ਕੀ ਤੁਸੀਂ ਵਿਕਟੋਰੀਆ ਦਾ ਡਰਾਈਵਰ ਲਾਈਸੇਂਸ ਬਣਵਾਉਣ ਦੀ ਉਡੀਕ ਕਰ ਰਹੇ ਹੋ?

mb

ਵਿਕਰੋਡਜ਼ ਹਰ ਦੋ ਹਫਤਿਆਂ ਬਾਅਦ ਲਗਭਗ 30,000 ਨਵਿਆਂ ਟੈਸਟ ਅਪੋਇੰਟਮੇੰਟ੍ਸ ਕੱਢ ਰਿਹਾ ਹੈ। Source: Monica Bansal

ਪਿਛਲੇ ਸਾਲ ਵਿਕਟੋਰੀਆ ਦੀ ਸਖ਼ਤ ਕੋਰੋਨਾਵਾਇਰਸ ਤਾਲਾਬੰਦੀ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਕੱਠੇ ਹੋਏ ਬਕਾਇਆ ਡ੍ਰਾਇਵ ਟੈਸਟਾਂ ਨੂੰ ਘਟਾਉਣ ਲਈ ਇੱਕ ਮਹੱਤਵਪੂਰਣ ਕਦਮ ਚੁੱਕਦੇ ਹੋਏ, ਵਿਕਰੋਡਜ਼ ਨੇ ਹਜ਼ਾਰਾਂ ਨਵਿਆਂ ਅਪੋਇੰਟਮੇੰਟ੍ਸ ਕੱਢੀਆਂ ਹਨ। ਇਸਦੇ ਨਾਲ ਹੀ 'ਸਦਭਾਵਨਾ' ਵਜੋਂ ਬੁਕਿੰਗ ਫੀਸ ਵੀ ਮੁਆਫ ਕਰ ਦਿੱਤੀ ਹੈ।


ਵਿਕਰੋਡਜ਼ ਵੱਲੋਂ 14 ਜਨਵਰੀ ਨੂੰ ਤਕਰੀਬਨ 25,000 ਨਵਿਆਂ  ਟੈਸਟ ਅਪੋਇੰਟਮੇੰਟ੍ਸ ਜਾਰੀ ਕੀਤਿਆਂ ਗਈਆਂ ਹਨ, ਜੋ ਕਿ ਵਿਕਟੋਰੀਆ ਵਿੱਚ ਡਰਾਈਵਿੰਗ ਦੇ ਚਾਹਵਾਨਾਂ ਲਈ ਇੱਕ ਸਵਾਗਤਯੋਗ ਕਦਮ ਹੈ। ਪਿਛਲੇ ਸਾਲ ਨਵੰਬਰ ਤੋਂ ਹਜ਼ਾਰਾਂ ਅਜਿਹੇ ਚਾਹਵਾਨਾਂ ਨੇ ਆਪਣੇ ਆਪ ਨੂੰ ਇੱਕ ਲੰਬੀ ਕਤਾਰ ਦੇ ਅੰਤ ਵਿੱਚ ਪਾਇਆ ਸੀ।

ਇਸ ਤੋਂ ਇਲਾਵਾ, ਡਿਪਾਰਟਮੈਂਟ ਆਫ ਟ੍ਰਾੰਸਪੋਰਟ ਦੀ 'ਹਾਰਡਸ਼ਿਪ ਐਂਡ ਸਪੈਸ਼ਲ ਸਰਕਮਸਟੈਂਸਿਜ਼' ਨੀਤੀ ਤਹਿਤ ਪ੍ਰਾਥਮਿਕਤਾ ਦੇ ਅਧਾਰ ਤੇ ਪ੍ਰਾਇਓਰਿਟੀ ਟੈਸਟ ਲਈ 1,500 ਵਧੇਰੇ ਅਪੋਇੰਟਮੇੰਟ੍ਸ ਵੀ ਉਨ੍ਹਾਂ ਲੋਕਾਂ ਲਈ ਉਪਲੱਭਦ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਹੰਗਾਮੀ ਹਾਲਾਤ ਵਿੱਚ ਡ੍ਰਾਈਵ ਟੈਸਟ ਲੈਣ ਦੀ ਲੋੜ ਹੋ ਸਕਦੀ ਹੈ।


ਖ਼ਾਸ ਨੁਕਤੇ:

