ਅਕਸਰ ਢੋਲ ਦੇ ਡਗੇ ਦੀ ਆਵਾਜ਼ ਨਾਲ ਦਿਨ ਤਿਓਹਾਰ ਦੇ ਜਸ਼ਨ ਮਨਾਏ ਜਾਂਦੇ ਹਨ। ਦੋ-ਮੁਖੀ ਢੋਲ ਦੀ ਆਵਾਜ਼, ਵਿਆਹਾਂ ਤੋਂ ਲੈ ਕੇ ਤਿਉਹਾਰਾਂ ਤੱਕ, ਨੱਚਣ ਅਤੇ ਜਸ਼ਨ ਮਨਾਉਣ ਦਾ ਖੁੱਲਾ ਸੱਦਾ ਹੁੰਦਾ ਹੈ।
ਢੋਲ, ਪੰਜਾਬ ਦੇ ਸੱਭਿਆਚਾਰ ਦਾ ਅਨਮੋਲ ਅੰਗ ਹੈ। ਇਸ ਦੇ ਭਾਰੀ ਆਕਾਰ ਕਾਰਨ, ਢੋਲ ਨੂੰ ਵਜਾਉਣ ਲਈ ਕਾਫੀ ਜ਼ੋਰ ਦੀ ਲੋੜ ਹੁੰਦੀ ਹੈ ਅਤੇ ਲੰਬੇ ਸਮੇਂ ਤੋਂ ਇਸਨੂੰ ਇੱਕ ਆਦਮੀ ਦੇ ਸਾਜ਼ ਵਜੋਂ ਦੇਖਿਆ ਜਾਂਦਾ ਹੈ, ਪਰ ਹੁਣ ਇਸ ਦੇ ਸਮਾਜਿਕ ਦਾਇਰੇ ਬਦਲ ਰਹੇ ਹਨ।
ਪ੍ਰਿਆ ਦਾ ਨਾਮ ਆਸਟ੍ਰੇਲੀਆ ਦੀਆਂ ਉਨ੍ਹਾਂ ਚੋਣਵੀਆਂ ਔਰਤਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਇਸ ਕਿੱਤੇ ਵਿੱਚ ਆਪਣਾ ਨਾਮ ਸ਼ਾਮਲ ਕੀਤਾ ਹੈ। ਆਪਣੇ ਢੋਲ ਪ੍ਰਦਰਸ਼ਨ ਰਾਹੀਂ ਰੰਗ ਬੰਨਣ ਵਾਲੀ 28 ਸਾਲਾ ਪ੍ਰਿਆ ਆਪਣੀ ਮਿਹਨਤ ਸਦਕਾ ਇੱਕ ਢੋਲੀ ਦੇ ਰੂਪ ਵਿੱਚ ਨਾਮਣਾ ਖੱਟ ਰਹੀ ਹੈ, ਜਿਸ ਸਦਕੇ ਉਸ ਦੇ ਢੋਲ ਨੇ ਆਸਟ੍ਰੇਲੀਆ ਦੀਆਂ ਸੰਗੀਤ ਮਹਿਫਿਲਾਂ ਵਿੱਚ ਤੇਜ਼ੀ ਨਾਲ ਆਪਣੀ ਥਾਂ ਬਣਾ ਲਈ ਹੈ।

Priya Gakhar with Punjabi MC. Credit: Supplied by Priya.
ਉਹ ਹੌਲੀ-ਹੌਲੀ ਇੱਕ ਸੰਭਾਵੀ ਜਾਨਲੇਵਾ ਸਥਿਤੀ ਤੋਂ ਵੀ ਠੀਕ ਹੋ ਰਹੀ ਹੈ।
ਢੋਲ ਵਜਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਿਆ ਇੱਕ ਮਲਟੀਪਲ ਦੋ-ਪੱਖੀ ਪਲਮਨਰੀ ਐਂਬੋਲਿਜ਼ਮ ਨਾਲ ਪੀੜਿਤ ਸੀ, ਜਿਸ ਕਾਰਨ ਪ੍ਰਿਆ ਦੇ ਫੇਫੜਿਆਂ ਵਿੱਚ ਬਲੱਡ ਕਲੋਟਸ ਸਨ।
"ਮੇਰੇ ਫੇਫੜਿਆਂ ਵਿੱਚ ਲਗਭਗ 12 ਵੱਡੇ ਅਕਾਰ ਦੇ ਕਲੌਟਸ ਸਨ।
"ਮੈਨੂੰ ਲੱਗਦਾ ਹੈ ਕਿ ਢੋਲ ਨੇ ਮੇਰੀ ਫਿਟਨੈਸ ਅਤੇ ਮੇਰੀ ਸਿਹਤ ਠੀਕ ਕਰਨ ਵਿੱਚ ਮੱਦਦ ਕੀਤੀ ਹੈ," ਉਨ੍ਹੇ ਕਿਹਾ।
"ਮੈਨੂੰ ਰੁਕਾਵਟਾਂ ਨੂੰ ਤੋੜਨਾ ਪਸੰਦ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਆਪਣੀ ਕਹਾਣੀ ਰਾਹੀਂ , ਮੈਂ ਹੋਰ ਕੁੜੀਆਂ ਨੂੰ ਢੋਲ ਚੁੱਕਣ ਲਈ ਪ੍ਰੇਰਿਤ ਕਰ ਸਕਾਂਗੀ।"
ਜ਼ਿਕਰਯੋਗ ਹੈ ਕਿ ਢੋਲ ਦੇ ਭਾਰੀ ਵਜ਼ਨ ਦੇ ਮੱਦੇਨਜ਼ਰ, ਲੰਬੇ ਸਮੇਂ ਤੱਕ ਇਸ ਸਾਜ਼ ਨੂੰ ਵਜਾਉਣ ਲਈ ਬਹੁਤ ਜ਼ਿਆਦਾ ਸਰੀਰਕ ਅਤੇ ਮਾਨਸਿਕ ਤਾਕਤ ਦੀ ਲੋੜ ਹੁੰਦੀ ਹੈ।
ਪ੍ਰਿਆ ਦੀ ਪੂਰੀ ਕਹਾਣੀ ਜਾਨਣ ਲਈ ਇਹ ਖਾਸ ਪੌਡਕਾਸਟ ਸੁਣੋ: