Key Points
- ਭਾਜਪਾ ਭਾਵੇਂ ਭਾਰਤੀ ਅਰਥਚਾਰੇ ਦੇ ਵਾਧੇ ਦਾ ਹਵਾਲਾ ਦੇ ਕੇ ਚੋਣਾਂ ਲੜ ਰਹੀ ਹੈ, ਪਰ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਲੈ ਕੇ ਆਮ ਭਾਰਤੀਆਂ ਵਿੱਚ ਨਿਰਾਸ਼ਾ ਹੈ।
- ਮੌਜੂਦਾ ਭਾਰਤੀ ਪ੍ਰਧਾਨ ਮੰਤਰੀ 'ਤੇ ਨਫ਼ਰਤ ਭਰੇ ਭਾਸ਼ਣ ਦੇ ਦੋਸ਼, ਚੋਣ ਕਮਿਸ਼ਨ ਦੀ ਆਜ਼ਾਦੀ 'ਤੇ ਚਿੰਤਾ।
- ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਾ ਐਲਾਨਣ ਦਾ ਹੋ ਸਕਦਾ ਹੈ ਨੁਕਸਾਨ।
1 ਬਿਲੀਅਨ ਤੋਂ ਵੱਧ ਯੋਗ ਵੋਟਰਾਂ ਦੇ ਨਾਲ, ਭਾਰਤ ਨਾ ਸਿਰਫ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਸਗੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਵੀ ਹੈ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਜਿਵੇਂ ਹੀ ਭਾਰਤ 4 ਜੂਨ ਨੂੰ ਆਪਣੇ ਚੋਣ ਨਤੀਜਿਆਂ ਦਾ ਐਲਾਨ ਕਰਨ ਜਾ ਰਿਹਾ ਹੈ, ਇਸ ਸਮੇਂ ਪੂਰੀ ਦੁਨੀਆ ਦਾ ਧਿਆਨ ਭਾਰਤ ਵੱਲ ਹੈ।
ਭਾਰਤੀ ਚੋਣਾਂ 2024 ਨੂੰ ਡੂੰਘਾਈ ਨਾਲ ਸਮਝਣ ਅਤੇ ਕਵਰ ਕਰਨ ਲਈ, ਐਸ ਬੀ ਐਸ ਪੱਤਰਕਾਰ ਐਰੋਨ ਫਰਨਾਂਡੀਜ਼ ਇਸ ਸਮੇਂ ਉਚੇਚਾ ਭਾਰਤ ਦੇ ਦੌਰੇ ‘ਤੇ ਹਨ।
ਮੌਜੂਦਾ ਤਾਜ਼ਾ ਹਾਲਾਤਾਂ ਤੇ ਨਜ਼ਰਸਾਨੀ ਕਰਨ ਲਈ ਐਰੋਨ ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ 2024 ਦੀਆਂ ਚੋਣਾਂ ਅਜਿਹੇ ਸਮੇਂ 'ਤੇ ਆਈਆਂ ਹਨ ਜਦੋਂ ਪੱਛਮੀ ਦੇਸ਼ ਚੀਨ ਦੇ ਆਰਥਿਕ ਅਤੇ ਫੌਜੀ ਭਾਰ ਨੂੰ ਸੰਤੁਲਿਤ ਕਰਨ, ਅਤੇ ਇੰਪੋਰਟ ਵਰਗੇ ਵਿਸ਼ਿਆਂ ਲਈ ਹੋਰਨਾਂ ਦੇਸ਼ਾਂ ਵੱਲ ਵੇਖ ਰਹੇ ਹਨ। ਅਤੇ ਭਾਰਤ ਨੂੰ ਇਸ ਸਥਿਤੀ ਦਾ ਫਾਇਦਾ ਹੋ ਸਕਦਾ ਹੈ
ਐਰੋਨ ਪੰਜਾਬੀ ਨਹੀਂ ਜਾਣਦਾ ਇਸ ਲਈ ਪੂਰਾ ਇੰਟਰਵਿਊ ਅੰਗਰੇਜ਼ੀ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ।
ਆਰੋਨ ਨਾਲ ਹੋਈ ਗੱਲਬਾਤ ਵਿੱਚ ਅਸੀਂ ਭਾਰਤ ਵਿੱਚ ਚੱਲ ਰਹੀਆਂ ਚੋਣਾਂ ਵਿੱਚ ਧਰਮ ਦੀ ਭੂਮਿਕਾ, ਵੋਟਿੰਗ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਪ੍ਰੈੱਸ ਦੀ ਆਜ਼ਾਦੀ ਦੀ ਪੜਚੋਲ ਕੀਤੀ।
ਚੋਣਾਂ ਕੌਣ ਜਿੱਤਦਾ ਹੈ ਇਸ ਦਾ ਪਤਾ ਤਾਂ 4 ਜੂਨ ਨੂੰ ਲੱਗ ਹੀ ਜਾਏਗਾ। ਪਰ ਜੋ ਵੀ ਭਾਰਤ ਵਿੱਚ ਸੱਤਾ ਵਿੱਚ ਆਵੇਗਾ, ਉਹ ਭਾਰਤ ਅਤੇ ਆਸਟਰੇਲੀਆ ਰਣਨੀਤਕ ਸਾਂਝੇਦਾਰੀ ਨੂੰ ਜਾਰੀ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ ।
ਭਾਰਤ ਅਤੇ ਆਸਟ੍ਰੇਲੀਆ ਦੋਵੇਂ ਹੀ ਥੂਅਧ ਸੰਵਾਦਾਂ ਦੇ ਭਾਈਵਾਲ ਹਨ ਅਤੇ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਇੱਕ ਵੱਡਾ ਪ੍ਰਵਾਸ ਵੀ ਹੈ।