ਭਾਈਚਾਰੇ ਵੱਲੋਂ ਉਨ੍ਹਾਂ ਨੂੰ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਤੇ ਪਸਾਰੇ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਮੀਡਿਆ ਖੇਤਰ ਵਿੱਚ ਪਾਏ ਆਪਣੇ ਯੋਗਦਾਨ ਲਈ ਯਾਦ ਕੀਤਾ ਜਾ ਰਿਹਾ ਹੈ।
ਮੈਲਬੌਰਨ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਸਰਦਾਰ ਹਰਭਜਨ ਸਿੰਘ ਖ਼ੈਰਾ ਨੂੰ ਨਮ ਅੱਖਾਂ ਨਾਲ਼ ਵਿਦਾਇਗੀ

ਮੈਲਬੌਰਨ ਦੇ ਬੂਨੂਰੌਂਗ ਮੈਮੋਰੀਅਲ ਪਾਰਕ ਵਿੱਚ ਹਰਭਜਨ ਸਿੰਘ ਖੈਰਾ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਨੂੰ ਨਮ ਅੱਖਾਂ ਨਾਲ਼ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। Credit: Supplied by Preetinder Singh
ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਆਸਟ੍ਰੇਲੀਆ ਦੀ ਮੰਨੀ-ਪ੍ਰਮੰਨੀ ਸ਼ਖਸ਼ੀਅਤ ਸਰਦਾਰ ਹਰਭਜਨ ਸਿੰਘ ਖੈਰਾ ਸਦੀਵੀ ਵਿਛੋੜਾ ਦੇ ਗਏ ਹਨ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਹਰਪਾਲ ਸਿੰਘ ਸੰਧੂ ਵੱਲੋਂ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਆਪਣੇ ਸ਼ਰਧਾਂਜ਼ਲੀ ਰੂਪੀ ਬੋਲ ਸਾਂਝੇ ਕੀਤੇ ਗਏ ਹਨ।
Share



