ਜਸਪ੍ਰੀਤ ਸਿੰਘ ਨੂੰ ਭੰਗੜਾ ਕਲਾਸ ਵਿਚੋਂ ਇਹ ਕਹਿ ਕਿ ਵਾਪਸ ਭੇਜ ਦਿਤਾ ਸੀ ਕਿ ਉਹ ਅਜੇ ਇਸ ਦੇ ਯੋਗ ਨਹੀਂ ਹੈ। ਪਰ ਇਸ ਭੰਗੜਾ ਜਨੂੰਨੀ ਨੇ ਆਪਣੇ ਆਪ ਵੀਡੀਉਜ਼ ਦੇਖ ਦੇਖ ਕੇ ਅਤੇ ਉਸੇ ਭੰਗੜਾ ਕਲਾਸ ਦੀ ਖਿੜਕੀ ਵਿਚੋਂ ਚੁੱਪ-ਚਾਪ ਸਿਖਦੇ ਹੋਏ, ਇੰਡੀਆ ਹੈਸ ਗੋਟ ਟੈਲੇਂਟ ਅਤੇ ਬੂਗੀ ਵੂਗੀ ਵਰਗੇ ਭਾਰਤ ਦੇ ਮਸ਼ਹੂਰ ਸ਼ੋਸ ਤੋਂ ਲੈ ਕਿ ਬੋਲੀਵੁੱਡ ਦੀ ਫਿਲਮ ਵਿਚ ਵੀ ਭੰਗੜੇ ਦੇ ਸਫਲ ਪ੍ਰਦਰਸ਼ਨ ਕੀਤੇ ਹਨ।

Jaspreet Bhangra Source: Jaspreet Bhangra
ਜਸਪ੍ਰੀਤ, ਜਿਸ ਨੇ ਹੁਣੇ ਪਿਛੇ ਜਿਹੇ ਕਿ ਆਸਟ੍ਰੇਲੀਆ ਵਿਚ ਪ੍ਰਵਾਸ ਕੀਤਾ ਹੈ ਦਾ ਮੰਨਣਾ ਹੈ ਕਿ,’ਆਸਟ੍ਰੇਲੀਆ ਵਿਚ ਵਿਆਪਕ ਤੋਰ ਤੇ ਸਭਿਆਚਾਰਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਇਹ ਬਹੁਤ ਹੀ ਵਧੀਆ ਸਟੇਜ ਹੈ ਜਿਸ ਵਿਚ ਮੈਂ ਹੁਣ ਭੰਗੜੇ ਨੂੰ ਬਾਕੀ ਦੇ ਮਸ਼ਹੂਰ ਡਾਂਨਸ ਜਿਵੇਂ ਕਿ ਹਿਪ-ਹੋਪਸ, ਜੁੰਮਬਾਂ, ਸਾਲਸਾ, ਬਰੇਕ-ਡਾਂਸ ਵਾਂਗੂੰ ਹੀ ਮਿਆਰੀ ਪੱਧਰ ਤੇ ਲੈ ਕੇ ਜਾਣਾ ਚਾਹੁੰਦਾ ਹਾਂ।‘ ਪੰਜਾਬੀ ਭਾਈਚਾਰੇ ਦੀ ਮਦਦ ਕਰਨ ਲਈ ਜਸਪ੍ਰੀਤ ਨੇ ਆਪਣਾ ਇਕ ਭੰਗੜਾ ਸਿਖਾਉਣ ਦਾ ਸਕੂਲ ‘ਭੰਗੜਾ ਇਨ ਸਟਾਈਲ’ ਵੀ ਸਥਾਪਤ ਕਰ ਲਿਆ ਹੋਇਆ ਹੈ ਜਿਸ ਵਿਚ ਉਹ ਹਰ ਵਰਗ ਅਤੇ ਉਮਰ ਦੇ ਭੰਗੜਾ ਪ੍ਰੇਮੀਆਂ ਨੂੰ ਇਸ ਹੁਨਰ ਨਾਲ ਜੋੜ ਰਿਹਾ ਹੈ। ਜਸਪ੍ਰੀਤ ਦਾ ਕਹਿਣਾ ਹੈ ਕਿ,’ਭੰਗੜਾ ਸਿਰਫ ਇਕ ਸਭਿਆਚਾਰਕ ਕਲਾ ਹੀ ਨਹੀਂ ਹੈ, ਬਲਿਕ ਇਸ ਦੁਆਰਾ ਸ਼ਰੀਰ ਦੀ ਵੀ ਬਹੁਤ ਹੀ ਯੋਗ ਕਸਰਤ ਵੀ ਹੁੰਦੀ ਹੈ। ਇਸ ਦੇ ਨਾਲ ਨਾਲ ਇਹ, ਕੋਰੀਓਗ੍ਰਾਫੀ ਅਤੇ ਗਰੁਪ ਪ੍ਰਦਰਸ਼ਨਾਂ ਦੁਆਰਾ ਇਕ ਦੂਜੇ ਨਾਲ ਮਿਲ ਕੇ ਭੰਗੜੇ ਦੇ ਸਟੈਪਸ ਯਾਦ ਕਰਾਂਉਂਦੇ ਹੋਏ, ਇਕ ਬਹੁਤ ਵਧੀਆ ਮਾਨਸਿਕ ਕਸਰਤ ਵੀ ਪ੍ਰਦਾਨ ਕਰਦਾ ਹੈ।‘

Jaspreet Bhangra Source: Jaspreet Bhangra