Watch FIFA World Cup 2026™

LIVE, FREE and EXCLUSIVE

'ਧੀਆਂ-ਪੁੱਤਰਾਂ ਦਾ ਉਪਰਾਲਾ, ਹੋਵੇ ਮਾਪਿਆਂ ਦਾ ਸਫ਼ਰ ਸੁਖਾਲ਼ਾ': ਪ੍ਰਵਾਸੀ ਪੰਜਾਬੀ ਦੀ 'ਸਫਲ ਕੋਸ਼ਿਸ਼' ਹੋ ਰਹੀ ਹੈ ਸੋਸ਼ਲ ਮੀਡਿਆ ‘ਤੇ ਸ਼ੇਅਰ

Helping in-flight Punjabi passengers

ਐਡੀਲੇਡ ਵਸਦੇ ਰਿਸ਼ੀ ਘੁਲਾਟੀ ਨੇ ਇੱਕ ਵਿਸ਼ੇਸ਼ ਪੇਜ ਡੀਜ਼ਾਈਨ ਕੀਤਾ ਹੈ ਜਿਸਦਾ ਮਕਸਦ ਮਾਪਿਆਂ ਤੇ ਉਹਨਾਂ ਲੋਕਾਂ ਨੂੰ ਜਹਾਜ ਦੇ ਸਫਰ ਦੌਰਾਨ ਸਹੂਲਤ ਪ੍ਰਦਾਨ ਕਰਨਾ ਹੈ ਜੋ ਅੰਗਰੇਜ਼ੀ ਵਿੱਚ ਆਪਣੀ ਲੋੜ ਬਾਰੇ ਦੱਸਣ ਤੋਂ ਅਸਮਰੱਥ ਹਨ। ਇਹ ਪੇਜ, ਫੋਟੋਆਂ, ਪੰਜਾਬੀ ਅਤੇ ਅੰਗੇਜ਼ੀ ਭਾਸ਼ਾ ਦਾ ਸੁਮੇਲ ਹੈ ਜਿਸਨੂੰ ਪ੍ਰਿੰਟ ਕਢਵਾਕੇ, ਫਲਾਈਟ ਦੌਰਾਨ ਆਪਣੇ ਨਾਲ਼ ਰੱਖਣਾ ਫਾਇਦੇਮੰਦ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ…..


Published

Updated

Presented by Preetinder Grewal

Source: SBS



Share this with family and friends


ਐਡੀਲੇਡ ਵਸਦੇ ਰਿਸ਼ੀ ਘੁਲਾਟੀ ਨੇ ਇੱਕ ਵਿਸ਼ੇਸ਼ ਪੇਜ ਡੀਜ਼ਾਈਨ ਕੀਤਾ ਹੈ ਜਿਸਦਾ ਮਕਸਦ ਮਾਪਿਆਂ ਤੇ ਉਹਨਾਂ ਲੋਕਾਂ ਨੂੰ ਜਹਾਜ ਦੇ ਸਫਰ ਦੌਰਾਨ ਸਹੂਲਤ ਪ੍ਰਦਾਨ ਕਰਨਾ ਹੈ ਜੋ ਅੰਗਰੇਜ਼ੀ ਵਿੱਚ ਆਪਣੀ ਲੋੜ ਬਾਰੇ ਦੱਸਣ ਤੋਂ ਅਸਮਰੱਥ ਹਨ। ਇਹ ਪੇਜ, ਫੋਟੋਆਂ, ਪੰਜਾਬੀ ਅਤੇ ਅੰਗੇਜ਼ੀ ਭਾਸ਼ਾ ਦਾ ਸੁਮੇਲ ਹੈ ਜਿਸਨੂੰ ਪ੍ਰਿੰਟ ਕਢਵਾਕੇ, ਫਲਾਈਟ ਦੌਰਾਨ ਆਪਣੇ ਨਾਲ਼ ਰੱਖਣਾ ਫਾਇਦੇਮੰਦ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ…..


