੀਅਨ ਮਾਈਗ੍ਰੇਸ਼ਨ ਲਈ ਲੇਬਰ ਦੇ 2023 ਫੈਡਰਲ ਬਜਟ ਦਾ ਮਤਲਬ ਇਹ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਹੁਨਰਮੰਦ ਮਾਈਗ੍ਰੇਸ਼ਨ ਨੂੰ ਤਰਜੀਹ ਦਿੱਤੀ ਜਾਵੇਗੀ ਹਾਲਾਂਕਿ, ਪਾਰਟਨਰ ਅਤੇ ਚਾਈਲਡ ਵੀਜ਼ਾ ਮੰਗ-ਅਧਾਰਿਤ ਰਹਿਣਗੇ।

ਇਸ ਤੋਂ ਇਲਾਵਾ, ਸਰਕਾਰ ਆਸਟ੍ਰੇਲੀਅਨ ਕਰਮਚਾਰੀਆਂ ਦੇ ਹੁਨਰ ਦੇ ਪੂਰਕ ਹੋਣ ਵਾਲੇ ਵਧੇਰੇ ਹੁਨਰਮੰਦ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਆਮਦਨੀ ਸੀਮਾ ਨੂੰ ਵੀ ਰੀਸੈਟ ਕਰੇਗੀ।

ਇਸ ਉਦੇਸ਼ ਲਈ, ਸਰਕਾਰ 1 ਜੁਲਾਈ 2023 ਤੋਂ ਅਸਥਾਈ ਹੁਨਰਮੰਦ ਮਾਈਗ੍ਰੇਸ਼ਨ ਇਨਕਮ ਥ੍ਰੈਸ਼ਹੋਲਡ (TSMIT) ਨੂੰ $53,900 ਦੀ ਮੌਜੂਦਾ ਦਰ ਤੋਂ ਵਧਾ ਕੇ $70,000 ਕਰੇਗੀ।
FEDERAL BUDGET 2023
Treasurer Jim Chalmers is applauded after delivering the 2023/2024 Budget in the House of Representatives at Parliament House in Canberra, Tuesday, May 9, 2023. Source: AAP / MICK TSIKAS/AAPIMAGE
ਬਜਟ ਪੇਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਧਾਰਕਾਂ ਲਈ ਕੰਮ ਦੇ ਘੰਟੇ ਦੀ ਸੀਮਾ 1 ਜੁਲਾਈ 2023 ਤੋਂ, ਕੋਵਿਡ-19 ਮਹਾਂਮਾਰੀ ਦੌਰਾਨ ਇਸ ਨੂੰ ਹਟਾਏ ਜਾਣ ਤੋਂ ਬਾਅਦ ਫਿਰ ਬਹਾਲ ਕਰ ਦਿੱਤੀ ਜਾਵੇਗੀ। ਇਸ ਨੂੰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰਾਂ ਤੋਂ 8 ਘੰਟੇ ਵਧਾਕੇ 48 ਘੰਟੇ ਪ੍ਰਤੀ ਪੰਦਰਵਾੜੇ ਕੀਤਾ ਜਾਵੇਗਾ।

ਹਾਲਾਂਕਿ ਬਜ਼ੁਰਗ ਦੇਖਭਾਲ ਖੇਤਰ ਵਿੱਚ ਕੰਮ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 31 ਦਸੰਬਰ 2023 ਤੱਕ 48-ਘੰਟੇ ਪ੍ਰਤੀ ਪੰਦਰਵਾੜੇ ਦੀ ਕੰਮ ਸੀਮਾ ਤੋਂ ਛੋਟ ਦਿੱਤੀ ਜਾਵੇਗੀ।

ਸਰਕਾਰ ਨਿਯਮਤ ਸੂਚਕਾਂਕ ਤੋਂ ਇਲਾਵਾ 1 ਜੁਲਾਈ 2023 ਤੋਂ ਵੀਜ਼ਾ ਅਰਜ਼ੀ ਖਰਚਿਆਂ (VAC) ਵਿੱਚ 6 ਪ੍ਰਤੀਸ਼ਤ ਅੰਕਾਂ ਦਾ ਵਾਧਾ ਕਰੇਗੀ।
money.jpg
ਵਿਜ਼ਟਰ ਵੀਜ਼ਾ ਫੀਸ $40 ਵਧੇਗੀ ਜਿਸ ਨਾਲ ਲਾਗਤ $150 ਤੋਂ $190 ਹੋ ਜਾਵੇਗੀ, ਜਦੋਂ ਕਿ ਵਿਦਿਆਰਥੀ ਵੀਜ਼ਾ ਅਰਜ਼ੀ ਫੀਸ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦੀ ਹੈ, ਨੂੰ $65 ਵਧਾਕੇ $650 ਤੋਂ $715 ਕਰ ਦਿੱਤਾ ਜਾਵੇਗਾ।

ਵਧੀ ਹੋਈ ਵੀਜ਼ਾ ਫੀਸ ਰਾਹੀਂ ਸਰਕਾਰ ਨੂੰ 2023-24 ਵਿੱਚ $100 ਮਿਲੀਅਨ ਅਤੇ ਪੰਜ ਸਾਲਾਂ ਵਿੱਚ $665 ਮਿਲੀਅਨ ਜੁਟਾਉਣ ਦੀ ਉਮੀਦ ਹੈ। ਸਰਕਾਰ ਮੁਤਾਬਿਕ ਇਹ ਵਾਧੂ ਰਾਸ਼ੀ ਵੀਜ਼ਾ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਖਰਚੀ ਜਾਵੇਗੀ।

ਇਸ ਬਜਟ ਦਾ ਮਹਿੰਗਾਈ ਤੇ ਕਾਮਿਆਂ ਸਣੇ ਆਮ ਲੋਕਾਂ ਦੀ ਜ਼ਿੰਦਗੀ 'ਤੇ ਕੀ ਅਸਰ ਪਏਗਾ, ਇਸ ਸਬੰਧੀ ਹੋਰ ਵੇਰਵੇ ਲਈ ਇਸ ਲਿੰਕ 'ਤੇ ਕਲਿੱਕ ਕਰੋ.....

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਬਜਟ 2023-24: ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸਕਿਲਡ ਕਾਮਿਆਂ ਨਾਲ਼ ਸਬੰਧਿਤ ਵੀਜ਼ਾ ਤਬਦੀਲੀਆਂ ਤੇ ਕੁਝ ਖਾਸ ਬਜਟ-ਨੁਕਤੇ | SBS Punjabi