ਯੂਨਾਇਟੇਡ ਸਟੇਟਸ ਨੇ, ਫਲੋਰੀਡਾ ਦੇ ਉਤਰ ਪੂਰਬੀ ਇਲਾਕੇ ਵਿਚ ਇਸ ਵਾ-ਵਰੋਲੇ ਕਾਰਨ ਪੈਦਾ ਹੋਈ ਤਬਾਹੀ ਦੇ ਮੱਦੇਨਜ਼ਰ ਆਪਣੇ ਸਾਰੇ ਸਰੋਤ ਮਦਦ ਪ੍ਰਦਾਨ ਕਰਨ ਵਾਸਤੇ ਉਥੇ ਭੇਜ ਦਿਤੇ ਹਨ। ਐਮ ਪੀ ਸਿੰਘ ਪੇਸ਼ ਕਰ ਰਿਹਾ ਹੈ ਇਸ ਭਿਆਨਕ ਸਥਿਤੀ ਉਤੇ ਇਕ ਸੰਖੇਪ ਰਿਪੋਰਟ।
ਯੂਨਾਇਟੇਡ ਸਟੇਟਸ ਦੇ ਰਾਸ਼ਟ੍ਰਪਤੀ ਡੋਨਾਲਡ ਟਰੰਪ ਇਸ ਵਾ-ਵਰੋਲੇ ਇਰਮਾਂ ਨੂੰ ਇਕ ਰਾਖਸ਼ ਦਾ ਨਾਮ ਦੇ ਰਹੇ ਹਨ। ਤੇ ਨਾਲ ਹੀ ਦਸ ਰਹੇ ਹਨ ਕਿ ਇਹ ਕੈਰੀਬੀਅਨ ਵਿਚ ਕਹਿਰ ਢਾਣ ਵਾਲਾ ਤੂਫਾਨ ਹੱਦ ਦਰਜੇ ਦਾ ਖਤਰਨਾਕ ਅਤੇ ਇਤੇਹਾਸਕ ਸਿਧ ਹੋ ਰਿਹਾ ਹੈ। ਹੁਣ ਤੱਕ, ਇਹ ਤੂਫਾਨ ਉਮੀਦ ਮੁਤਾਬਕ ਹੀ ਆਪਣਾ ਕਹਿਰ ਢਾਅ ਰਿਹਾ ਹੈ।
ਬੇਸ਼ਕ ਯੂ ਐਸ ਦੇ ਸੂਬੇ ਫਲੋਰੀਡਾ ਤੱਕ ਪਹੁੰਚਦੇ ਪਹੁੰਚਦੇ ਇਸ ਤੂਫਾਨ ਦਾ ਜੋਸ਼ ਕੁਝ ਕੂ ਮੱਠਾ ਪੈ ਗਿਆ ਹੈ ਪਰ ਫੇਰ ਵੀ ਇਸ ਕਾਰਨ ਹੋਣ ਵਾਲੇ ਨੁਕਸਾਨ ਦਾ ਅੰਦਾਜਾ ਕਈ ਬਿਲਿਅਨ ਡਾਲਰਾਂ ਦਾ ਹੋਵੇਗਾ। ਫਲੋਰੀਡਾ, ਜੋ ਕਿ ਦੇਸ਼ ਦਾ ਤੀਜਾ ਵੱਡਾ ਸੂਬਾ ਹੈ ਅਤੇ ਪ੍ਰਵਾਸੀਆਂ ਦਾ ਪ੍ਰਮੁਖ ਸੈਰ ਸਪਾਟੇ ਵਾਲਾ ਸਥਾਨ ਵੀ ਹੈ, ਇਸ ਸਮੇਂ ਦੇਸ਼ ਦੀ ਅਰਥ ਵਿਵਸਥਾ ਵਿਚ 5% ਦਾ ਹਿਸਾ ਪਾਉਂਦਾ ਹੈ।
ਅਤੇ ਇਹ ਇਰਮਾ ਨਾਮਕ ਵਾ-ਵਰੋਲਾ, ਠੀਕ ਦੋ ਹਫਤੇ ਪਹਿਲਾਂ ਆਏ ਉਸ ਵਾ-ਵਰੋਲੇ ਹਰੀਕੇਨ ਹਾਰਵੀ ਤੋਂ ਬਾਦ ਕਹਿਰ ਢਾ ਰਿਹਾ ਹੈ, ਜਿਸ ਕਾਰਨ ਟੈਕਸਾਸ ਸੂਬੇ ਵਿਚ ਹੱਦ ਦਰਜੇ ਦਾ ਮੀਂਹ ਪਿਆ ਸੀ ਅਤੇ ਇਹ ਫਲੋਰੀਡਾ ਤੋਂ ਚਲਦਾ ਹੋਇਆ ਗਲਫ ਆਫ ਮੈਕਸੀਕੋ ਤਕ ਪਹੁੰਚ ਗਿਆ ਸੀ। ਯੂ ਐਸ ਦੇ ਉਪ ਰਾਸ਼ਟ੍ਰਪਤੀ ਮਾਈਕ ਪੈਂਨਸ ਜੋ ਕਿ ਇਸ ਸਮੇਂ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੈਂਸੀ ਦੇ ਮੁਖ ਦਫਤਰ ਦਾ ਦੋਰਾ ਕਰ ਰਹੇ ਹਨ, ਨੇ ਸ਼੍ਰੀ ਟਰੰਪ ਵਲੋਂ ਫਲੋਰੀਡਾ ਨਿਵਾਸੀਆਂ ਵਾਸਤੇ ਦੋ ਸੰਦੇਸ਼ ਜਾਰੀ ਕੀਤੇ ਹਨ ।
ਇਹ ਇਰਮਾਂ ਨਾਮਕ ਵਾ-ਵਰੋਲਾ ਫਲੋਰੀਡਾ ਦੇ ਹੇਠਲੇ ਪ੍ਰਮੁਖ ਇਲਾਕਿਆਂ ਵਿਚੋਂ ਦੀ ਹੋ ਕਿ ਮੇਨਲੈਂਡ ਵਲ ਵਧਿਆ ਹੈ। ਤੇ ਇਹਨਾਂ ਪ੍ਰਮੁਖ ਇਲਾਕਿਆਂ ਵਿਚ ਸੂਬੇ ਦੀ ਦੱਖਣੀ ਪੱਟੀ ਵਾਲੇ ਉਹ ਟਾਪੂ ਸ਼ਾਮਲ ਹਨ ਜੋ ਕਿ ਅਟਲਾਂਟਿਕ ਔਸ਼ਨ ਅਤੇ ਗਲਫ ਆਫ ਮੈਕਸੀਕੋ ਦੇ ਮੱਧ ਵਿਚ ਸਥਿਤ ਹਨ।
ਅਤੇ ਹੇਠਲੇ ਪ੍ਰਮੁਖ ਖੇਤਰਾਂ ਵਿਚ, ਏਸ ਕਾਰਨ ਹੋਏ ਨੁਕਸਾਨ ਦਾ ਅੰਦਾਜਾ ਹਾਲ ਦੀ ਘੜੀ ਨਹੀਂ ਲਗਾਉਣਾ ਮੁਸ਼ਕਲ ਹੈ। ਪਰ, ਬਾਦ ਵਿਚ ਇਹ ਤੂਫਾਨ ਫਲੋਰੀਡਾ ਸੂਬੇ ਦੇ ਪੱਛਮੀ ਤੱਟਾਂ ਤੋਂ ਦੀ ਅੱਗੇ ਵਧਦਾ ਹੋਇਆ ਆਪਣੇ ਦੂਜੇ ਵੱਡੇ ਟਿਕਾਣੇ ਮਾਰਕੋ ਆਈਲੈਂਡ ਉਤੇ ਜਾ ਚੜਿਆ। ਕੇਵਲ 90 ਮਿੰਟਾਂ ਵਿਚ ਹੀ ਇਸ ਤੂਫਾਨ ਕਾਰਨ ਤੇਜ ਰਫਤਾਰ ਹਵਾਵਾਂ ਤੇ ਤੱਟਾਂ ਉਤੇ ਹੜਾਂ ਦੀ ਇੰਨੀ ਜਿਆਦਾ ਮਾਰ ਪੈ ਗਈ ਕਿ ਤੱਟਾਂ ਦਾ ਪਾਣੀ ਦੋ ਮੀਟਰਾਂ ਤੋਂ ਵੀ ਜਿਆਦਾ ਦੀ ਛਾਲ ਮਾਰ ਗਿਆ। ਇਸ ਸਮੇਂ ਇਹ ਤੂਫਾਨ ਨੇਪਲਸ ਨਾਮੀ ਸ਼ਹਿਰ ਵਿਚ ਪਹੁੰਚਿਆ ਹੋਇਆ ਹੈ।
