Watch FIFA World Cup 2026™

LIVE, FREE and EXCLUSIVE

ਵਿਕਟੋਰੀਆ ਸੂਬੇ ਦੀਆਂ ਅਗਾਮੀ ਚੋਣਾਂ ਲਈ ਪ੍ਰਚਾਰ ਮੈਦਾਨ ਭਖਿਆ

Victorian premier contendors Daniel Andrews and Matthew Guy.

Daniel Andrews vs Matthew Guy (AAP) Source: AAP

ਵਿਕਟੋਰੀਆ ਸੂਬੇ ਦੀਆਂ ਲਗਭਗ ਸਾਰੀਆਂ ਹੀ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਨਵੰਬਰ 24 ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਮੱਦੇਨਜ਼ਰ ਆਪਣੇ ਆਪਣੇ ਬਿਗਲ ਜੋਰ ਸ਼ੋਰ ਨਾਲ ਵਜਾ ਦਿੱਤੇ ਹਨ, ਯਾਨਿ ਕਿ ਉਹਨਾਂ ਨੇ ਰਸਮੀ ਤੌਰ ਤੇ ਚੌਣਾਂ ਦੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ।


Published

Updated

By Peggy Giakoumelos, MP Singh

Source: SBS




Share this with family and friends


ਵਿਕਟੋਰੀਆ ਸੂਬੇ ਦੀਆਂ ਲਗਭਗ ਸਾਰੀਆਂ ਹੀ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਨਵੰਬਰ 24 ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਦੇ ਮੱਦੇਨਜ਼ਰ ਆਪਣੇ ਆਪਣੇ ਬਿਗਲ ਜੋਰ ਸ਼ੋਰ ਨਾਲ ਵਜਾ ਦਿੱਤੇ ਹਨ, ਯਾਨਿ ਕਿ ਉਹਨਾਂ ਨੇ ਰਸਮੀ ਤੌਰ ਤੇ ਚੌਣਾਂ ਦੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ।


ਐਂਡਰਿਊ ਲੇਬਰ ਸਰਕਾਰ ਨੇ ਆਪਣੀ ਪਹਿਲੀ ਟਰਮ ਪੂਰੀ ਕਰਦੇ ਹੋਏ ਦੂਜੀ ਵਾਰ ਮੈਦਾਨ ਵਿੱਚ ਕੁੱਦਦੇ ਹੋਏ ਪਰਿਵਾਰਾਂ ਅਤੇ ਸਿਹਤ ਮਸਲਿਆਂ ਨੂੰ ਮੂਹਰੇ ਰੱਖਿਆ ਹੈ, ਜਦਕਿ ਲਿਬਰਲ ਨੇ ਖੇਤਰੀ ਵਪਾਰਾਂ ਦੀ ਪਿੱਠ ਠੋਕਣ ਦਾ ਵਚਨ ਦਿੱਤਾ ਹੈ।

ਵਿਕਟੋਰੀਅਨ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਲੇਬਰ ਵਲੋਂ ਆਪਣੀ ਫੈਡਰਲ ਅਤੇ ਸੂਬਾਈ ਇਕਾਈ ਨੂੰ ਸਾਂਝੇ ਤੋਰ ਤੇ ਲੋਕਾਂ ਸਾਹਮਣੇ ਲਿਆਉਂਦਾ ਗਿਆ ਸੀ। ਤਕਰੀਬਨ 400 ਲੋਕਾਂ ਦੇ ਇਕੱਠ ਨੂੰ ਸੰਬੋਧਨ ਹੁੰਦੇ ਹੋਏ ਫੈਡਰਲ ਲੇਬਰ ਨੇਤਾ ਬਿਲ ਸ਼ਾਰਟਨ ਨੇ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਸ ਵਲੋਂ ਘਰੇਲੂ ਹਿੰਸਾ, ਮਾਨਸਿਕ ਸਿਹਤ, ਪਬਲਿਕ ਟਰਾਂਸਪੋਰਟ ਅਤੇ ਐਬੋਰੀਜਨਲ ਭਾਈਚਾਰੇ ਨੂੰ ਨਾਲ ਮਿਲਾਉਣ ਲਈ ਕੀਤੇ ਗਏ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਅਤੇ ਨਾਲ ਹੀ ਕਿਹਾ ਕਿ ਵਿਕਟੋਰੀਆ ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਏ ਵਲੋਂ ਬਣਾਈ ਗਈ ਸਰਕਾਰ ਦੇ ਨਾਲ ਸੂਬਾ ਨਿਵਾਣਾਂ ਦਾ ਰੁੱਖ ਕਰੇਗਾ।

