ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ [ADA] ਲੋਕਾਂ ਨੂੰ ਮੂੰਹ ਦੀ ਅਣਗਹਿਲੀ ਨਾਲ ਪੈਦਾ ਹੋਣ ਵਾਲੀਆਂ ਹੋਰ ਗੰਭੀਰ ਸਿਹਤ ਸਮੱਸਿਆਵਾਂ ਦੀ ਸੰਭਾਵਨਾ ਨੂੰ ਘਟਾਉਣ ਲਈ ਆਪਣੇ ਦੰਦਾਂ ਦੀ ਦੇਖਭਾਲ 'ਤੇ ਧਿਆਨ ਦੇਣ ਦੀ ਅਪੀਲ ਕਰ ਰਹੀ ਹੈ।
ਇਹ ਚੇਤਾਵਨੀ ਉਦੋਂ ਆਈ ਹੈ ਜਦੋਂ ਏ-ਡੀ-ਏ ਦੁਆਰਾ ਜਾਰੀ ਕੀਤੀ ਗਈ ਨਵੀਂ ਖੋਜ ਤੋਂ ਪਤਾ ਚੱਲਦਾ ਹੈ ਕਿ ਚਾਰ ਵਿੱਚੋਂ ਤਿੰਨ [75 ਪ੍ਰਤੀਸ਼ਤ] ਆਸਟ੍ਰੇਲੀਆਈ ਲੋਕ ਘੱਟ ਹੀ ਜਾਂ ਕਦੇ ਫਲੌਸ ਨਹੀਂ ਕਰਦੇ ਅਤੇ ਪੰਜਾਂ ਵਿੱਚੋਂ ਇੱਕ [20 ਪ੍ਰਤੀਸ਼ਤ] ਦਿਨ ਵਿੱਚ ਸਿਰਫ ਇੱਕ ਵਾਰ ਆਪਣੇ ਦੰਦ ਬੁਰਸ਼ ਕਰਦੇ ਹਨ।
ਇਸ ਦੌਰਾਨ ਦੋ-ਤਿਹਾਈ [64 ਪ੍ਰਤੀਸ਼ਤ] ਆਪਣੇ ਦੰਦਾਂ ਦੇ ਡਾਕਟਰ ਕੋਲ ਸਿਰਫ ਓਦੋਂ ਜਾਂਦੇ ਹਨ ਜਦੋਂ ਕੋਈ ਸਮੱਸਿਆ ਹੁੰਦੀ ਹੈ।
ਏ-ਡੀ-ਏ ਲਈ ਸੰਘੀ ਕਾਰਜਕਾਰੀ ਕੌਂਸਲਰ, ਡਾਕਟਰ ਐਂਜੀ ਨਿੱਲਸਨ, ਦੱਸਦੀ ਹੈ ਕਿ ਆਸਟ੍ਰੇਲੀਆਈ ਲੋਕ ਦੰਦਾਂ ਦੇ ਡਾਕਟਰਾਂ ਨਾਲ ਅਸਲ ਵਿੱਚ ਸੰਪਰਕ ਵਿੱਚ ਨਹੀਂ ਰਹਿੰਦੇ ਹਨ।
ਮੈਲਬੌਰਨ ਦੇ ਡਾ ਗੁਰੀ ਸਿੰਘ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ ਦੰਦਾਂ ਨੂੰ ਅਤੇ ਪੂਰੇ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਹੋਰ ਵੇਰਵੇ ਅਤੇ ਸਾਂਝੇ ਕੀਤੇ ਗਏ ਦੰਦਾਂ ਦੀ ਸੰਭਾਲ ਦੇ ਆਸਾਨ ਤਰੀਕੇ ਜਾਨਣ ਲਈ ਸੁਣੋ ਇਹ ਆਡੀਓ..