ਡੋਨਾਲਡ ਟਰੰਪ ਵਲੋਂ ਫਲੋਰੀਡਾ ਸੂਬੇ ਦਾ ਦੋਰਾ ਬਹੁਤ ਜਲਦ ਹੀ ਕੀਤਾ ਜਾ ਸਕਦਾ ਹੈ। ਉਹਨਾਂ ਨੇ ਯੂ ਐਸ ਕੋਸਟ-ਗਾਰਡ ਅਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੈਂਸੀ ਵਲੋਂ ਰਾਹਤ ਵਾਸਤੇ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਵਾ-ਵਰੋਲੇ ਕਾਰਨ ਬਹੁਤ ਹੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ ਪਰ ਇਸ ਸਮੇਂ ਸਾਰਾ ਧਿਆਨ ਜਾਨੀ ਨੁਕਸਾਨ ਨੂੰ ਰੋਕਣ ਉਤੇ ਹੀ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੇ ਉਮੀਦ ਕੀਤੀ ਹੈ ਕਿ ਕਾਫੀ ਸਾਰੇ ਨਾਗਰਿਕ ਇਹਨਾਂ ਇਲਾਕਿਆਂ ਨੂੰ ਖਾਲੀ ਕਰ ਕੇ ਚਲੇ ਗਏ ਹੋਣਗੇ।
ਇਸ ਵਾ-ਵਰੋਲੇ ਨੇ ਯੂ ਐਸ ਦੇ ਇਤੇਹਾਸ ਵਿਚ ਸਭ ਤੋਂ ਜਿਆਦਾ ਇਵੈਕੂਏਸ਼ਨਸ ਕਰਵਾਏ ਹਨ। ਇਕ ਅੰਦਾਜੇ ਮੁਤਾਬਕ ਇਕ ਲੱਖ ਸੱਤਰ ਹਜਾਰ ਲੋਕਾਂ ਨੇ 650 ਹੰਗਾਮੀ ਸ਼ੈਲਟਰਾਂ ਵਿਚ ਜਾ ਕਿ ਸ਼ਰਣ ਲਈ ਹੋਈ ਹੈ। ਫਲੋਰੀਡਾ ਸੂਬੇ ਦੇ ਕਈ ਇਲਾਕਿਆਂ ਵਿਚ ਲੋਕਾਂ ਦੁਆਰਾ ਖਾਲੀ ਕੀਤੇ ਗਏ ਘਰਾਂ ਨੂੰ ਲੁਟਣ ਵਾਲੇ ਕੁਝ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ।
ਫਲੋਰੀਡਾ ਸੂਬੇ ਦੇ ਘੱਟੋ ਘੱਟ 2.5 ਮਿਲੀਅਨ ਘਰ ਅਤੇ ਅਦਾਰੇ ਇਸ ਸਮੇਂ ਬਿਜਲੀ ਤੋਂ ਵਾਂਝੇ ਹਨ। ਫਲੋਰੀਡਾ ਪਾਵਰ ਐਂਡ ਲਾਈਟ ਅਦਾਰੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਸਿਸਟਮ ਦੇ ਕੁਝ ਹਿਸੇ ਨੂੰ ਮੁੜ ਦੁਬਾਰਾ ਤੋਂ ਬਨਾਉਣਾ ਪਵੇਗਾ, ਤੇ ਇਸ ਵਾਸਤੇ ਕਈ ਹਫਤੇ ਵੀ ਲਗ ਸਕਦੇ ਹਨ। ਫਲੋਰੀਡਾ ਪਹੁੰਚਣ ਤੋਂ ਪਹਿਲਾਂ ਏਸ ਵਾ-ਵਰੋਲੇ ਇਰਮਾਂ ਨੇ ਕਿਊਬਾ ਦੇ ਉਤਰ ਪੂਰਬੀ ਖੇਤਰ ਵਿਚ ਵੀ ਆਪਣੀ ਮਾਰ ਕੀਤੀ ਅਤੇ ਜਿਸ ਕਾਰਨ ਰਾਜਧਾਨੀ ਹਵਾਨਾ ਦੀਆਂ ਗਲੀਆਂ ਨਹਿਰਾਂ ਵਾਂਗ ਵਹਿ ਤੁਰੀਆਂ ਸਨ।
ਐਟਲਾਂਟਿਕ ਦੇ ਇਤੇਹਾਸ ਵਿਚ ਹੁਣ ਤਕ ਦ,ੇ ਏਸ ਸਭ ਤੋਂ ਭਿਆਨਕ ਤੂਫਾਨ ਨੇ, ਫਰਾਂਸ ਦੇ ਨਾਲ ਨਾਲ ਨੀਦਰਲੈਂਡ ਅਤੇ ਬਰਿਟੇਨ ਦੇ ਤੱਟੀ ਇਲਾਕਿਆਂ ਤੋਂ ਅਲਾਵਾ ਹੋਰਨਾਂ ਉਤੇ ਵੀ ਆਪਣੀ ਮਾਰ ਕੀਤੀ ਦੱਸੀ ਜਾ ਰਹੀ ਹੈ। ਨੀਦਰਲੈਂਡ ਦੇ ਰਾਜੇ ਵੀਲੇਮ-ਅਲੈਂਗਜ਼ੈਂਡਰ, ਕੂਰਾਕਾਓ ਨਾਮਕ ਟਾਪੂ ਵਿਚ ਪਹੁੰਚ ਚੁਕੇ ਹਨ|
ਹਾਲ ਵਿਚ ਹੀ ਬਰਿਟਿਸ਼ ਮੰਤਰੀਆਂ ਨੇ ਇਕ ਹੰਗਾਮੀ ਬੈਠਕ ਕੀਤੀ ਹੈ। ਕਿਉਂਕਿ ਬਰਿਟਿਸ਼ ਵਰਜਿਨ ਟਾਪੂਆਂ ਦੇ ਵਸਨੀਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਦਿਤੀ ਜਾਣ ਵਾਲੀ ਮਦਦ ਬਹੁਤ ਹੀ ਢਿੱਲੀ ਸੀ। ਇਸ ਵਾ-ਵਰੋਲੇ ਨੇ ਘਰਾਂ, ਪਾਵਰ ਸਟੇਸ਼ਨਾਂ ਅਤੇ ਸੰਚਾਰ ਨੂੰ ਇਕ ਤਰੀਕੇ ਨਾਲ ਤਹਿਸ ਨਹਿਸ ਕਰਦੇ ਹੋਏ ਇਸ ਟਾਪੂ ਨੂੰ ਬਾਕੀ ਦੁਨਿਆਂ ਨਾਲੋਂ ਨਿਖੇੜ ਕੇ ਰੱਖ ਦਿਤਾ ਹੈ।
ਵਿਦੇਸ਼ ਮੰਤਰੀ ਬੋਰਿਸ ਜੋਹਨਸਨ ਕਹਿੰਦੇ ਹਨ ਕਿ ਇਸ ਸਮੇਂ ਕੈਰੀਬਿਅਨ ਵਿਚਲੀਆਂ ਬਰਿਟਿਸ਼ ਟੈਰੀਟੋਰੀਜ਼ ਦੀ ਹਾਲਤ ਬਹੁਤ ਹੀ ਗੰਭੀਰ ਹੈ। ਪਰ ਨਾਲ ਹੀ ਮੰਨਦੇ ਹਨ ਕਿ ਇਸ ਵਾਸਤੇ ਉਚਿਤ ਮਦਦ ਤੁਰੰਤ ਹੀ ਪ੍ਰਦਾਨ ਕਰ ਦਿਤੀ ਗਈ ਸੀ।
Other top stories on SBS Punjabi

A day in a taxi driver’s life