ਨਰਸ ਮੌਲੀ ਕੈਅਬੀਯਾਬ ਇੱਕ ਦਹਾਕਾ ਪਹਿਲਾਂ ਫਿਲੀਪੀਨਜ਼ ਤੋਂ ਆਸਟ੍ਰੇਲੀਆ ਆਏ ਸਨ। ਉਹਨਾਂ ਦਾ ਕਹਿਣਾ ਹੈ ਕਿ ਫਿਲੀਪੀਨਜ਼ ਵਿੱਚ ਉਹਨਾਂ ਦੇ ਸਹਿਯੋਗੀਆਂ ਵਿੱਚ ਆਸਟ੍ਰੇਲੀਆ ਇੱਕ ਪਸੰਦੀਦਾ ਮੰਜ਼ਿਲ ਹੈ।
ਉਹ ਹੁਨਰਮੰਦ ਪ੍ਰਵਾਸ ਦੀ ਇੱਕ ਅਜਿਹੀ ਲਹਿਰ ਦਾ ਹਿੱਸਾ ਹਨ ਜੋ ਸਿਹਤ ਸੰਭਾਲ ਖੇਤਰ ਨੂੰ ਚੱਲਦਾ ਰੱਖ ਰਹੀ ਹੈ।
ਤਾਜ਼ਾ ਜਨਗਣਨਾ ਤੋਂ ਇਹ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਦੀਆਂ 40 ਪ੍ਰਤੀਸ਼ਤ ਨਰਸਾਂ ਅਤੇ ਦੇਖਭਾਲ ਕਰਨ ਵਾਲੇ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ।
ਵੈਸਟਰਨ ਹੈਲਥ ਨਰਸ ਯੂਨਿਟ ਮੈਨੇਜਰ ਮਾਇਰਾ ਰੌਬਲਜ਼ ਦਾ ਕਹਿਣਾ ਹੈ ਕਿ ਪ੍ਰਵਾਸੀ ਕਾਮਿਆਂ ਨੂੰ ਆਕਰਸ਼ਿਤ ਕਰਨਾ ਹੈਲਥਕੇਅਰ ਇੰਡਸਟਰੀ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ।
2016 ਤੋਂ ਮੁਕਾਬਲੇ ਹੁਣ 20 ਪ੍ਰਤੀਸ਼ਤ ਵੱਧ ਰਜ਼ਿਸਟਰਡ ਨਰਸਾਂ ਹਨ, ਹਾਲਾਂਕਿ ਲਿੰਗ ਵਿਭਿੰਤਾ ਵਿੱਚ ਬਹੁਤ ਘੱਟ ਬਦਲਾਅ ਆਇਆ ਹੈ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੋਂ ਥੈਰੇਸਾ ਡਿਕੀਨਸਨ ਦਾ ਕਹਿਣਾ ਹੈ ਕਿ ਇਸ ਖ਼ੇਤਰ ਵਿੱਚ ਔਰਤਾਂ ਦਾ ਦਬਦਬਾ ਅਜੇ ਵੀ ਜਾਰੀ ਹੈ।