SKIP TO MAIN CONTENT

ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ 'ਚ ਵੱਡੇ ਬਦਲਾਅ: ਵਿਦਿਆਰਥੀਆਂ ਦੇ ਪਰਿਵਾਰਾਂ, ਵਿਜ਼ਿਟਰ ਵੀਜ਼ਾ ਅਤੇ ਕੱਚੇ ਵੀਜ਼ਿਆਂ 'ਤੇ ਸਖ਼ਤੀ

Tony Burke's image superimposed on background of workers from multiple backgrounds and a map of Australia to denote nation's diverse working population.
ਕੈਬਨਿਟ ਅੰਦਰ ਮਤਭੇਦਾਂ ਕਾਰਨ ਸ਼ੁਰੂਆਤੀ ਐਲਾਨ ਵਿੱਚ ਦੇਰੀ ਹੋਣ ਤੋਂ ਬਾਅਦ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਨੈਸ਼ਨਲ ਪ੍ਰੈੱਸ ਕਲੱਬ ਵਿੱਚ ਸੰਬੋਧਨ ਕਰਦਿਆਂ ਆਸਟ੍ਰੇਲੀਆ ਦੀ ਪਰਵਾਸ ਨੀਤੀ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। Credit: SBS/Getty/AAP

ਨੈਸ਼ਨਲ ਪ੍ਰੈੱਸ ਕਲੱਬ ਵਿੱਚ ਸੰਬੋਧਨ ਕਰਦਿਆਂ ਟੋਨੀ ਬਰਕ ਵੱਲੋਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ ਵਿੱਚ ਕਈ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀ ਵੀਜ਼ਿਆਂ ਦੇ ਪਰਿਵਾਰਕ ਮੈਂਬਰਾਂ, ਵੀਜ਼ਾ ਹੌਪਿੰਗ ਅਤੇ ਵਿਜ਼ਟਰ ਵੀਜ਼ਿਆਂ ਸਬੰਧੀ ਨਿਯਮ ਸਖ਼ਤ ਕੀਤੇ ਜਾਣਗੇ, ਜਦਕਿ ਸਕਿਲਡ ਮਾਈਗ੍ਰੇਸ਼ਨ ਨਾਲ ਜੁੜੇ ਕੁਝ ਅਹਿਮ ਖੇਤਰਾਂ ਦੇ ਹੁਨਰਮੰਦ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਸਰਕਾਰ ਦਾ ਟੀਚਾ ਆਉਣ ਵਾਲੇ ਸਾਲਾਂ ਵਿੱਚ ਵਿਦੇਸ਼ੀ ਪ੍ਰਵਾਸ (Net Overseas Migration) ਨੂੰ ਘਟਾ ਕੇ 2,25,000 ਤੱਕ ਲਿਆਉਣਾ ਹੈ। ਇਨ੍ਹਾਂ ਬਦਲਾਵਾਂ ਦਾ ਕੀ ਮਤਲਬ ਹੈ ਅਤੇ ਕਿਹੜੇ ਵੀਜ਼ਾ ਧਾਰਕ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ? ਜਾਨਣ ਲਈ SBS Punjabi ਦੀ ਇਹ ਸਪੈਸ਼ਲ ਰਿਪੋਰਟ ਸੁਣੋ।


Published

By Shyna Kalra

Presented by Shyna Kalra

Source: SBS



Skip to podcast episode content

ਨੈਸ਼ਨਲ ਪ੍ਰੈੱਸ ਕਲੱਬ ਵਿੱਚ ਸੰਬੋਧਨ ਕਰਦਿਆਂ ਟੋਨੀ ਬਰਕ ਵੱਲੋਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ ਵਿੱਚ ਕਈ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀ ਵੀਜ਼ਿਆਂ ਦੇ ਪਰਿਵਾਰਕ ਮੈਂਬਰਾਂ, ਵੀਜ਼ਾ ਹੌਪਿੰਗ ਅਤੇ ਵਿਜ਼ਟਰ ਵੀਜ਼ਿਆਂ ਸਬੰਧੀ ਨਿਯਮ ਸਖ਼ਤ ਕੀਤੇ ਜਾਣਗੇ, ਜਦਕਿ ਸਕਿਲਡ ਮਾਈਗ੍ਰੇਸ਼ਨ ਨਾਲ ਜੁੜੇ ਕੁਝ ਅਹਿਮ ਖੇਤਰਾਂ ਦੇ ਹੁਨਰਮੰਦ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਸਰਕਾਰ ਦਾ ਟੀਚਾ ਆਉਣ ਵਾਲੇ ਸਾਲਾਂ ਵਿੱਚ ਵਿਦੇਸ਼ੀ ਪ੍ਰਵਾਸ (Net Overseas Migration) ਨੂੰ ਘਟਾ ਕੇ 2,25,000 ਤੱਕ ਲਿਆਉਣਾ ਹੈ। ਇਨ੍ਹਾਂ ਬਦਲਾਵਾਂ ਦਾ ਕੀ ਮਤਲਬ ਹੈ ਅਤੇ ਕਿਹੜੇ ਵੀਜ਼ਾ ਧਾਰਕ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ? ਜਾਨਣ ਲਈ SBS Punjabi ਦੀ ਇਹ ਸਪੈਸ਼ਲ ਰਿਪੋਰਟ ਸੁਣੋ।