  • ਵਿਕਰੋਡਜ਼ ਨੇ ਕੀਤੀਆਂ ਡਰਾਈਵਰ ਲਾਇਸੈਂਸਾਂ ਲਈ ਲਗਭਗ 25,000 ਨਵਿਆਂ  ਅਪੋਇੰਟਮੇੰਟ੍ਸ ਜਾਰੀ
  • ਲਰਨਰ, ਹੈਜ਼ਰਡ ਪਰਸੈਪ੍ਸ਼ਨ ਅਤੇ ਡ੍ਰਾਇਵ ਟੈਸਟਾਂ ਲਈ $19 ਦੀ ਅਪੋਇੰਟਮੈਂਟ ਫੀਸ ਹੋਈ ਮੁਆਫ
  • ਨਵੰਬਰ 2020 ਤੋਂ ਸੇਵਾ ਮੁੜ ਚਾਲੂ ਹੋਣ ਤੋਂ ਬਾਅਦ ਟ੍ਰਾੰਸਪੋਰਟ ਵਿਭਾਗ ਨੇ ਬਣਾਏ ਤਕਰੀਬਨ 28,000 ਨਵੇਂ ਲਾਇਸੈਂਸ

ਸਾਲ 2020 ਵਿੱਚ ਕੋਵਿਡ-19 ਪਾਬੰਦੀਆਂ ਦੇ ਮੱਦੇਨਜ਼ਰ ਨਵੇਂ ਲਾਇਸੈਂਸ ਟੈਸਟ ਦੀਆਂ ਅਪੋਇੰਟਮੇੰਟ੍ਸ ਦੋ ਵਾਰ ਵਿਕਰੋਡਜ਼ ਵੱਲੋਂ ਮੁਅੱਤਲ ਕੀਤੀਆਂ ਗਈਆਂ ਸਨ।

ਜਦੋਂ ਨਵੰਬਰ ਵਿੱਚ ਪਾਬੰਦੀਆਂ ਵਿੱਚ ਰਾਹਤ ਆਈ, ਤਦ ਵਿਕਰੋਡਜ਼ ਨੇ ਨਵਿਆਂ  ਅਪੋਇੰਟਮੇੰਟ੍ਸ ਨਾ ਦੇਕੇ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਿਹੜੀਆਂ ਅਗਸਤ ਵਿੱਚ ਤਾਲਾਬੰਦ ਲਾਗੂ ਹੋਣ ਤੋਂ ਪਹਿਲਾਂ ਦਿੱਤੀਆਂ ਗਈਆਂ ਸਨ।

ਇਸ ਤਰ੍ਹਾਂ, ਨਵਿਆਂ ਅਪੋਇੰਟਮੇੰਟ੍ਸ ਦੀ ਮੰਗ ਕਰਨ ਵਾਲਿਆਂ ਦੀ ਇੱਕ ਲੰਬੀ ਕਤਾਰ ਹੋਂਦ ਵਿੱਚ ਆਈ। ਪਿਛਲੇ ਸਾਲ 16 ਨਵੰਬਰ ਨੂੰ, ਨਵਿਆਂ ਅਪੋਇੰਟਮੇੰਟ੍ਸ ਦੇਣਾ ਦੁਬਾਰਾ ਸ਼ੁਰੂ ਕੀਤਾ ਗਿਆ।

ਟ੍ਰਾੰਸਪੋਰਟ ਵਿਭਾਗ ਦੇ ਇਕ ਬੁਲਾਰੇ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ, “ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਟੈਸਟ ਲੈ ਰਹੇ ਹਾਂ ਕਿਉਂਕਿ ਅਸੀਂ 2020 ਦਾ ਬਕਾਇਆ ਸਾਫ਼ ਕਰਨ ਲਈ ਪ੍ਰਤੀਬੱਧ ਹਾਂ। ਨਵੰਬਰ 2020 ਦੀ ਸ਼ੁਰੂਆਤ ਤੋਂ ਬਾਅਦ ਤਕਰੀਬਨ 28,000 ਲਾਇਸੈਂਸ ਸਫਲ ਡਰਾਈਵ ਟੈਸਟਾਂ ਦੇ ਨਤੀਜੇ ਵਜੋਂ ਜਾਰੀ ਕੀਤੇ ਗਏ ਹਨ।"
Drivers' licence tests resume in Victoria from Monday
Source: Getty Images
ਹਰ ਪੰਦਰਵਾੜੇ, ਡਿਪਾਰਟਮੈਂਟ ਆਫ ਟ੍ਰਾੰਸਪੋਰਟ ਲਗਭਗ 30,000 ਨਵਿਆਂ  ਅਪੋਇੰਟਮੇੰਟ੍ਸ ਜਾਰੀ ਕਰਦਾ ਹੈ। ਇਸ ਵਿੱਚ ਲਗਭਗ 10,000 ਡ੍ਰਾਇਵ, 10,00 ਹੈਜ਼ਰਡ ਪਰਸੈਪ੍ਸ਼ਨ ਅਤੇ 10,000 ਲਰਨਰ ਪਰਮਿਟ ਟੈਸਟ ਸ਼ਾਮਿਲ ਹੁੰਦੇ ਨੇ। ਅਪੋਇੰਟਮੇੰਟ੍ਸ ਦੀ ਸਹੀ ਗਿਣਤੀ ਵਿਭਾਗ ਦੇ ਇਸ ਕਾਰਜ ਨੂੰ ਸਫਲਤਾਪੂਰਵਕ ਕਰਨ ਦੀ ਯੋਗਤਾ 'ਤੇ ਨਿਰਭਰ ਕਰਦੀ ਹੈ।

