ਨਾਇਡੋਕ ਹਫਤਾ: ਆਪਣੇ ਨੇੜੇ ਦੀਆਂ ਆਦਿਵਾਸੀ ਥਾਵਾਂ ਬਾਰੇ ਹੋਰ ਜਾਨਣ ਅਤੇ ਸਤਿਕਾਰ ਪੇਸ਼ ਕਰਨ ਦਾ ਸੱਦਾ

Ku-ring-gai National Park

A bushwalker looking at a rock at the Aboriginal Heritage walk, Ku-ring-gai National Park, NSW. Source: NSW Dept of Planning, Industry and Environment

ਹਰ ਸਾਲ ਜੁਲਾਈ ਮਹੀਨੇ ਮਨਾਇਆ ਜਾਣ ਵਾਲਾ ਨਾਇਡੋਕ ਹਫ਼ਤਾ ਆਸਟ੍ਰੇਲੀਅਨ ਕੈਲੰਡਰ ਦੀ ਇੱਕ ਮਹੱਤਵਪੂਰਨ ਤਾਰੀਕ ਹੈ ਜਿਸ ਤਹਿਤ ਅਸੀਂ ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਲੋਕਾਂ ਦੇ ਇਤਿਹਾਸ, ਸਭਿਆਚਾਰ ਅਤੇ ਪ੍ਰਾਪਤੀਆਂ ਨੂੰ ਪਛਾਣਨ ਦਾ ਯਤਨ ਕਰਦੇ ਹਾਂ।


ਨਾਇਡੋਕ ਨੈਸ਼ਨਲ ਐਬੋਰੀਜਨਲ ਐਂਡ ਆਈਲੈਂਡਰਜ਼ ਡੇ ਆਬਜ਼ਰਵੈਂਸ ਕਮੇਟੀ ਦਾ ਸੰਖੇਪ ਪੱਤਰ ਹੈ। ਇਹ ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡਰ ਲੋਕਾਂ ਦੇ ਇੱਕ ਹਫ਼ਤੇ ਭਰ ਦੇ ਜਸ਼ਨ ਵਿੱਚ ਵਿਕਸਿਤ ਹੋਣ ਤੋਂ ਪਹਿਲਾਂ ਸੋਗ ਦੇ ਦਿਨ ਵਜੋਂ ਸ਼ੁਰੂ ਹੋਇਆ ਸੀ।

ਸਟੈਸੀ ਪਾਈਪਰ ਇੱਕ ਵਰੁੰਡਜਰੀ ਅਤੇ ਡਜਾ ਡਜਾ ਔਰਤ ਹੈ ਅਤੇ ਵਿਕਟੋਰੀਅਨ ਨਾਇਡੋਕ ਕਮੇਟੀ ਦੀ ਚੇਅਰਪਰਸਨ ਹੈ।

ਸਾਲ 2021 ਲਈ ਨਾਇਡੋਕ ਹਫਤਾ, 4 ਤੋਂ 11 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਵਿਸ਼ਾ ਹੈ 'ਹੀਲ ਕੰਟਰੀ' ਜੋ ਵਾਤਾਵਰਣ ਅਤੇ ਪਵਿੱਤਰ ਥਾਵਾਂ ਦੀ ਵਧੇਰੇ ਸੁਰੱਖਿਆ ਦੀ ਮੰਗ ਕਰਦਾ ਹੈ ਜੋ ਕਿ ਰਵਾਇਤੀ ਮਾਲਕਾਂ ਦੀ ਸਭਿਆਚਾਰਕ ਵਿਰਾਸਤ ਨਾਲ ਜੁੜੇ ਹੋਏ ਹਨ।

'ਹੀਲ ਕੰਟਰੀ' - ਜ਼ਮੀਨ ਦੀ ਜ਼ਿੰਮੇਵਾਰੀ ਲੈਣ ਅਤੇ ਉਸ ਨਾਲ ਜੁੜੀ ਹਰ ਚੀਜ਼, ਸਾਰੀਆਂ ਸਜੀਵ ਚੀਜ਼ਾਂ, ਰੂਹਾਨੀਅਤ, ਪਛਾਣ, ਕਹਾਣੀਆਂ ਅਤੇ ਵਿਸ਼ਵਾਸ ਪ੍ਰਤੀ ਸਤਿਕਾਰ ਦਰਸਾਉਣ ਬਾਰੇ ਹੈ। ਇਹ ਹਜ਼ਾਰਾਂ ਸਾਲਾਂ ਤੋਂ ਵਾਪਰੇ ਰਵਾਇਤੀ ਲੈਂਡ ਮੈਨੇਜਮੈਂਟ ਅਭਿਆਸ ਨੂੰ ਮਾਨਤਾ ਦੇਣ ਅਤੇ ਦੇਸ਼ ਦੀ ਦੇਖਭਾਲ ਕਰਨ ਬਾਰੇ ਹੈ।

