ਸਮਲਿੰਗੀ ਵਿਆਹ ਨੂੰ ਲੈਕੇ ਪੰਜਾਬੀ ਭਾਈਚਾਰੇ ਦੇ ਰਲਵੇਂ ਮਿਲਵੇਂ ਵਿਚਾਰ ਹੀ ਸਾਹਮਣੇ ਆ ਰਹੇ ਨੇ. ਆਈ.ਟੀ. ਕੰਪਨੀ 'ਚ ਬਤੌਰ ਸਿਸਟਮ ਐਨਾਲਿਸਟ ਕੰਮ ਕਰਦੀ ਸ਼ਰੂਤੀ ਅਰੋੜਾ ਦਾ ਕਹਿਣਾ ਹੈ ਕਿ ਕਿਓਂਕਿ ਉਹ ਖੁਦ ਇਸ ਮਾਹੌਲ 'ਚ ਪਲੀ-ਵਧੀ ਹੈ, ਜਿੱਥੇ ਸਮਲਿੰਗੀ ਵਿਆਹ ਜਾਂ ਰਿਸ਼ਤਿਆਂ ਨੂੰ ਕੋਈ ਸਮਾਜਿਕ ਮਾਣਤਾ ਨਹੀਂ ਮਿਲਦੀ, ਸੋ ਆਪਣੇ ਬੱਚਿਆਂ 'ਚ ਵੀ ਇਸ ਨੂੰ ਭਵਿੱਖ ਚ ਨਾ ਅਪਣਾਏ ਜਾਣ ਦਾ ਮਨ ਬਣਾ ਬੈਠੀ ਹੈ. ਇਸ ਲਈ ਉਹ ਸਰਵੇ ਚ ਨਾਂਹ-ਪੱਖੀ ਵੋਟ ਦੇਣਗੇ। ਜਦਕਿ ਬਤੌਰ ਨਰਸ ਕੰਮ ਕਰਦੇ ਸ਼ੁਭਮ ਜੈਨ ਮੰਨਦੇ ਨੇ ਕਿ ਆਸਟ੍ਰੇਲੀਆ ਚ ਵੱਧ ਰਹੇ ਸੁਸਾਈਡ ਰੇਟ ਅਤੇ ਡਿਪਰੈਸ਼ਨ ਦਰ ਨੂੰ ਘਟਾਉਣ ਚ ਇਹ ਕਾਨੂੰਨ ਸਹਾਈ ਸਿੱਧ ਹੋ ਸਕਦਾ ਹੈ.
ਸਮਲਿੰਗੀ ਵਿਆਹ ਅਧਿਕਾਰਾਂ ਬਾਰੇ ਪੰਜਾਬੀ ਭਾਈਚਾਰੇ ਦੀ ਰਾਇ

survey due to close on 7th November Source: SBS
ਆਸਟ੍ਰੇਲੀਅਨ ਬਿਊਰੋ ਆਫ ਸਟੇਟੀਸਟਿਕਸ ਯਾਨੀ ਏ.ਬੀ.ਐਸ. ਵਲੋਂ ਦੱਸਿਆ ਗਿਆ ਕਿ ਇਸ ਹਫਤੇ ਦੀ ਸ਼ੁਰਆਤ ਤੱਕ, ਸਮਲਿੰਗੀ ਵਿਆਹ ਸਰਵੇ ਬਾਰੇ ਲੋਕਾਂ ਦੇ 10 ਮਿਲੀਅਨ ਜੁਆਬ ਉਹਨਾਂ ਤੱਕ ਪੁੱਜ ਗਏ ਹਨ. ਹਾਲਾਂਕਿ ਆਸਟਰੇਲਿਆਈ ਲੋਕਾਂ ਤੱਕ ਭੇਜੇ ਗਏ ਸਰਵੇ ਪੱਤਰਾਂ 'ਚੋ ਇਹ ਕੇਵਲ 62.5 ਫ਼ੀਸਦ ਹੀ ਹੈ. ਹਾਲਾਂਕਿ ਭਾਈਚਾਰੇ ਦੇ ਲੋਕ ਖੁੱਲ੍ਹਕੇ ਆਪਣਾ ਵਿਚਾਰ ਰੱਖ ਰਹੇ ਹਨ.
Share