ਜ਼ਿੰਦਗੀ ਦੀ ਤੇਜ਼ ਰਫ਼ਤਾਰ ਵਿੱਚ ਸਰੀਰ ਦੀ ਸੰਭਾਲ ਕਰਨਾ ਅਤੇ ਖਾਣ-ਪੀਣ ਦਾ ਧਿਆਨ ਰੱਖਣਾ ਮੁਸ਼ਕਿਲ ਹੋ ਸਕਦਾ ਹੈ।
ਆਮ ਤੌਰ ਉੱਤੇ ਘੱਟ ਕਸਰਤ ਕਾਰਨ ਜਿਗਰ ਦੀ ਚਰਬੀ ਦੀ ਸਮੱਸਿਆ ਹੋ ਸਕਦੀ ਹੈ।
ਡਾ. ਰਘੁਬਿੰਦਰ ਸਿੰਘ ਗਿੱਲ ਪੇਟ ਦੇ ਰੋਗਾਂ ਦੇ ਮਾਹਰ ਹਨ।
ਉਹ ਕਹਿੰਦੇ ਹਨ ਕਿ ਆਮ ਤੌਰ ਉੱਤੇ ਮੰਨਿਆ ਜਾਂਦਾ ਹੈ ਕਿ ਸ਼ਰਾਬ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਜਿਗਰ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਜ਼ਿਅਦਾ ਗੁੰਜਾਇਸ਼ ਹੁੰਦੀ ਹੈ ਜਦਕਿ ਅਜਿਹਾ ਨਹੀਂ ਹੈ।

ਡਾਕਟਰ ਸਿੰਘ ਮੁਤਾਬਕ ਜਿਗਰ ਦੀ ਚਰਬੀ ਦਾ ਮੁੱਖ ਕਾਰਨ ਵਧੇਰੇ ਕਾਰਬੋਹਾਈਡਰੇਟ ਲੈਣਾ ਅਤੇ ਘੱਟ ਕਸਰਤ ਕਰਨਾ ਹੈ।
ਉਹਨਾਂ ਮੁਤਾਬਕ ਸਿਹਤਮੰਦ ਜੀਵਨ ਸ਼ੈਲੀ ਨਾਲ ਅਤੇ ਘੱਟ ਕਾਰਬੋਹਾਈਡਰੇਟ ਵਾਲਾ ਭੋਜਨ ਖਾਣ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਉਹਨਾਂ ਵਲੋਂ ਜਿਗਰ ਦੀ ਚਰਬੀ ਨੂੰ ਲੈ ਕੇ ਸਾਂਝੀ ਕੀਤੀ ਗਈ ਪੂਰੀ ਜਾਣਕਾਰੀ ਲੈਣ ਲਈ ਹੇਠਾਂ ਦਿੱਤੀ ਆਡੀਓ ਸੁਣੋ..




