ਰੇਚਲ ਮਾਰਜਰੀ ਨੂੰ ਪਹਿਲੀ ਵਾਰ 31 ਸਾਲਾਂ ਦੀ ਉਮਰ ਵਿੱਚ ਉਸ ਸਮੇਂ ਸਟ੍ਰੋਕ ਹੋਇਆ ਜਦੋਂ ਉਹ ਸਾਲ 2019 ਵਿੱਚ ਆਪਣੇ ਕੰਮ ‘ਤੇ ਜਾ ਰਹੀ ਸੀ।
ਕੰਮ ਤੇ ਪਹੁੰਚਣ ‘ਤੇ ਰੇਚਲ ਦੀ ਸਿਹਤ ਕਾਫੀ ਵਿਗੜ ਗਈ।
ਪਰ ਸੇਂਟ ਜੋਹਨ ਐਂਬੂਲੈਂਸ ਅਧਿਕਾਰੀ ਹੋਣ ਦੇ ਬਾਵਜੂਦ, ਉਸਨੇ ਇਹ ਨਹੀਂ ਸੋਚਿਆ ਕਿ ਉਸਦੇ ਨਾਲ ਜੋ ਹੋ ਰਿਹਾ ਸੀ ਉਹ ਇੱਕ ਸਟ੍ਰੋਕ ਸੀ।
ਸੇਂਟ ਜੋਹਨ ਐਂਬੂਲੈਂਸ ਦੀ ਨਿਊ ਸਾਊਥ ਵੇਲਜ਼ ਬਰਾਂਚ ਵਾਸਤੇ ਨਰਸ ਵਜੋਂ ਕੰਮ ਕਰਨ ਵਾਲੇ ਈਲੀਅਟ ਵਿਲੀਅਮਜ਼ ਦਾ ਕਹਿਣਾ ਹੈ ਕਿ ‘ਫਾਸਟ’ ਲਫਜ਼ ਦੇ ਸਧਾਰਨ ਸੰਖੇਪ ਨੂੰ ਸਮਝਣ ਨਾਲ ਦੌਰਾ ਪੈਣ ਸਮੇਂ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਐਫ.ਏ.ਐਸ.ਟੀ ਦਾ ਪਹਿਲਾ ਅੱਖਰ ਹੈ ਐਫ ਅਤੇ ਇਸ ਨੂੰ ‘ਫੇਸ’ ਭਾਵ ਚਿਹਰੇ ਦੇ ਨਾਲ ਜੋੜਿਆ ਗਿਆ ਹੈ।
ਇਸ ਤੋਂ ਅਗਲਾ ਲਫਜ਼ ਹੈ ‘ਏ’ ਅਤੇ ਇਸ ਨੂੰ ‘ਆਰਮਸ’ ਭਾਵ ਬਾਹਵਾਂ ਦੇ ਨਾਲ ਜੋੜਿਆ ਗਿਆ ਹੈ।
ਅਗਲੇ ਲਫਜ਼ ‘ਐਸ’ ਨੂੰ ‘ਸਪੀਚ’ ਭਾਵ ਬੋਲਣ ਦੇ ਨਾਲ ਜੋੜਿਆ ਗਿਆ ਹੈ।
ਅਤੇ ਅਖੀਰਲੇ ਅੱਖਰ ‘ਟੀ’ ਨੂੰ ਟਾਈਮ ਭਾਵ ਸਮੇਂ ਦੇ ਨਾਲ ਜੋੜਿਆ ਗਿਆ ਹੈ।
ਦੌਰਾ ਅਕਸਰ ਉਸ ਸਮੇਂ ਪੈਂਦਾ ਹੈ ਜਦੋਂ ਕਿਸੇ ਨਾੜੀ ਵਿੱਚ ਰੁਕਾਵਟ ਪੈਣ ਨਾਲ ਜਾਂ ਉਸਦੇ ਟੁੱਟਣ ਕਾਰਨ ਦਿਮਾਗ ਨੂੰ ਲੋਂੜੀਦੇ ਖੂਨ ਦਾ ਪਰਵਾਹ ਨਹੀਂ ਮਿਲਦਾ। ਸੰ
