ਨਵੇਂ ਮਿਲਣ ਵਾਲੇ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ, ਬਹੁਤ ਜਿਆਦਾ ਲੋਕ ਓਮਬੁਡਸਮਨ ਕੋਲ ਪਰਾਈਵੇਟ ਹੈਲਥ ਇੰਸ਼ੋਰੈਂਸ ਬਾਬਤ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਅਤੇ ਇਹ, ਪਿਛਲੇ ਦਹਾਕੇ ਵਿੱਚ ਮਿਲਣ ਵਾਲੀਆਂ ਸ਼ਿਕਾਇਤਾਂ ਵਿੱਚੋਂ, ਸਭ ਤੋਂ ਜਿਆਦਾ ਹਨ। ਅਤੇ, ਜਦੋਂ ਕਿ ਪਿਛਲੇ ਦਹਾਕੇ ਦੌਰਾਨ ਹੈਲਥ ਫੰਡਸ ਨੇ ਆਪਣੇ ਪਰੀਮੀਅਮ 70% ਤੱਕ ਵਧਾ ਦਿੱਤੇ ਹਨ, ਉਦੋਂ ਹੀ ਖਪਤਕਾਰਾਂ ਵਲੋਂ ਇਸ ਸਿਸਟਮ ਦੇ ਵਿੱਚ ਭਾਰੀ ਤਬਦੀਲੀਆਂ ਦੀ ਮੰਗ ਵੀ ਜੋਰ ਫੜ ਗਈ ਹੈ, ਤਾਂ ਕਿ ਉਹਨਾਂ ਨੂੰ ਅਦਾ ਕੀਤੀ ਜਾਣ ਵਾਲੀ ਕੀਮਤ ਦਾ ਵਾਜਬ ਮੁੱਲ ਮਿਲ ਸਕੇ।
ਨਿਜੀ ਸਿਹਤ ਬੀਮਾ, ਪਹਿਲਾਂ ਦੇ ਮੁਕਾਬਲ,ੇ ਇਸ ਸਮੇਂ ਸਭ ਤੋਂ ਜਿਆਦਾ ਮਹਿੰਗੀ ਹੋ ਗਈ ਹੈ। ਅਤੇ, ਸੇਬੀ ਜੈਅਸਿੰਘਮ ਵਰਗੇ ਲੋਕ ਤਾਂ ਇਹ ਸੋਚਣ ਤੇ ਮਜਬੂਰ ਹਨ, ਕਿ ਇਸ ਬੀਮੇ ਨੂੰ ਲੈਣ ਦਾ ਕੋਈ ਲਾਭ ਹੈ ਵੀ ਕਿ ਨਹੀਂ?
ਕਾਮਨਵੈਲਥ ਓਮਬੁਡਸਮਨ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀਆਂ ਸ਼ਿਕਾਇਤਾਂ ਵਿੱਚ ਤਕਰੀਬਨ 30% ਦਾ ਵਾਧਾ ਹੋਇਆ ਹੈ। ਖਪਤਕਾਰਾਂ ਦੇ ਗਰੁੱਪ ‘ਚੋਆਇਸ’ ਦੇ ਟੋਮ ਗੋਡਫਰੇ ਕਹਿੰਦੇ ਹਨ ਕਿ ਉਹਨਾਂ ਨੂੰ ਇਸ ਵਾਧੇ ਤੇ ਕੋਈ ਹੈਰਾਨੀ ਵੀ ਨਹੀਂ ਹੈ।
ਅਤੇ ਇਹਨਾਂ ਸ਼ਿਕਾਇਤਾਂ ਵਿੱਚ ਸਭ ਤੋਂ ਮੋਢੀ ਰਿਹਾ ਹੈ ਮੈਡੀਬੈਂਕ ਜਿਸ ਦੀਆਂ ਸ਼ਿਕਾਇਤਾਂ ਸਾਲ 2016-17 ਦੌਰਾਨ, 46.3% ਦੀ ਦਰ ਨਾਲ ਵਧੀਆਂ ਹਨ; ਅਤੇ ਇਸ ਤੋਂ ਬਾਦ ਨੰਬਰ ਆਇਆ ਬੂਪਾ ਦਾ ਜਿਸ ਦੀਆਂ ਸ਼ਿਕਾਇਤਾਂ 17.6% ਨਾਲ ਵਧੀਆਂ। ਮੈਡੀਬੈਂਕ ਵਲੋਂ ਜਾਰੀ ਕੀਤੀ ਗਈ ਇੱਕ ਸਟੇਟਮੈਂਟ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਸ਼ਿਕਾਇਤਾਂ ਦੇ ਮੱਦੇਨਜ਼ਰ, ਉਸ ਨੇ ਕਈ ਬਦਲਾਅ ਤਾਂ ਲਾਗੂ ਵੀ ਕਰ ਦਿੱਤੇ ਹਨ। ਜਦਕਿ ਬੂਪਾ ਨੇ ਕਿਹਾ ਹੈ ਕਿ ਉਹ ਵੀ ਇਹਨਾਂ ਸ਼ਿਕਾਇਤਾਂ ਦੇ ਹੱਲ ਲਈ ਤੇਜੀ ਨਾਲ ਕੰਮ ਕਰ ਰਿਹਾ ਹੈ। ਅਤੇ ਜਿਹੜੀਆਂ ਬੀਮਾ ਕੰਪਨੀਆਂ ਕੋਲ ਖਪਤਕਾਰ ਦੋ ਸਾਲ ਤੋਂ ਵੀ ਜਿਆਦਾ ਸਮੇਂ ਤੱਕ ਟਿਕੇ ਰਹਿਣਾ ਪਸੰਦ ਕਰਦੇ ਹਨ, ਉਹ ਹਨ ਐਚ ਬੀ ਐਫ ਅਤੇ ਹੈਲਥ ਪਾਰਟਨਰਸ।
ਮਿਲਣ ਵਾਲੀਆਂ ਜਿਆਦਾ ਸ਼ਿਕਾਇਤਾਂ ਇਸ ਪ੍ਰਕਾਰ ਦੀਆਂ ਸਨ, ਕਿ ਪਾਲਸੀਆਂ ਵਿੱਚ ਕਿਹੜਾ ਕਿਹੜਾ ਇਲਾਜ ਕਵਰ ਹੁੰਦਾ ਹੈ, ਬਾਬਤ ਸਾਫਗੋਈ ਨਹੀਂ ਸੀ ਕੀਤੀ ਹੋਈ। ਫੈਡਰਲ ਹੈਲਥ ਮਨਿਸਟਰ ਗਰੇਗ ਹੰਟ ਨੇ ਕਿਹਾ ਹੈ ਕਿ ਇਸ ਮਸਲੇ ਉੱੇਤੇ ਸਰਕਾਰ ਵਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਇਸ ਸਾਲ ਦੇ ਅੰਤ ਤੱਕ ਲਾਗੂ ਕੀਤੀ ਜਾ ਸਕੇਗੀ।
ਇਸ ਦੇ ਨਾਲ ਓਮਬੁਡਸਮਨ ਦਫਤਰ ਵੀ, ਬੀਮਾ ਕੰਪਨੀਆਂ ਨਾਲ ਪਿਛਲੇ ਸਾਲ ਤੋਂ ਹੀ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਖਪਤਕਾਰਾਂ ਦੀ ਸੰਤੁਸ਼ਟੀ ਵਾਸਤੇ ਇਹਨਾਂ ਕੰਪਨੀਆਂ ਨੂੰ ਉਚਿਤ ਸਲਾਹ ਦਿੱਤੀ ਜਾ ਸਕੇ। ਪਿਛਲੇ ਸਾਲ ਜੂਲਾਈ ਤੋਂ ਦਸੰਬਰ ਤੱਕ, ਸਿਰਫ ‘ਸੰਤੁਸ਼ਟੀ’ ਨੂੰ ਲੈ ਕਿ ਹੀ ਲਗਭੱਗ 28% ਸ਼ਿਕਾਇਤਾਂ ਦਰਜ ਹੋਈਆਂ ਹਨ। ਪਰ ਵਿਰੋਧੀ ਧਿਰ ਦੀ ਸਿਹਤ ਮਾਮਲਿਆਂ ਲਈ ਵਕਤਾ ਕੈਥਰੀਨ ਕਿੰਗ ਦਾ ਕਹਿਣਾ ਹੈ ਕਿ ਇਸ ਸਭ ਕੁੱਝ, ਕਾਫੀ ਨਹੀਂ ਹੈ।
ਆਉਂਦੇ ਅ੍ਰਪੈਲ ਤੋਂ ਨਿਜੀ ਹੈਲਥ ਬੀਮਿਆਂ ਦੇ ਪਰੀਮਿਅਮਾਂ ਵਿੱਚ 3.95% ਦਾ ਵਾਧਾ ਹੋਰ ਵੀ ਹੋਣ ਜਾ ਰਿਹਾ ਹੈ।