ਭਾਰਤ ਤੋਂ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਅਤੇ ਪੰਜਾਬ ਅੰਕੜਿਆਂ ਦੇ ਲਿਹਾਜ ਨਾਲ਼ ਇਸ ਸੂਚੀ ਵਿੱਚ ਅੱਵਲ ਦਰਜੇ 'ਤੇ ਹੈ।

ਇਸ ਦੇ ਚਲਦਿਆਂ ਆਸਟ੍ਰੇਲੀਆ ਵਿੱਚ ਪਰਵਾਸ ਕਰਕੇ ਆਉਣ ਵਾਲਿਆਂ ਦੀ ਗਿਣਤੀ ਵੀ ਕਾਫੀ ਵਧੀ ਹੈ - ਆਸਟ੍ਰੇਲੀਆ 'ਚ ਬੋਲੀਆਂ ਜਾਣ ਵਾਲੀਆਂ ਮੁੱਖ 10 ਭਾਸ਼ਾਵਾਂ ਵਿੱਚ ਪੰਜਾਬੀ ਦਾ ਵੀ ਨਾਂ ਆਓਂਦਾ ਹੈ।

ਪਿਛਲੀ ਜਨਗਣਨਾ ਅਨੁਸਾਰ ਆਸਟ੍ਰੇਲੀਆ 'ਚ ਪੰਜਾਬੀ ਬੋਲਣ ਵਾਲਿਆਂ ਦੀ ਆਬਾਦੀ ਪਿਛਲੇ 5 ਸਾਲਾਂ 'ਚ ਦੁੱਗਣੀ ਹੋਈ ਹੈ।

ਪੰਜਾਬੀ ਬੋਲਣ ਵਾਲਿਆਂ ਦੀ ਔਸਤਨ ਉਮਰ 25 ਤੋਂ 34 ਸਾਲ ਹੈ ਸੋ ਸੰਭਾਵਿਤ ਤੌਰ 'ਤੇ ਇਹਨਾਂ ਨੂੰ ਮਿਲਣ ਜਾਂ ਇਨ੍ਹਾਂ ਨਾਲ਼ ਰਹਿਣ ਆਉਣ ਵਾਲਿਆਂ ਵਿੱਚ ਮਾਪੇ ਜਾਂ ਸਿਆਣੀ ਉਮਰ ਦੇ ਬਜ਼ੁਰਗ ਵੀ ਸ਼ਾਮਿਲ ਹਨ।

ਇਨ੍ਹਾਂ ਮਾਪਿਆਂ ਨੂੰ ਅਕਸਰ ਜਹਾਜ ਦੇ ਸਫ਼ਰ ਵਿੱਚ ਬੋਲਚਾਲ਼ ਦੌਰਾਨ ਸਮੱਸਿਆ ਆਓਂਦੀ ਹੈ।

ਐਡੀਲੇਡ ਵਸਦੇ ਰਿਸ਼ੀ ਘੁਲਾਟੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮਾਪਿਆਂ ਨੂੰ ਜਹਾਜ ਦੌਰਾਨ ਸਹੂਲਤ ਦੇਣ ਲਈ ਉਨ੍ਹਾਂ ਇੱਕ ਪੇਜ ਡੀਜ਼ਾਈਨ ਕੀਤਾ ਹੈ ਜਿਸਨੂੰ ਸੋਸ਼ਲ ਮੀਡਿਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

In-flight assistance for elderly Punjabi passengers
Source: Supplied

ਇਸ ਪੇਜ ਪਿਛਲੀ ਮਨਸ਼ਾ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਤਸਵੀਰ ਉਨ੍ਹਾਂ ਆਪਣੀ ਮਾਤਾ ਜੀ ਲਈ ਕੰਪਿਊਟਰ ਉੱਤੇ ਓਦੋਂ ਡੀਜ਼ਾਈਨ ਕੀਤੀ ਸੀ ਜਦੋਂ ਉਹ ਪਹਿਲੀ ਵਾਰ ਜਹਾਜ ਦਾ ਸਫ਼ਰ ਕਰਦਿਆਂ ਆਸਟ੍ਰੇਲੀਆ ਆਏ ਸਨ।  