ਸਟੇਸੀ ਪਾਈਪਰ ਦਾ ਕਹਿਣਾ ਹੈ ਕਿ ਦੇਸ਼ ਦੀ ਦੇਖਭਾਲ ਦਾ ਅਰਥ ਹੈ ਮਹੱਤਵਪੂਰਣ ਥਾਵਾਂ ਤਕ ਲੋਕਾਂ ਦੀ ਪਹੁੰਚ ਸੀਮਤ ਕਰਕੇ ਪਵਿੱਤਰ ਸਥਾਨਾਂ ਦੀ ਰੱਖਿਆ ਕਰਨਾ।

ਵੈਲੀ ਬੈਲ, ਕੈਨਬਰਾ ਖੇਤਰ ਦੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਸੁਰੱਖਿਅਤ ਕਰਨ ਲਈ ਕੰਮ ਕਰਦਾ ਹੈ। ਇੱਕ ਰਵਾਇਤੀ ਰਖਵਾਲਾ ਹੋਣ ਦੇ ਨਾਤੇ, ਉਹ ਕੁਝ ਮਹੱਤਵਪੂਰਣ ਥਾਵਾਂ ਦੇ ਆਲੇ ਦੁਆਲੇ ਦੇ ਸਭਿਆਚਾਰਕ ਅਭਿਆਸ ਉੱਤੇ ਧਿਆਨ ਕੇਂਦਰਿਤ ਕਰਨ ਲਈ ਕਹਿੰਦਾ ਹੈ।

ਕੈਨਬਰਾ ਖੇਤਰ ਵਿੱਚ ਹਜ਼ਾਰਾਂ ਮਹੱਤਵਪੂਰਨ ਸਾਈਟਾਂ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਆਮ ਲੋਕਾਂ ਲਈ ਖੁੱਲੀਆਂ ਹਨ।

ਸਿਡਨੀ ਦੇ ਸੀਬੀਡੀ ਦੇ 25 ਕਿਲੋਮੀਟਰ ਉੱਤਰ ਵਿੱਚ ਕੁ-ਰਿੰਗ-ਗੇ ਚੇਜ਼ ਨੈਸ਼ਨਲ ਪਾਰਕ ਹੈ ਜੋ ਕਿ 50 ਆਦਿਵਾਸੀ ਸਾਈਟਾਂ ਦਾ ਘਰ ਹੈ। ਇੱਥੇ ਤੁਸੀਂ ਇਸ ਧਰਤੀ ਦੇ ਰਵਾਇਤੀ ਮਾਲਕਾਂ ਦੁਆਰਾ ਚਟਾਨ ਕਲਾ ਅਤੇ ਉੱਕਰੀ ਨੂੰ ਵੇਖਣ ਲਈ ਆਦਿਵਾਸੀ ਵਿਰਾਸਤ ਬਾਰੇ ਜਾਣ ਸਕਦੇ ਹੋ।

ਮਹੱਤਵਪੂਰਨ ਥਾਵਾਂ ਸਾਡੇ ਸ਼ਹਿਰਾਂ ਦੇ 'ਦਿਲ' ਵਿੱਚ ਵੀ ਮਿਲਦੀਆਂ ਹਨ।

ਪਰਥ ਵਿੱਚ ਕਿੰਗਜ਼ ਪਾਰਕ ਇੱਕ ਮਹੱਤਵਪੂਰਣ ਰਸਮੀ ਅਤੇ ਸਭਿਆਚਾਰਕ ਖੇਤਰ ਹੈ ਜਿਥੇ ਤੁਹਾਨੂੰ ਬੁਦਜਾ ਗਨਰਿੰਗ ਵਾਕ ਮਿਲੇਗੀ। ਇਹ ਵਾਕਿੰਗ ਟ੍ਰੈਕ ਪੁਰਸ਼ਾਂ ਅਤੇ ਔਰਤਾਂ ਦੇ ਰਸਤੇ ਉਨ੍ਹਾਂ ਦੀਆਂ ਵੱਖ-ਵੱਖ ਰਵਾਇਤੀ ਭੂਮਿਕਾਵਾਂ ਅਤੇ ਗਿਆਨ ਨੂੰ ਦਰਸਾਉਂਦਾ ਹੈ।

ਮੈਲਬੌਰਨ ਵਿੱਚ, ਇੱਕ ਨਵਾਂ ਮੋਬਾਈਲ ਐਪ ਸਰੋਤਿਆਂ ਨੂੰ ਇੱਕ 'ਔਗਮੈਂਨਟਨ ਰੀਐਲਿਟੀ' ਦਾ ਤਜਰਬਾ ਪ੍ਰਦਾਨ ਕਰਨ ਜਾ ਰਿਹਾ ਹੈ।

