SKIP TO MAIN CONTENT

ਤਲਵਾਰਬਾਜ਼ੀ ਦੀ ਖੇਡ ਵਿੱਚ ਨਾਮਣਾ ਖੱਟਣ ਵਾਲੇ ਹਰਪ੍ਰੀਤ ਸਿੰਘ ਬਣੇ ਵਿਕਟੋਰੀਆ ਵਿੱਚ ਇੱਕ ਅਹਿਮ ਮੁਹਿੰਮ ਦਾ ਚਿਹਰਾ

Harpreet Singh
Public Transport Victoria's 'Transport Workers are People Too' campaign spotlights Harpreet Singh's journey from sporting glory to everyday hero. Credit: Supplied by Justin Rogers, Harpreet Singh

ਵਿੱਤੀ ਮੁਸ਼ਕਲਾਂ ਕਰਕੇ ਹਰਪ੍ਰੀਤ ਸਿੰਘ ਨੂੰ ਭਾਰਤ ਵਿੱਚ ਆਪਣਾ ਤਲਵਾਰਬਾਜ਼ੀ ਦਾ ਕਰੀਅਰ ਛੱਡਣਾ ਪਿਆ ਜੋ ਬਾਅਦ ਵਿੱਚ ਉਨ੍ਹਾਂ ਦਾ ਆਸਟ੍ਰੇਲੀਆ ਆਉਣ ਦਾ ਮੁੱਖ ਕਾਰਨ ਵੀ ਬਣਿਆ। ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਸਦਕੇ ਵਿਕਟੋਰੀਆ ਪਬਲਿਕ ਟਰਾਂਸਪੋਰਟ ਨੇ ਉਨ੍ਹਾਂ ਨੂੰ ਆਪਣੀ ਇੱਕ ਅਹਿਮ ਮੁਹਿੰਮ ਦਾ ਹਿੱਸਾ ਬਣਾਇਆ ਹੈ। ਪੂਰੀ ਕਹਾਣੀ ਇੱਥੇ ਜਾਣੋ...


Published

Updated

By Jasmeet Kaur, Ravdeep Singh

Source: SBS


Skip to podcast episode content

ਵਿੱਤੀ ਮੁਸ਼ਕਲਾਂ ਕਰਕੇ ਹਰਪ੍ਰੀਤ ਸਿੰਘ ਨੂੰ ਭਾਰਤ ਵਿੱਚ ਆਪਣਾ ਤਲਵਾਰਬਾਜ਼ੀ ਦਾ ਕਰੀਅਰ ਛੱਡਣਾ ਪਿਆ ਜੋ ਬਾਅਦ ਵਿੱਚ ਉਨ੍ਹਾਂ ਦਾ ਆਸਟ੍ਰੇਲੀਆ ਆਉਣ ਦਾ ਮੁੱਖ ਕਾਰਨ ਵੀ ਬਣਿਆ। ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਸਦਕੇ ਵਿਕਟੋਰੀਆ ਪਬਲਿਕ ਟਰਾਂਸਪੋਰਟ ਨੇ ਉਨ੍ਹਾਂ ਨੂੰ ਆਪਣੀ ਇੱਕ ਅਹਿਮ ਮੁਹਿੰਮ ਦਾ ਹਿੱਸਾ ਬਣਾਇਆ ਹੈ। ਪੂਰੀ ਕਹਾਣੀ ਇੱਥੇ ਜਾਣੋ...


ਆਸਟ੍ਰੇਲੀਆ ਆਉਣ ਬਾਰੇ ਆਪਣੇ ਫ਼ੈਸਲੇ ਤੇ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ "ਇੱਕ ਖਿਡਾਰੀ ਦੇ ਤੌਰ 'ਤੇ ਮੇਰੀ ਭਾਰਤ ਵਿੱਚ ਕਦਰ ਨਹੀਂ ਪਈ। ਮੈਂ ਅੱਗੇ ਮੁਕਾਬਲੇ ਖੇਡਣਾ ਚਾਹੁੰਦਾ ਸੀ, ਪਰ ਮੈਨੂੰ ਮਜਬੂਰਣ ਉਸ ਉਮਰੇ ਇਹ ਖੇਡ ਛੱਡਣੀ ਪਈ ਜਦੋਂ ਬਾਕੀ ਖਿਡਾਰੀ ਆਪਣੇ ਕਰੀਅਰ ਦੇ ਸਿਖਰ ਤੇ ਹੁੰਦੇ ਹਨ। ਮੈ ਉਸ ਵੇਲ਼ੇ ਸਿਰਫ਼ 22 ਸਾਲਾਂ ਦਾ ਸੀ।"

