ਪੰਜਾਬ ਦੇ ਜੰਗਲਾਤ ਅਤੇ ਮੱਛੀ ਪਾਲਣ ਵਿਭਾਗ ਦੇ ਅਨੁਸਾਰ ਮੱਚੀ ਦੇ ਸ਼ਿਕਾਰ ਤੇ ਪਾਬੰਦੀ 1 ਸਤੰਬਰ, 2022 ਤੋਂ ਲਾਗੂ ਹੋਵੇਗੀ, ਅਤੇ 31 ਜੁਲਾਈ, 2032 ਤੱਕ ਲਾਗੂ ਰਹੇਗੀ।
ਮਹਿਕਮੇ ਵਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਪਾਣੀਆਂ ਵਿੱਚ ਡੰਡੇ ਅਤੇ ਰਾਡ ਲਾਈਨ ਨੂੰ ਛੱਡ ਕੇ ਬਾਕੀ ਸਾਰੇ ਸਾਧਨਾਂ ਰਾਹੀਂ ਮੱਛੀਆਂ ਫੜਨ 'ਤੇ ਪੂਰਨ ਪਾਬੰਦੀ ਹੋਵੇਗੀ, ਜਿਸ ਵਿੱਚ ਪੰਜਾਬ ਦੀਆਂ ਹੱਦਾਂ ਅੰਦਰ ਪੈਂਦੇ ਸਾਰੇ ਦਰਿਆ ਸ਼ਾਮਿਲ ਹੋਣਗੇ।
ਕਮਰਸ਼ੀਅਲ ਮੱਛੀ ਦੇ ਸ਼ਿਕਾਰ ਲਈ ਸਰਕਾਰ ਵਲੋਂ ਦਿੱਤੇ ਗਏ ਠੇਕੇ ਵੀ ਬੰਦ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਰਕਮ ਲਗਭਗ 50 ਕਰੋੜ ਤੋਂ ਵੱਧ ਬਣਦੀ ਹੈ।
ਵਿਭਾਗ ਵੱਲੋਂ ਮੱਛੀਆਂ ਦੀਆਂ ਕਈ ਨਸਲਾਂ ਮੁੱਕਣ ਅਤੇ ਦਰਿਆਵੀਂ ਜਾਨਵਰਾਂ ਦੀ ਸੰਭਾਲ ਦੇ ਮੱਦੇਨਜ਼ਰ ਇਹ ਕਦਮ ਲਿਆ ਗਿਆ ਹੈ।
ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।



