ਰਿਪੋਰਟ ਦਰਸਾਉਂਦੀ ਹੈ ਕਿ ਸਿਡਨੀ, ਬ੍ਰਿਸਬੇਨ ਅਤੇ ਕੈਨਬਰਾ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਤਿਮਾਹੀ ਗਿਰਾਵਟ ਦੀ ਰਫ਼ਤਾਰ ਥੋੜ੍ਹੀ ਘੱਟ ਹੋਈ ਹੈ, ਜਦੋਂ ਕਿ ਮੈਲਬੌਰਨ, ਐਡੀਲੇਡ ਅਤੇ ਹੋਬਾਰਟ ਵਿੱਚ ਇਹ ਸਥਿਰ ਰਹੀ ਹੈ।
ਸਿਡਨੀ ਅਤੇ ਕੈਨਬਰਾ ਵਰਗੇ ਮਹਿੰਗੇ ਸ਼ਹਿਰਾਂ ਨੇ ਆਪਣੇ ਇਤਿਹਾਸ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਸਾਲਾਨਾ ਗਿਰਾਵਟ ਦਰਜ ਕੀਤੀ ਹੈ, ਜਦੋਂ ਕਿ ਐਡੀਲੇਡ ਇੱਕ-ਮਾਤਰ ਰਾਜਧਾਨੀ ਸ਼ਹਿਰ ਹੈ ਜਿੱਥੇ ਨਵੇਂ ਮਕਾਨ ਅਤੇ ਯੂਨਿਟਾਂ ਦੀਆਂ ਕੀਮਤਾਂ ਰਿਕਾਰਡ ਵਾਧੇ ‘ਤੇ ਹਨ।
ਵਧ ਰਹੀ ਮਹਿੰਗਾਈ ਦੇ ਚਲਦੇ ਸਿਡਨੀ, ਬ੍ਰਿਸਬੇਨ, ਐਡੀਲੇਡ ਅਤੇ ਡਾਰਵਿਨ ਵਿੱਚ ਦਸੰਬਰ ਤਿਮਾਹੀ ਦੌਰਾਨ ਘਰਾਂ ਨਾਲੋਂ ਯੂਨਿਟਾਂ ਦੀ ਮੰਗ ਵਧੀ ਹੈ, ਜਦੋਂ ਕਿ ਮੈਲਬੌਰਨ ਦੇ ਯੂਨਿਟਾਂ ਦੀਆਂ ਕੀਮਤਾਂ ਸ਼ਹਿਰ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਸਾਲਾਨਾ ਗਿਰਾਵਟ ਵਿੱਚ ਜਾ ਰਹੀਆਂ ਹਨ।
ਹੋਰ ਜਾਨਣ ਲਈ ਸੁਣੋ ਇਹ ਆਡੀਓ ਰਿਪੋਰਟ.....