ਉਨ੍ਹਾਂ ਦੱਸਿਆ ਕਿ ਉਹ 8 ਸਾਲ ਦੀ ਉਮਰ ਤੋਂ ਹੀ ਇਹ ਖੇਡ ਖੇਡ ਰਹੇ ਸਨ। ਉਨ੍ਹਾਂ ਦੀ ਮੁੱਢਲੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਵੱਡੀ ਭੈਣ ਦਾ ਬਹੁਤ ਅਹਿਮ ਯੋਗਦਾਨ ਰਹਿਆ ਅਤੇ ਪਹਿਲੇ ਦੋ ਸਾਲ ਉਨ੍ਹਾਂ ਨੇ ਫੈਨਸਿੰਗ ਦੀ ਸਿੱਖਿਆ ਆਪਣੀ ਭੈਣ ਤੋਂ ਹੀ ਪ੍ਰਾਪਤ ਕੀਤੀ। ਬਾਅਦ ਦੇ ਦੌਰ ਵਿੱਚ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਦੀ ਖੇਡ ਨੂੰ ਸ਼ਿੰਗਾਰਣ ਅਤੇ ਸਿਖਰਾਂ ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

Harpreet Singh 3 .png
Mr Singh went to the World Camp for Fencing in Czechoslovakia, where one fencer was selected from each country around the world.

ਹਰਪ੍ਰੀਤ ਨੇ ਕਈ ਰਾਜ ਅਤੇ ਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਰਾਸ਼ਟਰੀ ਖੇਡਾਂ, ਦੋ ਏਸ਼ੀਅਨ ਚੈਂਪੀਅਨਸ਼ਿਪ, ਅਤੇ ਇੱਕ ਰਾਸ਼ਟਰਮੰਡਲ ਚੈਂਪੀਅਨਸ਼ਿਪਸ ਵਿੱਚ ਵੀ ਭਾਗ ਲਿਆ। ਉਨ੍ਹਾਂ ਨੂੰ ਚੈੱਕ ਗਣਰਾਜ ਵਿੱਚ ਇੱਕ ਅਹਿਮ ਵਿਸ਼ਵ ਕੈਂਪ ਲਈ ਵੀ ਚੁਣਿਆ ਗਿਆ।

ਹਰਪ੍ਰੀਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ “ਸਟੇਟ ਮੁਕਾਬਲਿਆਂ ਵਿੱਚ 50 ਤੋਂ ਵੱਧ, ਨੈਸ਼ਨਲਜ਼ ਖੇਡਾਂ ਵਿੱਚ 30 ਤੋਂ ਵੱਧ ਅਤੇ ਰਾਸ਼ਟਰੀ ਖੇਡਾਂ ਵਿੱਚ ਛੇ ਤਗਮੇ ਜਿੱਤੇ ਪਰ ਅੱਗੇ ਵਧਣ ਦੇ ਮੌਕਿਆਂ ਦੀ ਘਾਟ ਕਾਰਨ ਉਹ ਖੇਡ ਛੱਡਣ ਲਈ ਮਜਬੂਰ ਹੋ ਗਏ।"

"ਜਦੋਂ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਪਰ ਅੱਗੇ ਵਧਣ ਦਾ ਕੋਈ ਮੌਕਾ ਨਹੀਂ ਮਿਲਦਾ, ਤਾਂ ਤੁਸੀ ਅੰਦਰੋਂ ਟੁੱਟ ਜਾਂਦੇ ਹੋ। ਤਲਵਾਰਬਾਜ਼ੀ ਇੱਕ ਬਹੁਤ ਮਹਿੰਗੀ ਖੇਡ ਹੈ, ਅਤੇ ਤੁਹਾਨੂੰ ਵਿੱਤੀ ਸਹਾਇਤਾ ਦੀ ਹਰ ਵੇਲ਼ੇ ਲੋੜ ਰਹਿੰਦੀ ਹੈ। ਮੈਂ ਵੀ ਆਪਣੀ ਜੇਬ ਵਿੱਚੋਂ ਕਾਫ਼ੀ ਚਿਰ ਪੈਸੇ ਲਾਉਂਦਾ ਰਿਹਾ ਪਰ ਅੰਤ ਮੈਨੂੰ ਖੇਡ ਛੱਡਣੀ ਪਈ " ਉਨ੍ਹਾਂ ਕਿਹਾ।