"ਕਈ ਵਰ੍ਹੇ ਪਹਿਲਾਂ ਜਦੋਂ ਮੇਰੇ ਮਾਤਾ ਜੀ ਆਸਟ੍ਰੇਲੀਆ ਪਹਿਲੀ ਵਾਰ ਆਏ ਸਨ ਤਾਂ ਹੋਰਨਾਂ ਵਾਂਗ ਮੇਰੇ ਮਨ 'ਚ ਵੀ ਇਹ ਖਦਸ਼ਾ ਸੀ, ਕਿ ਮਾਤਾ ਪਹਿਲੀ ਵਾਰ ਇਕੱਲੇ ਏਨਾ ਲੰਬਾ ਸਫਰ ਕਰਨ ਲੱਗੇ ਹਨ, ਅੰਗਰੇਜ਼ੀ ਨਹੀਂ ਆਉਂਦੀ, ਇਮੀਗ੍ਰੇਸ਼ਨ ਕਿਵੇਂ ਹੋਵੇਗੀ ਆਦਿ।"

ਮਾਪੇ ਜਾਂ ਹੋਰ ਜਰੂਰਤਮੰਦ ਅਗਰ ਝਿਜਕ ਤੋਂ ਪਿੱਛੇ ਹਟਦਿਆਂ ਪੰਜਾਬੀ ਇਬਾਰਤ ਜਾਂ ਫੋਟੋ ਤੇ ਉਂਗਲ ਲਾਉਣ ਤਾਂ ਏਅਰ ਹੋਸਟੇਸ ਜਾਂ ਕੈਬਿਨ ਕਰਿਊ ਮੈਂਬਰ ਸਾਹਮਣੇ ਲਿਖੀ ਅੰਗਰੇਜ਼ੀ ਪੜ੍ਹਕੇ ਉਨਾਂ ਦੀ ਮਦਦ ਕਰ ਸਕਦੇ ਹਨ।

"ਮੇਰੇ ਮਾਤਾ ਜੀ ਵਾਂਗ ਹੋਰ ਲੋਕ ਵੀ ਇਸ ਤਸਵੀਰ ਦਾ ਪ੍ਰਿੰਟ ਕਢਵਾਕੇ ਆਪਣੇ ਨਾਲ ਰੱਖਣ ਤਾਂ ਇਹ ਫਲਾਈਟ 'ਚ ਉਹਨਾਂ ਦੇ ਕੰਮ ਆ ਸਕਦਾ ਹੈ।"

ਸ਼੍ਰੀ ਘੁਲਾਟੀ ਨੇ ਦੱਸਿਆ ਕਿ ਇਸ ਫੋਟੋ ਨੂੰ ਰਾਈਟ ਕਲਿੱਕ ਕਰਕੇ ਸੇਵ ਕੀਤਾ ਜਾ ਸਕਦਾ ਹੈ ਅਤੇ ਫਿਰ ਪ੍ਰਿੰਟ ਦੀ ਓਪਸ਼ਨ ਵਰਤੀ ਜਾ ਸਕਦੀ ਹੈ ਜਾਂ ਇਸਨੂੰ ਐਮ ਐੱਸ ਵਰਡ 'ਤੇ ਕਾਪੀ ਕਰਕੇ ਵੀ ਪ੍ਰਿੰਟ ਕੀਤਾ ਜਾ ਸਕਦਾ ਹੈ।

When should you book tickets? Australian government says not before December.
When should you book tickets? Australian government says not before December. Source: Pexels

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Stream now