ਯਾਲਿੰਗਥ ਐਪ ਤੁਹਾਨੂੰ ਫਿਟਜ਼ਰੋਏ ਦੇ ਆਦਿਵਾਸੀ ਇਤਿਹਾਸ ਨਾਲ ਜੋੜਦਾ ਹੈ। ਇਸ ਵਿੱਚ ਆਵਾਜ਼, ਜਿਓਲੋਕੇਸ਼ਨ ਅਤੇ ਹੈੱਡਫੋਨਾਂ ਦੀ ਵਰਤੋਂ ਕਰਦਿਆਂ, ਤੁਹਾਨੂੰ ਮਸ਼ਹੂਰ ਗਰਟ੍ਰੂਡ ਸਟ੍ਰੀਟ ਦੇ ਨਾਲ-ਨਾਲ ਨਿਰਦੇਸ਼ਤ ਕੀਤਾ ਜਾਵੇਗਾ।

ਯੈਲਿੰਗਥ ਐਪ ਇਸ ਮਹੀਨੇ ਮੈਲਬੌਰਨ ਵਿੱਚ ਲਾਂਚ ਹੋਈ।

ਸਟੇਸੀ ਪਾਈਪਰ ਦਾ ਕਹਿਣਾ ਹੈ ਕਿ ਇਸ ਸਾਲ ਦਾ ਨਾਇਡੋਕ ਹਫਤਾ ਥੀਮ ਇਹ ਯਾਦ ਦਿਵਾਉਂਦਾ ਹੈ ਕਿ ਜ਼ਮੀਨ ਅਤੇ ਆਦਿਵਾਸੀ ਸਭਿਆਚਾਰਕ ਵਿਰਾਸਤ ਦੀ ਦੇਖਭਾਲ ਕਰਨਾ ਹਰ ਇੱਕ ਆਸਟ੍ਰੇਲੀਅਨ ਦੀ ਜ਼ਿੰਮੇਵਾਰੀ ਹੈ।

ਪੈਦਲ ਚਲਣ ਵਾਲੀਆਂ ਟ੍ਰੇਲਜ਼ ਕਿੱਥੇ ਲੱਭਣੀਆਂ ਹਨ, ਵੱਖੋ ਵੱਖਰੇ ਖੇਤਰਾਂ ਵਿੱਚ ਰਵਾਇਤੀ ਮਾਲਕ ਕੌਣ ਹਨ, ਜਾਂ ਦੇਸੀ ਕੈਲੰਡਰ ਵਾਤਾਵਰਣ ਦਾ ਵਰਣਨ ਕਿਵੇਂ ਕਰਦੇ ਹਨ ਬਾਰੇ ਆਨਲਾਈਨ ਸਰੋਤ ਆਸਾਨੀ ਨਾਲ ਉਪਲਬਧ ਹਨ।

ਸੀਐਸਆਈਆਰਓ (CSIRO) ਨੇ ਨੋਰਦਰਨ ਟਰੀਟ੍ਰੀ  ਅਤੇ ਪੱਛਮੀ ਆਸਟ੍ਰੇਲੀਆ ਦੇ ਸਵਦੇਸ਼ੀ ਭਾਸ਼ਾ ਸਮੂਹਾਂ ਨਾਲ ਮਿਲ ਕੇ ਕੈਲੰਡਰਾਂ ਦੀ ਇੱਕ ਲੜੀ ਤਿਆਰ ਕੀਤੀ ਹੈ ਜੋ ਵਾਤਾਵਰਣ ਅਤੇ ਇਸ ਸਬੰਧ ਵਿੱਚ ਦੇਸੀ ਲੋਕਾਂ ਦੇ ਗਿਆਨ ਦੀ ਡੂੰਘਾਈ ਨੂੰ ਦਰਸਾਉਂਦੀ ਹੈ। ਇਹ ਸੀਐਸਆਈਆਰਓ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਬੌਬੀ ਨਿਕੋਲਜ਼ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਸਿਰਫ ਆਦਿਵਾਸੀ ਲੋਕਾਂ ਦੀ ਹੀ ਨਹੀਂ ਹੈ।

ਨਾਇਡੋਕ ਹਫ਼ਤਾ ਆਪਣੇ ਆਪ ਨੂੰ ਸਿੱਖਿਅਤ ਕਰਨ, ਵਾਤਾਵਰਣ ਵਿੱਚ ਆਪਣੇ ਆਪ ਨੂੰ ਲੀਨ ਕਰਨ ਅਤੇ ਇਥੋਂ ਤਕ ਕਿ ਆਪਣੇ ਆਲੇ ਦੁਆਲੇ ਅਤੇ ਆਪਣੇ ਪਹਿਲੇ ਰਾਸ਼ਟਰ ਦੀ ਸਭਿਆਚਾਰਕ ਵਿਰਾਸਤ ਨੂੰ ਵੇਖਣ ਦੇ ਢੰਗਾਂ ਨੂੰ ਬਦਲਣ ਦਾ ਸਮਾਂ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਨਾਇਡੋਕ ਹਫਤਾ: ਆਪਣੇ ਨੇੜੇ ਦੀਆਂ ਆਦਿਵਾਸੀ ਥਾਵਾਂ ਬਾਰੇ ਹੋਰ ਜਾਨਣ ਅਤੇ ਸਤਿਕਾਰ ਪੇਸ਼ ਕਰਨ ਦਾ ਸੱਦਾ | SBS Punjabi