ਸਰਕਾਰ ਵਲੋਂ ਫੰਡ ਕੀਤੇ ਗਏ ਇਸ ਮੁਫਤ ਪ੍ਰੋਗਰਾਮ ਦਾ ਪਿਛਲੇ ਸਾਲ ਪ੍ਰਵਾਸੀਆਂ ਅਤੇ ਮਾਨਵਤਾਵਾਦੀ ਪ੍ਰਵੇਸ਼ਕਾਰਾਂ ਲਈ ਵਿਸਤਾਰ ਕੀਤਾ ਗਿਆ ਸੀ।
ਪਰ ਆਉਣ ਵਾਲੇ ਸਾਲ ਵਿੱਚ ਫੰਡਿੰਗ ਬਦਲਣ ਦੀ ਯੋਜਨਾ ਨੇ ਚਿੰਤਾ ਪੈਦਾ ਕਰ ਦਿੱਤੀ ਹੈ, ਜਿਸ ਵਿੱਚ ਇਨ੍ਹਾਂ ਭੁਗਤਾਨਾਂ ਨੂੰ ਅਕਾਦਮਿਕ ਨਤੀਜਿਆਂ ਨਾਲ ਜੋੜਿਆ ਜਾ ਸਕਦਾ ਹੈ।
ਹੈਲਨ ਮੋਅਰ ਹੋਰ ਭਾਸ਼ਵਾਂ ਬੋਲਣ ਵਾਲਿਆਂ ਨੂੰ ਅੰਗ੍ਰੇਜ਼ੀ ਸਿਖਾਉਣ ਵਾਲੀ ਆਸਟ੍ਰੇਲੀਅਨ ਕੌਸਲ ਦੇ ਉਪ ਪ੍ਰਧਾਨ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਧਿਆਪਕਾਂ ‘ਤੇ ਉਨ੍ਹਾਂ ਵਿਿਦਆਰਥੀਆਂ ਨੂੰ ਪਾਸ ਕਰਨ ਦਾ ਦਬਾਅ ਪਵੇਗਾ ਜੋ ਕਿ ਮਿਆਰਾਂ ਨੂੰ ਪੂਰਾ ਨਹੀਂ ਕਰਦੇ।
ਦੁਜੇ ਪਾਸੇ ਆਸਟ੍ਰੇਲੀਆ ਦੀ ਸ਼ਰਨਾਰਥੀ ਕੌਂਸਲ ਨੇ ਤਬਦੀਲੀਆਂ ਦਾ ਸੁਆਗਤ ਕੀਤਾ ਹੈ।
ਪੂਰੀ ਰਿਪੋਰਟ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।



