ਪੰਜਾਬ ਦੇ ਫਿਰੋਜ਼ਪੁਰ ਇਲਾਕੇ ਨਾਲ ਸਬੰਧ ਰੱਖਦਾ ਅੰਤਰਰਾਸ਼ਟਰੀ ਵਿਦਿਆਰਥੀ ਕੁਨਾਲ ਚੋਪੜਾ ਜਦੋਂ ਸਵੇਰੇ 7 ਵਜੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਕੋਪਿਨਸ ਕਰਾਸਿੰਗ ਤੋਂ 500 ਮੀਟਰ ਪੱਛਮ ਵਿੱਚ ਵਿਲੀਅਮ ਹੋਵਲ ਡਰਾਈਵ 'ਤੇ ਉਸ ਦੀ ਨੀਲੀ ਹੁੰਡਈ ਗੇਟਜ਼ ਕਾਰ ਇੱਕ ਕੰਕਰੀਟ ਪੰਪਿੰਗ ਟਰੱਕ ਨਾਲ ਟਕਰਾ ਗਈ।
ਮੁੱਢਲੀ ਜਾਂਚ ਅਨੁਸਾਰ, ਉਸਦੀ ਹੁੰਡਈ ਕਾਰ ਸੜਕ ਦੇ ਗਲਤ ਪਾਸੇ ਚਲੀ ਗਈ ਤੇ ਸਾਮਣੇ ਆਓਂਦੇ ਇੱਕ ਟਰੱਕ ਵਿੱਚ ਜਾ ਵੱਜੀ।

Kunal Chopra was declared dead at the scene. Credit: ACT Police
ਕੈਨਬਰਾ ਤੋਂ ਭਾਈਚਾਰਕ ਨੁਮਾਇੰਦੇ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਦੁਖਾਂਤ ਕਾਰਨ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਹੋਰ ਵੇਰਵੇ ਜਾਨਣ ਲਈ ਇਹ ਆਡੀਓ ਰਿਪੋਰਟ ਸੁਣੋ....