ਆਸਟ੍ਰੇਲੀਆ 'ਚ ਤਸਦੀਕ ਕੀਤੇ ਹੁਨਰਾਂ ਦੀ ਘਾਟ ਵਾਲੇ ਖੇਤਰਾਂ ਵਿੱਚ ਬਹੁਤ ਸਾਰੇ ਯੋਗ ਅੰਤਰਰਾਸ਼ਟਰੀ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਲਈ ਹੁਣ ਹੋਰ ਦੋ ਸਾਲਾਂ ਦਾ ਵੀਜ਼ਾ ਸਟੇਅ ਉਪਲਬਧ ਹੈ।
ਸਿਡਨੀ ਤੋਂ ਮਾਈਗ੍ਰੇਸ਼ਨ ਮਾਹਿਰ ਪ੍ਰਭਜੋਤ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਹਾਲ ਹੀ ਵਿੱਚ ਸਬਕਲਾਸ 485 ਵੀਜ਼ਾ ਐਕਸਟੈਂਸ਼ਨ ਲਈ ਯੋਗ 3,264 ਕੋਰਸਾਂ ਦੀ ਸੂਚੀ ਜਾਰੀ ਕੀਤੀ ਹੈ।

"ਇਸ ਰਾਹੀਂ ਕਈ ਅੰਤਰਾਸ਼ਟਰੀ ਉੱਚ ਸਿੱਖਿਆ ਦੇ ਗ੍ਰੈਜੂਏਟਾਂ ਨੂੰ ਯੋਗ ਯੋਗਤਾਵਾਂ ਵਾਲੇ ਅਧਿਐਨ ਤੋਂ ਬਾਅਦ ਬਿਨਾਂ ਕਿਸੇ ਵਾਧੂ ਲਾਗਤ ਦੇ, 2 ਵਾਧੂ ਸਾਲਾਂ ਦੀ ਵੀਜ਼ਾ ਮਿਆਦ ਮਿਲੇਗੀ," ਉਨ੍ਹਾਂ ਦੱਸਿਆ।
"ਹੁਣ ਬੈਚਲਰ ਡਿਗਰੀਆਂ ਲਈ, ਵੀਜ਼ਾ ਦੀ ਮਿਆਦ ਦੋ ਸਾਲ ਤੋਂ ਵਧਾ ਕੇ ਚਾਰ ਸਾਲ ਕੀਤੀ ਜਾਵੇਗੀ, ਮਾਸਟਰ ਡਿਗਰੀ ਕੋਰਸਾਂ ਵਿੱਚ ਗ੍ਰੈਜੂਏਟ ਤਿੰਨ ਸਾਲਾਂ ਦੀ ਬਜਾਏ ਪੰਜ ਸਾਲ ਦੇ ਲੰਬੇ ਵੀਜ਼ਾ ਦਾ ਆਨੰਦ ਮਾਣ ਸਕਣਗੇ , ਅਤੇ ਡਾਕਟਰੇਟ ਡਿਗਰੀਆਂ ਵਾਲੇ ਵਿਅਕਤੀਆਂ ਲਈ ਚਾਰ ਤੋਂ ਛੇ ਸਾਲ ਤੱਕ ਦਾ ਵਾਧਾ ਹੋਵੇਗਾ।"
485 ਵੀਜ਼ਾ ਐਕਸਟੈਂਸ਼ਨ ਲਈ ਅਰਜ਼ੀ ਕਿਵੇਂ ਦੇਣੀ ਹੈ ਅਤੇ ਇਸ ਵਿਸ਼ੇ ਸਬੰਧੀ ਹੋਰ ਜਾਣਕਾਰੀ ਲਈ ਪ੍ਰਭਜੋਤ ਹੁਰਾਂ ਨਾਲ ਕੀਤੀ ਗਈ ਇਹ ਇੰਟਰਵਿਊ ਸੁਣੋ:





