SKIP TO MAIN CONTENT

ਨਾਜ਼ੀ ਚਿੰਨ੍ਹਾਂ 'ਤੇ ਪਾਬੰਦੀ ਦੇ ਨਵੇਂ ਤਜਵੀਜ਼ੀ ਕਾਨੂੰਨਾਂ ਤਹਿਤ ਹਿੰਦੂ ਭਾਈਚਾਰੇ ਵਲੋਂ ਸਵਾਸਤਿਕ ਸਬੰਧੀ ਸਿੱਖਿਆ ਦੀ ਮੰਗ

swastika rangoli
A representative image of Swastika drawn as a Rangoli in front of Hindu homes. Source: Getty / Getty Images/Dinodia Photo

ਨਾਜ਼ੀ ਚਿੰਨ੍ਹਾਂ 'ਤੇ ਫੈਡਰਲ ਸਰਕਾਰ ਆਸਟ੍ਰੇਲੀਆ ਭਰ ਵਿੱਚ ਜਨਤਕ ਤੌਰ 'ਤੇ ਪਾਬੰਦੀ ਲਗਾ ਰਹੀ ਹੈ। ਇਸ ਦੇ ਚੱਲਦੇ ਹਿੰਦੂ ਭਾਈਚਾਰੇ ਦੇ ਮੈਂਬਰ ਸਰਕਾਰ ਨੂੰ ਹਿੰਦੂ, ਬੋਧੀ ਅਤੇ ਜੈਨ ਧਰਮਾਂ ਵਿੱਚ ਪਵਿੱਤਰ ਮੰਨੇ ਜਾਂਦੇ ਸਵਾਸਤਿਕ ਚਿੰਨ੍ਹ ਉੱਤੇ ਸਿੱਖਿਆ ਮੁਹਿੰਮ ਚਲਾਉਣ ਦੀ ਮੰਗ ਕਰ ਰਹੇ ਹਨ।


Published

Updated

By Sumeet Kaur

Source: SBS


Skip to podcast episode content

ਨਾਜ਼ੀ ਚਿੰਨ੍ਹਾਂ 'ਤੇ ਫੈਡਰਲ ਸਰਕਾਰ ਆਸਟ੍ਰੇਲੀਆ ਭਰ ਵਿੱਚ ਜਨਤਕ ਤੌਰ 'ਤੇ ਪਾਬੰਦੀ ਲਗਾ ਰਹੀ ਹੈ। ਇਸ ਦੇ ਚੱਲਦੇ ਹਿੰਦੂ ਭਾਈਚਾਰੇ ਦੇ ਮੈਂਬਰ ਸਰਕਾਰ ਨੂੰ ਹਿੰਦੂ, ਬੋਧੀ ਅਤੇ ਜੈਨ ਧਰਮਾਂ ਵਿੱਚ ਪਵਿੱਤਰ ਮੰਨੇ ਜਾਂਦੇ ਸਵਾਸਤਿਕ ਚਿੰਨ੍ਹ ਉੱਤੇ ਸਿੱਖਿਆ ਮੁਹਿੰਮ ਚਲਾਉਣ ਦੀ ਮੰਗ ਕਰ ਰਹੇ ਹਨ।


ਹਜ਼ਾਰਾਂ ਸਾਲਾਂ ਤੋਂ ਹਿੰਦੂ, ਬੋਧੀ ਅਤੇ ਜੈਨ ਧਰਮਾਂ ਵਿੱਚ ਸਵਾਸਤਿਕ ਦਾ ਬਹੁਤ ਵੱਡਾ ਸੱਭਿਆਚਾਰਕ ਮਹੱਤਵ ਰਿਹਾ ਹੈ। ਸਵਾਸਤਿਕ ਨੂੰ ਅਕਸਰ ਮੰਦਰਾਂ ਵਿੱਚ ਅਤੇ ਘਰਾਂ ਵਿੱਚ ਬਰਕਤ ਦੇ ਰੂਪ ਵਿੱਚ ਉਲੀਕਿਆ ਜਾਂਦਾ ਹੈ।

ਤੇ ਉੱਧਰ ਨਫ਼ਰਤ ਅਤੇ ਨਸਲਕੁਸ਼ੀ ਦੇ ਪ੍ਰਤੀਕ ਨਾਜ਼ੀ ਚਿੰਨ੍ਹਾਂ 'ਤੇ ਫੈਡਰਲ ਸਰਕਾਰ ਆਸਟ੍ਰੇਲੀਆ ਭਰ ਵਿੱਚ ਜਨਤਕ ਤੌਰ 'ਤੇ ਪਾਬੰਦੀ ਲਗਾ ਰਹੀ ਹੈ।