ਸਾਰ ਵਿੱਚ, ਦੌਰਿਆਂ ਨਾਲ ਹਰ ਚਾਰਾਂ ਵਿੱਚੋਂ ਇੱਕ ਵਿਅਕਤੀ ਪੀੜਤ ਹੋ ਰਿਹਾ ਹੈ ਅਤੇ ਇਸ ਕਾਰਨ ਆਸਟ੍ਰੇਲੀਅਨ ਔਰਤਾਂ ਵਿੱਚ ਬਰੈਸਟ ਕੈਂਸਟ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਕਿਤੇ ਜਿਆਦਾ ਮੌਤਾਂ ਦਰਜ ਹੋ ਰਹੀਆਂ ਹਨ। ਮਰਦਾਂ ਵਿੱਚ ਹੋਣ ਵਾਲੇ ਪਰੋਸਟਰੇਟ ਕੈਂਸਰ ਨਾਲੋਂ, ਦੌਰੇ ਜਿਆਦਾ ਘਾਤਕ ਸਿੱਧ ਹੋ ਰਹੇ ਹਨ।
ਸਟਰੋਕ ਫਾਂਊਂਡੇਸ਼ਨ ਵਿੱਚ ਨੈਸ਼ਨਲ ਮੈਨੇਜਰ ਵਜੋਂ ਕੰਮ ਕਰਨ ਵਾਲੀ ਜੂਡ ਚਰਾਨਕੋਵਸਕੀ ਦਾ ਕਹਿਣਾ ਹੈ ਆਮ ਧਾਰਨਾ ਵਿੱਚ ਮੰਨਿਆ ਜਾਂਦਾ ਹੈ ਕਿ ਦੌਰੇ ਅਕਸਰ ਵਡੇਰੀ ਉਮਰ ਦੇ ਲੋਕਾਂ ਵਿੱਚ ਹੀ ਹੁੰਦੇ ਨੇ, ਪਰ ਅਸਲ ਵਿੱਚ ਇਹ ਕਿਸੇ ਨੂੰ ਵੀ ਹੋ ਸਕਦੇ ਹਨ।
ਉਹ ਦਸਦੀ ਹੈ ਕਿ ਦੌਰਿਆਂ ਦਾ ਵੱਡਾ ਕਾਰਨ ਬਲੱਡ ਪ੍ਰੈਸ਼ਰ ਬਣਦਾ ਹੈ।
ਰੇਚਲ ਮਾਰਜਰੀ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਹੈ ਕਿਉਂਕਿ ਉਸ ਨੂੰ ਦੌਰਾ ਪੈਣ ਤੋਂ ਬਾਅਦ ਕੋਈ ਜਿਆਦਾ ਨੁਕਸਾਨ ਨਹੀਂ ਹੋਇਆ।
ਉਸਦੇ ਸਹਿਕਰਮੀਆਂ ਨੇ ਵੀ ਰੇਚਲ ਦਾ ਬਹੁਤ ਸਾਥ ਦਿੱਤਾ, ਅਤੇ ਥੋੜਾ ਬਹੁਤ ਬੋਲਣ ਵਿੱਚ ਮੁਸ਼ਕਲ ਆਉਣ ਤੋਂ ਅਲਾਵਾ ਉਸਨੂੰ ਕੋਈ ਜਿਆਦਾ ਸ਼ਰੀਰਕ ਪ੍ਰੇਸ਼ਾਨੀ ਨਹੀਂ ਹੋਈ।
ਪਰ ਇਸ ਦੇ ਐਨ ਉਲਟ ਨੂਨਗਾਰ ਦੇ ਜਸਟਿਨ ਕਿੱਕੇਟ ਜਿਆਦਾ ਕਿਸਮਤ ਵਾਲੇ ਨਹੀਂ ਸਨ।
ਦੌਰੇ ਦੇ ਲੱਛਣਾਂ ਨੂੰ ਸਮਝਦਿਆਂ ਹੀ ਇਸ ਦੀ ਪਤਨੀ ਨੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਸੀ।
ਤੁਰੰਤ ਮੱਦਦ ਮਿਲਣ ਦੇ ਬਾਵਜੂਦ ਵੀ ਜਸਟਿਨ ਨੂੰ ਕਈ ਸਥਾਈ ਰੋਗ ਲੱਗ ਚੁੱਕੇ ਹਨ।
