ਸਭ ਦੇ ਬਚਪਨ ਨਾਲ ਕੋਈ ਨਾ ਕੋਈ ਖ਼ਾਸ ਯਾਦ ਜ਼ਰੂਰ ਜੁੜੀ ਹੈ ਪਰ ਇੱਕ ਯਾਦ ਇਹੋ ਜਹੀ ਹੈ ਜੋ ਹਰ ਕਿਸੇ ਨੇ ਹੰਢਾਈ ਹੈ ।
"ਜੁਗਨੂੰਆ ਨੂੰ ਫੜਨ ਦੀ”
ਜੁਗਨੂੰ ਜੋ ਆਪ ਨਹੀਂ ਜਾਣਦਾ ਕਿ ਉਹ ਜਗ ਰਿਹਾ ਹੈ...
ਪਰ ਤਾਂ ਵੀ ਜਗਣੋ ਨਹੀਂ ਹੱਟਦਾ..
ਬੋਤਲ ਵਿੱਚ ਇੰਝ ਬੰਦ ਕਰੀਦੇ ਸੀ ਕਿ ਜਿਵੇ ਅਸਮਾਨ ਦੇ ਸਾਰੇ ਤਾਰੇ
ਡੱਬੀ ਵਿੱਚ ਪਾ ਲਏ ਹੋਣ।
ਬੇਸ਼ਕ ਅੱਜ ਦੀ ਜ਼ਿੰਦਗੀ ਬਹੁਤ ਰਫ਼ਤਾਰ ਵਾਲੀ ਹੋ ਗਈ ਹੈ ਪਰ ਇਹ ਸਾਡਾ ਫਰਜ ਬਣਦਾ ਹੈ ਕਿ ਬੱਚਿਆ ਨੂੰ ਫਿਰ ਤੋਂ ਜਾਦੂਮਈ
ਜੂਗਨੂੰਆ ਦੀਆ ਰੋਸ਼ਨ ਫਸਲਾ ਦਿਖਾਈਏ ..
ਲੋੜ ਹੈ ਬਚਪਨ ਮੁੜ ਤੋਂ ਜਿਉਣ ਦੀ..
ਸਵਾਲਾਂ - ਜਵਾਬਾਂ ਨੂੰ ਤੋਰੀ ਰੱਖਣ ਦੀ..
ਕੁਦਰਤ ਨਾਲ ਮੁੜ ਤੋਂ ਇੱਕ ਮਿੱਕ ਹੋਣ ਦੀ...
ਲੋੜ ਹੈ ਅੱਜ ਦੀ ਪਨੀਰੀ ਨੂੰ Electronic ਯੁੱਗ ਤੋਂ ਥੋੜਾ ਸਮਾਂ ਕੱਡ ਕੇ ਮੁੜ ਤੋਂ ਜੂਗਨੂੰਆ ਪਿੱਛੇ ਦੌੜਣ ਦੀ..
ਅੱਧੀ ਰਾਤੀਂ ਟਿਮਟਿਮਾਉਦੇ ਚੰਨ ਨਾਲ ਬਾਤਾਂ ਪਾਉਂਦੇ
ਸਾਡੀਆਂ ਸੋਚਾ ਨੂੰ ਖੰਭ ਲਾ ਉੜਾਉਦੇ,
ਸਾਡੇ ਹੱਥ ਚ ਨਹੀਂ ਸੀ ਆਉਂਦੇ !
ਅਸੀਂ ਜਿੰਨਾ ਇਹਨਾ ਦੇ ਖਿਛੇ ਭੱਜਦੇ
ਇਹ ਉਂਨਾਂ ਹੀ ਗੂੜਾ ਮਘਦੇ ਤੇ ਸਾਡੇ ਸੁਪਨਿਆਂ
ਨੂੰ ਇੱਕ ਨਵੀਂ ਦਿਸ਼ਾ ਦੇ ਜਾਉਂਦੇ !
ਤੇ ਅਸੀਂ ਖੂਸ਼ਬੂਆ ਦੇ ਧਾਗਿਆਂ ਨੂੰ ਗੰਢ
ਮਾਰ,ਅਹਿਸਾਸਾਂ ਦੀ ਉੱਡੀ ਧੂੜ ਨੂੰ ਅੱਖਾਂ ਦਾ
ਸੁਰਮਾ ਬਣਾ ਹਰ ਯਾਦ ਨੂੰ ਸਾਂਭ ਲੈਂਦੇ !
ਕੀ ਦਿਨ ਸੀ ਜਦੋ ਯਾਦਾਂ ਗੁੱਝੀਆਂ ਰਮਜ਼ਾਂ ਨਾਲ
ਸਮਝਾਉਂਦੀਆਂ ਸਨ ਕਿ ਹਾਰੀਦਾ ਨਹੀਂ,
ਆਸ ਰੱਖ ਚੰਗੇ ਤੇ ਚਮਕੀਲੇ ਦਿਨ ਫਿਰ ਆਉਣਗੇ ।