ਇਹ ਬਿੱਲ ਪਾਸ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਜਨਤਕ ਤੌਰ ਤੇ ਜਾਂ ਔਨਲਾਈਨ ਕਿਸੇ ਕਿਸਮ ਦੇ ਨਾਜ਼ੀ ਪ੍ਰਤੀਕਾਂ ਨੂੰ ਪ੍ਰਦਰਸ਼ਿਤ ਕਰੇਗਾ ਉਸਨੂੰ 12 ਮਹੀਨਿਆਂ ਤੱਕ ਜੇਲ੍ਹ ਵਿੱਚ ਸਜ਼ਾ ਕੱਟਣੀ ਪੈ ਸਕਦੀ ਹੈ।

ਆਸਟ੍ਰੇਲੀਆ ਵਿੱਚ ਨਾਜ਼ੀ ਤਾਨਾਸ਼ਾਹੀ ਨਾਲ਼ ਜੁੜੇ ਚਿੰਨ੍ਹ ਜਿਵੇਂ ਕਿ ਝੰਡੇ, ਬਾਂਹ ਬੰਦ ਅਤੇ ਟੀ-ਸ਼ਰਟਾਂ ਆਦਿ ਉਤੇ ਪਾਬੰਦੀ ਲਗਾਈ ਜਾਏਗੀ ਅਤੇ ਇਨ੍ਹਾਂ ਚਿੰਨ੍ਹਾਂ ਨੂੰ ਆਨਲਾਈਨ ਪੋਸਟ ਕਰਨਾ ਵੀ ਵਰਜਿਤ ਹੋਵੇਗਾ।

ਜ਼ਿਕਰਯੋਗ ਹੈ ਕਿ ਨਾਜ਼ੀ ਹਾਕੇਨਕ੍ਰੂਜ਼ ਦਾ ਚਿੰਨ ਹਿੰਦੂ ਧਰਮ ਵਿੱਚ ਪਵਿੱਤਰ ਮੰਨੇ ਜਾਂਦੇ ਸਵਾਸਤਿਕ ਚਿੰਨ ਵਰਗਾ ਦਿੱਸਦਾ ਹੈ।

ਹਿੰਦੂ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਨਾਜ਼ੀਆਂ ਨੇ ਉਨ੍ਹਾਂ ਦੇ ਪ੍ਰਤੀਕ ਦੀ ਦੁਰਵਰਤੋ ਕੀਤੀ ਹੈ ਅਤੇ ਇਹ ਮੌਕਾ ਇਤਿਹਾਸ ਵਿੱਚ ਇਸ ਚਿੰਨ੍ਹ ਨੂੰ ਹੋਏ ਨੁਕਸਾਨ ਨੂੰ ਦੂਰ ਕਰਨ ਦਾ ਮੌਕਾ ਹੈ।

ਹਾਲਾਂਕਿ ਕਾਨੂੰਨ ਉਹਨਾਂ ਭਾਈਚਾਰਿਆਂ 'ਤੇ ਲਾਗੂ ਨਹੀਂ ਹੋਣਗੇ ਜੋ ਸਮਾਨ ਦਿੱਖ ਵਾਲੇ ਧਾਰਮਿਕ ਸਵਾਸਤਿਕ ਦੀ ਵਰਤੋਂ ਕਰਦੇ ਹਨ, ਪਰ ਭਾਈਚਾਰਿਆਂ ਨੂੰ ਡਰ ਹੈ ਕਿ ਉਹਨਾਂ 'ਤੇ ਨਾਜ਼ੀ ਵਿਚਾਰਧਾਰਾ ਦਾ ਸਮਰਥਨ ਕਰਨ ਦਾ ਗਲਤ ਦੋਸ਼ ਲਗਾਇਆ ਜਾ ਸਕਦਾ ਹੈ ਤੇ ਉਹ ਸਕਰਾਰ ਤੋਂ ਸਵਾਸਤਿਕ ਉੱਤੇ ਸਿੱਖਿਆ ਮੁਹਿੰਮ ਚਲਾਉਣ ਦੀ ਮੰਗ ਕਰ ਰਹੇ ਹਨ।

ਦੋਹਾਂ ਚਿੰਨ੍ਹਾਂ ਦੇ ਅੰਤਰ ਅਤੇ ਵਿਸਥਾਰਿਤ ਜਾਣਕਾਰੀ ਲਈ ਸੁਣੋ ਇਹ ਖਾਸ ਰਿਪੋਰਟ...


Latest podcast episodes

Follow SBS Punjabi

Download our apps

Watch on SBS

Punjabi News

Stream now