ਆਪਣੇ ਆਪ ’ਤੇ ਭਰੋਸਾ ਹੀ ਸਫਲਤਾ ਦੀ ਕੁੰਜੀ : ਪ੍ਰਿਯਾ ਸੂਦ

Credit: Ms Priya Sood
ਪ੍ਰਿਯਾ ਸੂਦ, ਵਿਕਟੋਰੀਆ ਦੇ ਸਾਊਥ ਏਸ਼ੀਅਨ ਪਿਛੋਕੜ ਵਾਲੇ ਉਨ੍ਹਾਂ 100 ਸਰਵੋਤਮ ਕਾਰੋਬਾਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਪਿਛਲੇ ਦਿਨੀਂ ਮੈਲਬਰਨ ਵਿੱਚ ਸਨਮਾਨਤ ਕੀਤਾ ਗਿਆ ਸੀ। ਮੂਲ ਰੂਪ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਬੰਧ ਰੱਖਣ ਵਾਲੀ ਪ੍ਰਿਯਾ ਸੂਦ 2013 ਵਿੱਚ ਆਸਟ੍ਰੇਲੀਆ ਆਈ ਅਤੇ ਉਸ ਨੇ 2019 ਵਿੱਚ ਆਪਣਾ ਬਿਜਨੈੱਸ ਸ਼ੁਰੂ ਕੀਤਾ ਸੀ। ਪ੍ਰਿਯਾ ਕਹਿੰਦੀ ਹੈ ਕਿ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣਾ ਚਾਹੀਦਾ ਅਤੇ ਸਵੈ-ਵਿਸ਼ਵਾਸ਼ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਪੂਰੀ ਇੰਟਰਵਿਊ ਸੁਣਨ ਲਈ ਆਡੀਓ ਬਟਨ ’ਤੇ ਕਲਿੱਕ ਕਰੋ
Share