ਉਸ ਦੀ ਸੱਜੀ ਬਾਂਹ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਹੁਣ ਉਸਨੂੰ ਤੁਰਨ ਵਿੱਚ ਵੀ ਪ੍ਰੇਸ਼ਾਨੀ ਹੁੰਦੀ ਹੈ।
ਆਸਟ੍ਰੇਲੀਆ ਵਿੱਚ ਫਸਟ ਨੇਸ਼ਨਸ ਦੇ ਲੋਕਾਂ ਦੀ ਬਾਕੀ ਆਸਟ੍ਰੇਲੀਆਈ ਲੋਕਾਂ ਦੇ ਮੁਕਾਬਲੇ ਸਟਰੋਕ ਦੇ ਨਤੀਜੇ ਵਜੋਂ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ 1.6 ਗੁਣਾ ਅਤੇ ਮਰਨ ਦੀ ਸੰਭਾਵਨਾ 1.3 ਗੁਣਾ ਜ਼ਿਆਦਾ ਹੁੰਦੀ ਹੈ.
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਵਿੱਚ ਪਹਿਲੀ ਵਾਰ ਦੌਰਾ ਪੈਣ ਦੀ ਔਸਤਨ ਉਮਰ ਵੀ ਦੂਜੇ ਮਰੀਜ਼ਾਂ ਨਾਲੋਂ 17 ਸਾਲ ਛੋਟੀ ਹੈ।
ਉਨ੍ਹਾਂ ਅਸਮਾਨਤਾਵਾਂ ਦੇ ਜਵਾਬ ਵਿੱਚ, ਸਟਰੋਕ ਫਾਊਂਡੇਸ਼ਨ ਨੇ ਇੱਕ ਨਵੀਂ ਕਿਤਾਬਚਾ ਜਾਰੀ ਕੀਤੀ ਹੈ, ਜੋ ਕਿ ਖਾਸ ਤੌਰ ਤੇ ਫਸਟ ਨੇਸ਼ਨਜ਼ ਦੇ ਲੋਕਾਂ ਨੂੰ ਉਨ੍ਹਾਂ ਦੇ ਸਟਰੋਕ ਤੋਂ ਬਾਅਦ ਚੰਗੀ ਤਰ੍ਹਾਂ ਜੀਉਣ ਵਿੱਚ ਸਹਾਇਤਾ ਲਈ ਤਿਆਰ ਕੀਤੀ ਗਈ ਹੈ।
‘ਸਾਡੀ ਸਟਰੋਕ ਜਰਨੀ’ ਨਾਮੀ ਇਸ ਕਿਤਾਬਚੇ ਵਿੱਚ ਜਸਟਿਨ ਕਿੱਕੇਟ ਦਾ ਕੇਸ ਵੀ ਸ਼ਾਮਲ ਕੀਤਾ ਹੋਇਆ ਹੈ। ਜਸਟਿਨ ਦਾ ਮੰਨਣਾ ਹੈ ਕਿ ਜੇਕਰ ਇਹ ਕਿਤਾਬਚਾ ਪਹਿਲਾਂ ਹੀ ਬਣਿਆ ਹੁੰਦਾ ਤਾਂ ਉਸ ਦੌਰੇ ਤੋਂ ਬਾਅਦ ਉਹ ਛੇਤੀ ਅਤੇ ਚੰਗੀ ਤਰਾਂ ਨਾਲ ਤੰਦਰੁਸਤ ਹੋ ਸਕਦਾ ਸੀ।
‘ਸਾਡੀ ਸਟਰੋਕ ਜਰਨੀ’ ਨਾਮੀ ਕਿਤਾਬਚਾ ਇਸ ਸਾਲ ਦੇ ਅਖੀਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੋਣੀ ਸ਼ੁਰੂ ਹੋ ਜਾਵੇਗੀ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।