ਨੈਸ਼ਨਲ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਸਕੱਤਰ ਬਾਵਾ ਸਿੰਘ ਜਗਦੇਵ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਿੱਖ ਫੌਜੀਆਂ ਨੇ ਸਮੇਂ-ਸਮੇਂ ‘ਤੇ ਸਹਿਯੋਗੀ ਫੌਜਾਂ ਨਾਲ ਅਨੇਕਾਂ ਯੁੱਧਾਂ ਵਿੱਚ ਭਾਗ ਲਿਆ ਤੇ ਜਾਨਾਂ ਵਾਰੀਆਂ ਅਤੇ ਇਸੇ ਗੱਲ ਦੇ ਮੱਦੇਨਜ਼ਰ ਉਹ ਭਾਈਚਾਰੇ ਨੂੰ ਸਿਡਨੀ ਵਿੱਚ ਹੋਣ ਵਾਲੀ ਸਲਾਨਾ ਐਨਜ਼ੈਕ ਡੇਅ ਪਰੇਡ ਵਿੱਚ ਹਿੱਸਾ ਬਣਨ ਲਈ ਪ੍ਰੇਰਦੇ ਰਹੇ ਹਨ।

Credit: SBS
“ਇਸ ਤੋਂ ਬਾਅਦ ਸਿੱਖ ਕੌਂਸਲ ਨੇ ਸਿੱਖ ਫੌਜੀਆਂ ਵਲੋਂ ਗਲੀਪਲੀ ਯੁੱਧ ਵਿੱਚ ਭਾਗ ਲਏ ਜਾਣ ਦੇ ਵਧੇਰੇ ਸਬੂਤਾਂ ਸਮੇਤ ਦੁਬਾਰਾ ਅਪੀਲ ਕੀਤੀ ਜੋ ਕਿ ਅਧਿਕਾਰੀਆਂ ਨੇ ਮੰਨਜ਼ੂਰ ਕਰ ਲਈ ਸੀ, ਅਤੇ ਇਸ ਤੋਂ ਬਾਅਦ ਸਿੱਖ ਭਾਈਚਾਰਾ ਲਗਾਤਾਰ ਇਸ ਸਲਾਨਾ ਪਰੇਡ ਵਿੱਚ ਮਾਰਚ ਕਰਦਾ ਆ ਰਿਹਾ ਹੈ”।
ਇਸ ਪਰੇਡ ਵਿੱਚ ਭਾਗ ਲੈਣ ਲਈ ਮੌਜੂਦਾ, ਸਾਬਕਾ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਕੁੱਝ ਨਿਯਮ ਅਤੇ ਸ਼ਰਤਾਂ ਵੀ ਬਣਾਈਆਂ ਹੋਈਆਂ ਹਨ, ਜਿਹਨਾਂ ਬਾਰੇ ਬਾਵਾ ਸਿੰਘ ਜਗਦੇਵ ਨੇ ਵਿਸਥਾਰ ਨਾਲ ਇਸ ਗੱਲਬਾਤ ਵਿੱਚ ਸਮਝਾਇਆ ਹੈ ਤੇ ਨਾਲ ਹੀ ਉਨ੍ਹਾਂ ਭਾਈਚਾਰੇ ਨੂੰ ਵੀ ਐਨਜ਼ੈਕ ਡੇਅ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।