ਇਸ ਦੇ ਨਾਲ ਹੀ, ਪ੍ਰੀਮੀਅਰ ਡੇਨਿਅਲ ਐਂਡਰਿਊਸ ਨੇ ਵੀ ਕਿਹਾ ਕਿ ਅਗਰ ਲੇਬਰ ਅਗਲੀਆਂ ਸੂਬਾਈ ਚੋਣਾਂ ਜਿੱਤ ਜਾਂਦੀ ਹੈ ਤਾਂ ਉਹ ਸੂਬੇ ਵਿੱਚ 1100 ਵਧੇਰੇ ਨਰਸਾਂ ਦੇ ਨਾਲ ਨਾਲ ਸਾਰੇ ਹੀ ਵਿਕਟੋਰੀਅਨ ਲੋਕਾਂ ਵਾਸਤੇ ਸਪੈਸ਼ਲ ਮੈਡੀਕਲ ਕੇਅਰ ਪ੍ਰਦਾਨ ਕਰਨ ਹਿਤ 10 ਨਵੇਂ ਜਾਂ ਅਪਗਰੇਡਡ ਹਸਪਤਾਲਾਂ ਦਾ ਨਿਰਮਾਣ ਕਰਨਗੇ। ਨਾਲ ਹੀ ਉਹਨਾਂ ਨੇ ਕਾਂਨਫਰੰਸ ਵਿੱਚ ਇਹ ਵੀ ਘੋਸ਼ਣਾ ਕੀਤੀ ਕਿ ਪੈਰਾਮੈਡਿਕ ਸੇਵਾਵਾਂ ਵਿੱਚ ਹੋਰ ਵੀ ਸੁਧਾਰ ਕੀਤਾ ਜਾਵੇਗਾ।

ਲਿਬਰਲ ਪਾਰਟੀ ਨੇ ਵੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸੂਬਾਈ ਚੋਣਾਂ ਵਿੱਚ ਆਪਣੇ ਵਾਅਦੇ ਲੋਕਾਂ ਸਾਹਮਣੇ ਲਿਆਉਂਦੇ। ਸੂਬਾਈ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ, ਜਿਸ ਵਿੱਚ ਫੈਡਰਲ ਖਜਾਨਚੀ ਜੋਸ਼ ਫਰਾਇਡਨਬਰਗ ਦੇ ਨਾਲ ਕਈ ਭੂਤਪੂਰਵ ਪਰੀਮੀਅਰਾਂ ਜਿਵੇਂ ਜੈਫ ਕੈਨੇਟ, ਟੈਡ ਬਿਲਿਊ ਅਤੇ ਡੈਨਿਸ ਨੈਫਥਿਨ ਨੇ ਵੀ ਹਾਜਰੀ ਲਵਾਈ ਸੀ, ਵਿੱਚ ਲਿਬਰਲ ਪਾਰਟੀ ਨੇ ਟੈਕਸਾਂ ਵਿੱਚ ਛੋਟਾਂ ਦੇ ਨਾਲ ਨਾਲ ਲੇਬਰ ਦੀ ਵੋਟਾਂ ਵਾਲੀ ਨੀਤੀ ਉਤੇ ਪੜਤਾਲ ਕਰਵਾਉਣ ਦਾ ਵੀ ਵਾਅਦਾ ਕੀਤਾ।

ਵਿਕਟੋਰੀਆ ਸੂਬੇ ਦੇ ਲਿਬਰਲ ਨੇਤਾ ਮੈਥਿਊ ਗਾਏ ਨੇ ਕਿਹਾ ਕਿ ਅਗਰ ਉਹ ਅਗਲੀਆਂ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਖੇਤਰੀ ਇਲਾਕਿਆਂ ਵਿੱਚਲੀਆਂ ਤਨਖਾਹਾਂ ਲਈ ਟੈਕਸਾਂ ਵਿੱਚ ਛੋਟਾਂ ਦੇਣ ਦੇ ਨਾਲ ਨਾਲ, ਜਨਸੰਖਿਆ ਨੂੰ ਕਾਬੂ ਕਰਨ ਅਤੇ ਆਮ ਜਿੰਦਗੀ ਨੂੰ ਇੱਕ ਪ੍ਰਤੀਸ਼ਤ ਤਕ ਸੁਧਾਰਨ ਵਰਗੇ ਅਹਿਮ ਕੰਮ ਕਰਨਗੇ। ਸ਼੍ਰੀ ਗਾਏ ਨੇ ਕਿਹਾ ਕਿ ਸਿਰਫ ਲਿਬਰਲ ਹੀ ਸੂਬੇ ਨੂੰ ਇੱਕ ਸਥਾਈ ਸਰਕਾਰ ਪ੍ਰਦਾਨ ਕਰ ਸਕਦੀ ਹੈ।

ਅਤੇ ਇਸੀ ਮੌਕੇ ਵਿਕਟੋਰੀਆ ਦੀ ਗਰੀਨਸ ਪਾਰਟੀ ਨੇ ਵੀ ਸ਼ਨੀਵਾਰ ਸ਼ਾਮ ਨੂੰ ਹੀ ਆਪਣਾ ਚੋਣ ਬਿਗਲ ਵਜਾਇਆ। ਗਰੀਨਸ ਪਾਰਟੀ ਦੇ ਫੈਡਰਲ ਨੇਤਾ ਰਿਚਰਡ ਡੀ-ਨਾਟਾਲੀ ਨੇ ਕਿਹਾ ਕਿ ਉੁਹਨਾਂ ਦੀ ਪਾਰਟੀ ਵਿਕਟੋਰੀਆ ਸੂਬੇ ਦੇ ਦੋਹਾਂ ਸਦਨਾ ਵਿੱਚ ਸਿਆਸੀ ਸੰਤੁਲਨ ਬਨਾਉਣ ਦੀ ਭਰਪੂਰ ਕੋਸ਼ਿਸ਼ ਕਰੇਗੀ।


Latest podcast episodes

Follow SBS Punjabi

Download our apps

Watch on SBS

Punjabi News

Stream now