ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਜ਼ ਨੇ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਗਰਿਕਤਾ ਸਮਾਰੋਹ 23 ਤੋਂ ਲੈ ਕੇ 29 ਤਰੀਕ ਦੇ ਦਰਮਿਆਨ ਕਿਸੇ ਵੀ ਦਿਨ ਆਯੋਜਿਤ ਕੀਤੇ ਜਾ ਸਕਦੇ ਹਨ।
ਦੱਸਣਯੋਗ ਹੈ ਕਿ 2017 ਵਿੱਚ ਗਠਜੋੜ ਸਰਕਾਰ ਨੇ ਆਸਟ੍ਰੇਲੀਆ ਦਿਵਸ ਵਾਲੇ ਦਿਨ ਨਾਗਰਿਕਤਾ ਸਮਾਰੋਹ ਆਯੋਜਿਤ ਕਰਨ ਦਾ ਫੈਸਲਾ ਲਿਆ ਸੀ।
ਪਰ ਮੈਲਬੌਰਨ ਦੀਆਂ ਕੁੱਝ ਕੌਂਸਲਾਂ ਨੇ 26 ਜਨਵਰੀ ਵਾਲੇ ਦਿਨ ਸਮਾਰੋਹ ਆਯੋਜਤ ਨਾ ਕੀਤੇ ਜਾਣ ਦਾ ਸਮਰਥਨ ਕੀਤਾ ਸੀ, ਕਿਉਂਕਿ ਉਹਨਾਂ ਮੁਤਾਬਕ ਇਹ ਦਿਨ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਹਮਲੇ ਨੂੰ ਦਰਸਾਉਂਦਾ ਹੈ।
ਹਾਲਾਂਕਿ ਫੈਡਰਲ ਸਰਕਾਰ ਇਸ ਗੱਲ ਉੱਤੇ ਵੀ ਕਾਇਮ ਹੈ ਕਿ ਉਹ ਨਾਗਰਿਕਤਾ ਸਮਾਰੋਹ ਦਾ ਆਯੋਜਨ 26 ਜਨਵਰੀ ਵਾਲੇ ਦਿਨ ਹੀ ਦੇਖਣਾ ਚਹੁੰਦੇ ਹਨ।
ਗੌਰਤਲਬ ਹੈ ਕਿ ਸਰਕਾਰ ਮੁਤਾਬਕ ਪੰਜ ਸਾਲਾਂ ਵਿੱਚ ਪਹਿਲੀ ਵਾਰ ਨਾਗਰਿਕਤਾ ਲਈ 100,000 ਤੋਂ ਘੱਟ ਅਰਜ਼ੀਆਂ ਮਿਲੀਆਂ ਹਨ।