ਵਿਕਟੋਰੀਅਨ ਸਰਕਾਰ ਨੇ ਸਦਭਾਵਨਾ ਵਜੋਂ ਇਸ  ਸੇਵਾ ਦੇ ਮੁਅੱਤਲ ਹੋਣ ਕਰਕੇ ਪ੍ਰਭਾਵਿਤ ਹੋਏ ਲੋਕਾਂ ਲਈ $19 ਦੀ ਅਪੋਇੰਟਮੈਂਟ ਬੁਕਿੰਗ ਫੀਸ ਨੂੰ ਮੁਆਫ ਕਰਨ ਦਾ ਐਲਾਨ ਵੀ ਕੀਤਾ ਹੈ।

“ਇਸਦਾ ਅਰਥ ਹੈ ਕਿ ਉਹ ਸਾਰੇ ਗ੍ਰਾਹਕ ਜੋ ਪਹਿਲਾਂ ਹੀ ਲਰਨਰ, ਹੈਜ਼ਰਡ ਪਰਸੈਪ੍ਸ਼ਨ ਜਾਂ ਫੇਰ ਡ੍ਰਾਈਵ ਟੈਸਟ ਲੈ ਚੁੱਕੇ ਹਨ, ਜਾਂ ਉਸਦੀ ਉਡੀਕ ਕਰ ਰਹੇ ਹਨ, ਹੁਣ ਉਹ 25 ਮਾਰਚ 2020 ਤੋਂ 5 ਅਪ੍ਰੈਲ 2021 ਦੌਰਾਨ, ਬੁਕਿੰਗ ਫੀਸ ਅਦਾ ਕੀਤੇ ਬਿਨਾ ਇਹ ਕਰ ਸਕਣਗੇ ਜਾਂ ਇਸਦਾ ਦਾ ਰਿਫੰਡ ਲੈ ਸਕਣਗੇ, ” ਟ੍ਰਾੰਸਪੋਰਟ ਵਿਭਾਗ ਦੇ ਬੁਲਾਰੇ ਨੇ ਦੱਸਿਆ।

ਵਿਕਰੋਡਜ਼ ਨੇ ਨਵਿਆਂ ਲਾਇਸੈਂਸ ਟੈਸਟਿੰਗ ਸਾਈਟਸ ਵੀ ਖੋਲ੍ਹੀਆਂ ਹਨ ਅਤੇ ਸੂਬੇ ਵਿੱਚ ਵਧੇਰੇ ਮੁਲਾਜ਼ਿਮਾਂ ਨੂੰ ਵੀ ਨਿਯੁਕਤ ਕੀਤਾ ਹੈ।

ਵਿਕਰੋਡਜ਼ ਕਾਰ ਅਤੇ ਮੋਟਰਸਾਈਕਲ ਚਲਾਉਣ ਦੇ ਲਰਨਰ ਪਰਮਿਟ ਨਾਲੱਜ ਟੈਸਟ ਲਈ $24.60 ਦੀ ਫੀਸ ਲੈਂਦਾ ਹੈ। ਹੈਜ਼ਰਡ ਪਰਸੈਪ੍ਸ਼ਨ ਟੈਸਟ ਲਈ ਫੀਸ $18.80 ਹੈ ਜਦੋਂ ਕਿ ਕਾਰ ਦੇ ਪ੍ਰੈਕਟੀਕਲ ਡਰਾਈਵਿੰਗ ਟੈਸਟ ਲਈ, ਇਹ $45.60 ਹੈ।

ਅਪੋਇੰਟਮੈਂਟ ਲੈਣ ਦਾ ਸਭ ਤੋਂ ਆਸਾਨ ਤਰੀਕਾ ਔਨਲਾਈਂਨ ਹੈ। ਇਸ ਤੋਂ ਅਲਾਵਾ, 13 11 71  ਤੇ ਫੋਨ ਕਰਕੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਅਤੇ ਵਿਅਕਤੀਗਤ ਤੌਰ 'ਤੇ ਕਿਸੇ ਵਿਕਰੋਡਜ਼ ਗਾਹਕ ਸੇਵਾ ਕੇਂਦਰ' ਤੇ ਵੀ ਜਾਇਆ ਜਾ ਸਕਦਾ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਸੁਣੀ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

 

 


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand