ਆਸਟ੍ਰੇਲੀਆ ਵਿੱਚ ਆਪਣੇ ਕਿਸੇ ਕਰੀਬੀ ਦੀ ਜੂਏ ਦੀ ਆਦਤ ਛੁਡਵਾਉਣ ਲਈ ਕੀ ਕਰੀਏ?

Man pushing the spin button on a slot machine

Man pushing the spin button on a slot machine Source: Getty / Getty Images

ਜਦੋਂ ਗੱਲ ਆਉਂਦੀ ਹੈ ਜੂਏ ਦੀ ਆਦਤ ਦੀ ਤਾਂ ਇਸਦਾ ਕੋਈ ਇਲਾਜ ਸਮਝ ਨਹੀਂ ਆਉਂਦਾ। ਪਰ ਜੇਕਰ ਕਿਸੇ ਪਰਿਵਾਰ ਜਾਂ ਦੋਸਤ ਨੂੰ ਸਹੀ ਜਾਣਕਾਰੀ ਮਿਲ ਜਾਵੇ ਤਾਂ ਉਸਨੂੰ ਆਪਣੇ ਕਰੀਬੀ ਦੀ ਇਹ ਲਤ ਛਡਵਾਉਣ ਵਿੱਚ ਬਹੁਤ ਸਹਾਇਤਾ ਮਿਲਦੀ ਹੈ। ਆਸਟ੍ਰੇਲੀਆ ਵਿੱਚ ਤੁਹਾਨੂੰ ਇਹ ਸਹਾਇਤਾ ਤੁਹਾਡੀ ਭਾਸ਼ਾ ਵਿੱਚ ਹੀ ਮਿਲ ਸਕਦੀ ਹੈ।


ਆਸਟ੍ਰੇਲੀਅਨ ਇੰਸਟੀਟਿਊਚ ਆਫ਼ ਹੈਲਥ ਐਂਡ ਵੈਲਫੇਅਰ ਦੁਆਰਾ 2021 ਵਿੱਚ ਜਮ੍ਹਾਂ ਕੀਤੇ ਗਏ ਡਾਟਾ ਤੋਂ ਸਾਹਮਣੇ ਆਇਆ ਕਿ ਲਗਭਗ ਤਿੰਨ ਵਿੱਚੋਂ ਇੱਕ ਆਸਟ੍ਰੇਲੀਅਨ ਵਿਅਕਤੀ ਜੂਏ ਵਰਗੀਆਂ ਆਦਤਾਂ ਵਿੱਚ ਪੈਸਾ ਬਰਬਾਦ ਕਰਦਾ ਹੈ ਅਤੇ 7.2 ਫੀਸਦ ਆਸਟ੍ਰੇਲੀਅਨ ਬਾਲਗ ਜੂਏ ਨਾਲ ਹੋਣ ਵਾਲੇ ਨੁਕਸਾਨ ਦਾ ਅਨੁਭਵ ਕਰ ਸਕਦੇ ਹਨ।

ਜੂਏ ਦੀ ਆਦਤ ਦੇ ਕਈ ਨੁਕਸਾਨ ਹੋ ਸਕਦੇ ਹਨ ਜਿਵੇਂ ਕਿ ਵਿੱਤੀ, ਕਾਨੂੰਨੀ ਅਤੇ ਮਾਨਸਿਕ ਜਾਂ ਭਾਵਨਾਤਮਕ ਨੁਕਸਾਨ।

ਇਹ ਨਾ ਸਿਰਫ ਉਸ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਉਸਦੇ ਪਰਿਵਾਰ ਅਤੇ ਸੋਸ਼ਲ ਨੈਟਵਰਕ ਨੂੰ ਵੀ ਪ੍ਰਭਾਵਿਤ ਕਰਦਾ ਹੈ।
Sad family.jpg
Negatívne dôsledky hazardných hier necítia len samotní gambleri. Credit: Getty Images/uniquely India
ਸਿਡਨੀ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ, ਸੈਲੀ ਗੇਂਸਬਰੀ ਦਾ ਕਹਿਣਾ ਹੈ ਕਿ ਇਹ ਲਤ ਅਜਿਹੀ ਹੈ ਕਿ ਇਸ ਨੂੰ ਛੁਡਵਾਉਣਾ ਮੁਸ਼ਕਿਲ ਹੋ ਸਕਦਾ ਹੈ।

ਹਾਲਾਂਕਿ ਵੱਖਰੇ ਸੱਭਿਆਚਾਰ ਅਤੇ ਭਾਸ਼ਾ ਵਾਲੇ ਲੋਕਾਂ ਵਿੱਚ ਜੂਏ ਦੀ ਸਮੱਸਿਆ ਜ਼ਿਆਦਾ ਨਹੀਂ ਹੈ ਪਰ ਖੋਜ ਦਰਸਾਉਂਦੀ ਹੈ ਕਿ ਉਹਨਾਂ ਨੂੰ ਜੂਏਬਾਜ਼ੀ ਤੋਂ ਹੋਣ ਵਾਲੇ ਨੁਕਸਾਨ ਦਾ ਵੱਧ ਖਤਰਾ ਹੈ ਅਤੇ ਉਹ ਆਮ ਭਾਈਚਾਰੇ ਨਾਲੋਂ ਜੂਏ ਦੀਆਂ ਵਧੇਰੇ ਸਮੱਸਿਆਵਾਂ ਦਾ ਅਨੁਭਵ ਕਰਦੇ ਹਨ।

ਪ੍ਰੋਫੈਸਰ ਗੇਂਸਬਰੀ ਸਿਡਨੀ ਯੂਨੀਵਰਸਿਟੀ ਵਿੱਚ ਗੈਂਬਲਿੰਗ ਟਰੀਟਮੈਂਟ ਐਂਡ ਰਿਸਰਚ ਸੈਂਟਰ ਦੇ ਡਾਇਰੈਕਟਰ ਵੀ ਹਨ।

ਉਹਨਾਂ ਦਾ ਕਹਿਣਾ ਹੈ ਕਿ ਜੂਏ ਦੀ ਆਦਤ ਛੁਡਵਾਉਣ ਲਈ ਨਾ ਸਿਰਫ ਇਸ ਸਮੱਸਿਆ ਦਾ ਹੱਲ ਲੱਭਣਾ ਜ਼ਰੂਰੀ ਹੈ ਬਲਕਿ ਸਬੰਧਿਤ ਵਿਅਕਤੀ ਨੂੰ ਸਮਝਣਾ ਵੀ ਜ਼ਰੂਰੀ ਹੈ।

ਪ੍ਰੋਫੈਸਰ ਗੇਂਸਬਰੀ ਦਾ ਕਹਿਣਾ ਹੈ ਕਿ ਜ਼ਿਆਦਤਰ ਲੋਕ ਆਮ ਸਹਾਇਤਾ ਵਿਕਲਪਾਂ ਦੀ ਚੋਣ ਨਹੀਂ ਕਰਦੇ ਹਨ।
Doctor with patient.jpg
Some people feel more comfortable asking their doctor to direct them to a specialised service. Credit: Getty Images/nahsoon
ਰਾਜ-ਅਧਾਰਿਤ ਸੇਵਾਵਾਂ ਫੋਨ,ਆਨਲਾਈਨ ਜਾਂ ਵਿਅਕਤੀਗਤ ਤੌਰ ‘ਤੇ ਸਰੋਤ ਅਤੇ ਸਲਾਹ ਦੀ ਪੇਸ਼ਕਸ਼ ਕਰਦੀਆਂ ਹਨ।

ਨਿਊ ਸਾਊਥ ਵੇਲਜ਼ ਸਰਕਾਰ ਦੀ ਮੁਹਿੰਮ ‘ਦਾ ਨੰਬਰ ਦੈਟ ਚੇਂਜਡ ਮਾਈ ਲਾਈਫ’ ਦਾ ਉਦੇਸ਼ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੀ ਮਦਦ ਕਰਨਾ ਹੈ ਜੋ ਕਿ ਜੂਏ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਜਿੰਨ੍ਹਾਂ ਨੂੰ ਮਦਦ ਲੈਣ ਦੇ ਵਿਕਲਪਾਂ ਬਾਰੇ ਜਾਣਕਾਰੀ ਨਹੀਂ ਹੈ।

ਨੈਟਲੀ ਰਾਈਟ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਮਦਦ ਪ੍ਰਾਪਤ ਕਰਨ ਲਈ ਕਾਲ ਦਾ ਪਹਿਲਾ ਪੋਰਟ 'ਗੈਂਬਲ ਅਵੇਅਰ' ਹੈ।

ਗੈਂਬਰ ਅਵੇਅਰ ਹੈਲਪਲਾਈਨ ਦੇ ਨੰਬਰ 1800-858-858 ਉੱਤੇ ਕਾਲ ਕਰਨ ਵਾਲੇ ਲੋਕਾਂ ਕੋਲ ਦੋਭਾਸ਼ੀਏ ਦੀ ਵਰਤੋਂ ਕਰਨ ਅਤੇ ਆਪਣੀ ਭਾਸ਼ਾ ਬੋਲਣ ਵਾਲੇ ਸਲਾਹਕਾਰ ਨੂੰ ਮਿਲਣ ਦਾ ਵਿਕਲਪ ਹੁੰਦਾ ਹੈ।

ਗੈਂਬਲ ਅਵੇਅਰ ਵੈਬਸਾਈਟ ਦੁਆਰਾ ਸਹਾਇਤਾ ਸਰੋਤ ਵੀ ਉਪਲਬਧ ਹਨ ਜਿਸਦਾ ਕਈ ਭਾਈਚਾਰਕ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।

ਜੂਏ ਦੀ ਆਦਤ ਛੁਡਵਾਉਣ ਸਬੰਧੀ ਸਹਾਇਤਾ ਲਈ ਹੇਠਾਂ ਦਿੱਤੇ ਹੈਲਪਲਾਈਨ ਨੰਬਰਾਂ 'ਤੇ ਕਾਲ ਕਰੋ ਜਾਂ ਲਿੰਕ 'ਤੇ ਕਲਿੱਕ ਕਰੋ

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand