ਨੀਦਰਲੈਂਡ ਵਿੱਚ ਓਨੇ ਲੋਕ ਨਹੀਂ ਹਨ ਜਿੰਨੇ ਸਾਈਕਲ ਹਨ।
ਸਾਈਕਲ ਨਾਲ ਕਿਤੇ ਵੀ ਜਾਣਾ ਸਸਤਾ ਅਤੇ ਸੁਵਿਧਾਜਨਕ ਹੈ ਜਿਸ ਕਾਰਨ ਲੋਕ ਆਵਾਜਾਈ ਦੇ ਇਸ ਢੰਗ ਨੂੰ ਅਪਣਾਉਣਾ ਪਸੰਦ ਕਰਦੇ ਹਨ।
ਏ ਐਨ ਡਬਲਯੂ ਬੀ, ਰਾਇਲ ਡੱਚ ਟੂਰਿੰਗ ਕਲੱਬ, ਲੋਕਾਂ ਨੂੰ ਡੱਚ ਸਮਾਜ ਦਾ ਹਿੱਸਾ ਬਣਨ ਲਈ ਸਾਈਕਲ ਮਾਰਗ ਉੱਤੇ ਜਾਣ ਲਈ ਹਰ ਰੋਜ਼ ਦੇਸ਼ ਵਿੱਚ ਆਉਣ ਵਾਲੇ 4000 ਪਨਾਹ ਮੰਗਣ ਵਾਲਿਆਂ ਦੀ ਮਦਦ ਲਈ ਆਪਣੇ ਦੋ ਪਹੀਆ ਵਾਹਨ ਦਾਨ ਕਰਨ ਲਈ ਕਹਿ ਰਿਹਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਬਾਈਕ ਚਲਾਉਣੀ ਨਾ ਸਿਰਫ ਤੁਹਾਡੀ ਸਰੀਰਕ ਸਿਹਤ ਲਈ ਵਧੀਆ ਹੈ ਬਲਕਿ ਮਾਨਸਿਕ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ।
ਪਰ ਸਿਰਫ ਦੇਸ਼ ਵਿੱਚ ਨਵੇਂ ਆਏ ਲੋਕਾਂ ਨੂੰ ਹੀ ਮਦਦ ਦੀ ਲੋੜ ਨਹੀਂ ਹੈ। ਲਾਗਤ ਵੱਧਣ ਨਾਲ ਬਹੁਤ ਸਾਰੇ ਡੱਚ ਪਰਿਵਾਰ ਬੁਨਿਆਦੀ ਚੀਜ਼ਾਂ ਲਈ ਸੰਘਰਸ਼ ਕਰ ਰਹੇ ਹਨ।
ਜਿਹੜੇ ਲੋਕ ਸਾਈਕਲ ਖਰੀਦਣ ਦੀ ਸਮਰੱਥਾ ਨਹੀਂ ਰੱਖਦੇ ਉਹਨਾਂ ਲਈ ਇਸ ਸਕੀਮ ਤਹਿਤ ਇਹ ਯਕੀਨੀ ਬਣਾਉਣਾ ਹੈ ਕਿ ਉਹਨਾਂ ਦੇ ਬੱਚੇ ਵੀ ਦੂਜਿਆਂ ਵਾਂਗ ਸਾਈਕਲ ਚਲਾਉਣ ਦਾ ਆਨੰਦ ਮਾਣ ਸਕਣ।
ਦਾਨ ਕੀਤੀਆਂ ਗਈਆਂ ਸਾਈਕਲਾਂ ਦੀ ਵਲੰਟੀਅਰਾਂ ਦੁਆਰਾ ਮੁਰੰਮਤ ਕੀਤੀ ਜਾਂਦੀ ਹੈ। ਉਹ ਸੇਵਾਮੁਕਤ ਲੋਕ ਜਾਂ ਸਕੂਲ ਛੱਡ ਚੁੱਕੇ ਨੌਜਵਾਨ ਹੁੰਦੇ ਹਨ।
ਜੇਜ਼, ਹੇਗ ਦੇ ਇੱਕ ਹਿੱਸੇ ਵਿੱਚ ਯੂਨਿਟ ਚਲਾਉਂਦਾ ਹੈ - ਉਹ ਕਹਿੰਦਾ ਹੈ ਕਿ ਜ਼ਿਆਦਾਤਰ ਲੋਕ ਉਨ੍ਹਾਂ ਦੇਸ਼ਾਂ ਤੋਂ ਆਉਂਦੇ ਹਨ ਜਿੱਥੇ ਸਾਈਕਲ ਚਲਾਉਣਾ ਓਨਾ ਤਰਕਪੂਰਨ ਨਹੀਂ ਹੈ ਜਿੰਨਾ ਕਿ ਨੀਦਰਲੈਂਡਜ਼ ਵਿੱਚ।
ਅਤੇ ਉਧਰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਨੀਦਰਲੈਂਡ ਦੇ ਕੋਲੋਨੀਅਲ ਅਤੀਤ ਬਾਰੇ ਇਹ ਕਹਿੰਦੇ ਹੋਏ ਮੁਆਫੀ ਮੰਗੀ ਕਿ ਇਸਦੇ ਨੈਗਟਿਵ ਪ੍ਰਭਾਵ ਅੱਜ ਵੀ ਦੇਖੇ ਜਾ ਸਕਦੇ ਹਨ।
ਉਹ ਕਹਿੰਦੇ ਹਨ ਕਿ ਸਦੀਆਂ ਤੋਂ ਡੱਚ ਰਾਜ ਦੇ ਅਧਿਕਾਰ ਅਧੀਨ, ਗੁਲਾਮੀ ਦੁਆਰਾ ਮਨੁੱਖੀ ਸਨਮਾਨ ਦੀ ਉਲੰਘਣਾ ਕੀਤੀ ਗਈ ਸੀ।
ਅਤੇ 21 ਵੀਂ ਸਦੀ ਵਿੱਚ ਸਾਈਕਲ ਬਦਲਦੇ ਸਮੇਂ ਦਾ ਪ੍ਰਤੀਕ ਬਣ ਰਹੀ ਹੈ.....