ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ਰੀਫ ਦੀ ਮੌਤ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਸੀ । ਪਾਕਿਸਤਾਨ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਦੁਆਰਾ ਪੂਰੀ ਜਾਂਚ ਲਈ ਕੀਤੇ ਗਏ ਸੱਦੇ ਤੋਂ ਬਾਅਦ ਇਸ ਮਾਮਲੇ ਲਈ ਜਾਂਚ ਕਮੇਟੀ ਦੀ ਘੋਸ਼ਣਾ ਹੋਈ ਹੈ।
ਕੀਨੀਆ ਪੁਲਿਸ ਨੇ ਅਰਸ਼ਦ ਸ਼ਰੀਫ ਦੀ ਮੌਤ ਨੂੰ 'ਗਲਤ ਪਛਾਣ' ਦਾ ਮਾਮਲਾ ਕਿਹਾ ਹੈ।
ਕੀਨੀਆ ਦੇ ਅਧਿਕਾਰੀਆਂ ਮੁਤਾਬਕ ਪੁਲਿਸ ਨੇ ਪੱਤਰਕਾਰ ਦੇ ਵਾਹਨ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਇਹ ਨੈਰੋਬੀ-ਮਗਾਦੀ ਹਾਈਵੇਅ 'ਤੇ ਇੱਕ ਚੌਕੀ 'ਤੇ ਰੋਕਣ ਵਿੱਚ ਅਸਫਲ ਰਹੇ।
ਜ਼ਿਕਰਯੋਗ ਹੈ ਕਿ ਇੱਕ ਬੱਚੇ ਦੇ ਅਗਵਾ ਮਾਮਲੇ ਵਿੱਚ ਸ਼ਾਮਲ ਕਾਰ ਦੀ ਭਾਲ ਦੌਰਾਨ ਗਲਤੀ ਨਾਲ ਅਰਸ਼ਦ ਸ਼ਰੀਫ ਦੀ ਕਾਰ 'ਤੇ ਗੋਲੀਆਂ ਚਲਾਏ ਜਾਣ ਬਾਰੇ ਦੱਸਿਆ ਜਾ ਰਿਹਾ ਹੈ।

ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।