ਖੇਡ ਛੱਡਣ ਤੋਂ ਬਾਅਦ ਹਰਪ੍ਰੀਤ 2009 ਵਿੱਚ ਆਸਟ੍ਰੇਲੀਆ ਆ ਗਏ। ਇੱਥੇ ਆ ਕੇ ਵੀ ਉਹ ਇੱਕ ਸਾਲ ਤੱਕ ਇਸ ਖੇਡ ਨਾਲ਼ ਜੁੜੇ ਰਹੇ ਪਰ ਅੰਤਰਾਸ਼ਟੀ ਵਿਦਿਆਰਥੀ ਹੋਣ ਕਰਕੇ ਰੋਜ਼ਮਰ੍ਹਾ ਜ਼ਿੰਦਗੀ ਦੇ ਦਬਾਵ ਝੱਲਣੇ ਔਖੇ ਹੋ ਗਏ ਅਤੇ ਉਨ੍ਹਾਂ ਨੂੰ ਖੇਡ ਤੋਂ ਆਪਣਾ ਧਿਆਨ ਹਟਾਉਣਾ ਪਿਆ।

ਆਸਟ੍ਰੇਲੀਆ ਵਿੱਚ ਹਰਪ੍ਰੀਤ ਦੀ ਕਹਾਣੀ ਪਬਲਿਕ ਟਰਾਂਸਪੋਰਟ ਵਿਕਟੋਰੀਆ ਦੀ ਮੁਹਿੰਮ 'ਟਰਾਂਸਪੋਰਟ ਵਰਕਰਜ਼ ਆਰ ਪੀਪਲ ਟੂ' ਰਾਹੀਂ ਸਾਹਮਣੇ ਆਈ, ਜਿਸ ਦਾ ਮੁੱਖ ਮੰਤਵ ਆਮ ਜਨਤਾ ਵੱਲੋਂ ਟਰਾਂਸਪੋਰਟ ਕਰਮਚਾਰੀਆਂ ਪ੍ਰਤੀ ਕੀਤੇ ਜਾ ਰਹੇ ਦੁਰਵਿਵਹਾਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।

ਇਹ ਮੁਹਿੰਮ ਵਿੱਚ ਹਰਪ੍ਰੀਤ ਅਤੇ ਚਾਰ ਹੋਰ ਟਰਾਂਸਪੋਰਟ ਕਰਮਚਾਰੀਆਂ ਨੇ ਇੱਕ ਖ਼ਾਸ ਕਢਾਈ ਕੀਤੀ ਹੋਈ ਵੈਸਟ ਪਾਈ ਹੋਈ ਹੈ ਜਿਸ ਵਿੱਚ ਉਨ੍ਹਾਂ ਦੀਆਂ ਜੀਵਨ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ।

ਹਰਪ੍ਰੀਤ ਦੀ ਵੈਸਟ ਉਨ੍ਹਾਂ ਦੇ ਤਲਵਾਰਬਾਜ਼ੀ ਦੇ ਕਰੀਅਰ ਦੀਆਂ ਪ੍ਰਾਪਤੀਆਂ ਨੂੰ ਤਸਵੀਰਾਂ ਰਾਹੀਂ ਦਰਸਾਉਂਦੀ ਹੈ। ਇਸ ਤੋਂ ਇਲਾਵਾ ਇਸ ਵੈਸਟ ਤੇ ਉਨ੍ਹਾਂ ਨੇ ਖ਼ਿਡਾਰੀ ਦੇ ਤੋਰ ਤੇ ਕਿਹੜੇ ਦੇਸ਼ਾਂ ਵਿੱਚ ਮੁਕਾਬਲੇ ਖੇਡੇ, ਉਹਨਾਂ ਦੇਸ਼ਾਂ ਦੇ ਨਕਸ਼ੇ ਅਤੇ ਉਨ੍ਹਾਂ ਵਲੋਂ ਜਿੱਤੇ ਗਏ ਵੱਖ-ਵੱਖ ਖ਼ਿਤਾਬ, ਕਢਾਈ ਕੀਤੇ ਗਏ ਚਿਤਰਾਂ ਰਾਹੀਂ ਦਰਸਾਏ ਗਏ ਹਨ।

ਐਸ ਬੀ ਐਸ ਪੰਜਾਬੀ ਨੂੰ ਦਿੱਤੇ ਇੱਕ ਬਿਆਨ ਵਿੱਚ, 'ਵੀ ਆਰ ਕਾਇਨੇਟਿਕ' ਦੇ ਕਾਰਜਕਾਰੀ ਜਨਰਲ ਮੈਨੇਜਰ, ਗ੍ਰਾਹਮ ਸਮਿਥ, ਨੇ ਕਿਹਾ ਕਿ ਹਰਪ੍ਰੀਤ ਦੀ ਕਹਾਣੀ ਨੂੰ ਆਮ ਜਨਤਾ ਵਿੱਚ ਡਰਾਈਵਰਾਂ ਪ੍ਰਤੀ ਆਦਰ ਭਾਵ ਸਿਰਜਣ ਲਈ, ਇਸ ਅਹਿਮ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ।


Latest podcast episodes

Follow SBS Punjabi

Download our apps

Watch on SBS

Punjabi News

Stream now