ਅਹਿਮ ਐਲਾਨ

  • ਵਿਦਿਆਰਥੀ ਵੀਜ਼ਿਆਂ ਦੇ ਪਰਿਵਾਰਕ ਮੈਂਬਰਾਂ ਲਈ ਪਾਬੰਦੀਆਂ ਸਖ਼ਤ ਹੋਣਗੀਆਂ।
  • "ਵੀਜ਼ਾ-ਹੌਪਿੰਗ" (Visa hopping) ਵੀਜ਼ਾ ਹੌਪਿੰਗ ਅਤੇ ਗੈਰ-ਕਾਨੂੰਨੀ ਗੈਰ-ਨਾਗਰਿਕਾਂ ਖ਼ਿਲਾਫ਼ ਕਾਰਵਾਈ ਸਖ਼ਤ ਹੋਵੇਗੀ।
  • ਹੁਨਰਮੰਦ ਪ੍ਰਵਾਸ ਮਾਰਗ ਵਿੱਚ ਸਕਿਲਡ ਮਾਈਗ੍ਰੇਸ਼ਨ: ਸਿਹਤ, ਉਸਾਰੀ, ਸਿੱਖਿਆ, ਰੱਖਿਆ, ਖੇਤੀਬਾੜੀ ਤੇ ਸਰੋਤਾਂ ਸਮੇਤ ਅਹਿਮ ਖੇਤਰਾਂ ਨੂੰ ਤਰਜੀਹ ਮਿਲੇਗੀ।
  • ਵਿਜ਼ਟਰ ਵੀਜ਼ਾ: ਸਾਰੇ ਵਿਜ਼ਟਰ ਵੀਜ਼ਿਆਂ 'ਤੇ ‘ਨੋ ਫਰਦਰ ਸਟੇ’ ਸ਼ਰਤ ਲਾਗੂ ਹੋਵੇਗੀ।
  • ਮਾਈਗ੍ਰੇਸ਼ਨ ਏਜੰਟ: ਬਿਨਾਂ ਯੋਗਤਾ ਵਾਲੀਆਂ ਵੀਜ਼ਾ ਅਰਜ਼ੀਆਂ ਨੂੰ ਜਾਣਬੁੱਝ ਕੇ ਸਹਾਇਤਾ ਦੇਣ ਵਾਲੇ ਗੈਰ-ਜ਼ਿੰਮੇਵਾਰ ਮਾਈਗ੍ਰੇਸ਼ਨ ਏਜੰਟਾਂ ਖ਼ਿਲਾਫ਼ ਕਾਰਵਾਈ ਸਖ਼ਤ ਹੋਵੇਗੀ।

ਲੇਬਰ ਸਰਕਾਰ ਦੀ ਨਵੀਂ ਪਰਵਾਸ ਨੀਤੀ ਦਾ ਟੀਚਾ ਵਿਦੇਸ਼ੀ ਪ੍ਰਵਾਸ (Net Overseas Migration) ਨੂੰ 2026-27 ਵਿੱਚ 2,45,000 ਅਤੇ 2027-28 ਵਿੱਚ 2,25,000 ਤੱਕ ਲਿਆਉਣਾ ਹੈ। ਸਰਕਾਰ ਮੁਤਾਬਕ ਨਵੀਆਂ ਤਬਦੀਲੀਆਂ ਇਸ ਟੀਚੇ ਨੂੰ ਹਾਸਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ।

ABS ਦੇ ਵਿਦੇਸ਼ੀ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 2024-25 ਦੇ ਵਿੱਤੀ ਸਾਲ ਦੌਰਾਨ 5,68,400 ਪ੍ਰਵਾਸੀ ਆਸਟ੍ਰੇਲੀਆ ਪਹੁੰਚੇ ਅਤੇ 2,62,800 ਇੱਥੋਂ ਚਲੇ ਗਏ। ਜਿਸ ਕਾਰਨ, ਵਿਦੇਸ਼ੀ ਪ੍ਰਵਾਸ 305,600 ਰਿਹਾ। ਮਾਰਚ 2026 ਤੱਕ ਦੇ ਸਾਲ ਵਿੱਚ ਕੁੱਲ ਵਿਦੇਸ਼ੀ ਪ੍ਰਵਾਸ ਘੱਟ ਕੇ 2,92,000 ਰਹਿ ਗਿਆ ਹੈ।

ਮੁੱਖ ਬਦਲਾਵਾਂ ਵਿੱਚ ਵਿਦਿਆਰਥੀ ਵੀਜ਼ਿਆਂ 'ਤੇ ਪਰਿਵਾਰਕ ਬਿਨੈਕਾਰਾਂ 'ਤੇ ਪਾਬੰਦੀ ਹੋਵੇਗੀ, "ਵੀਜ਼ਾ-ਹੌਪਿੰਗ" (ਭਾਵ ਇੱਕ ਤੋਂ ਦੂੱਜੇ ਕੱਚੇ ਵੀਜ਼ਾ ਲਗਾਉਣ) 'ਤੇ ਸਖ਼ਤੀ ਕੀਤੀ ਜਾਵੇਗੀ। ਸਰਕਾਰ ਨੇ ਗੈਰ-ਕਾਨੂੰਨੀ ਅਤੇ ਗੈਰ-ਨਾਗਰਿਕਾਂ 'ਤੇ ਸਖ਼ਤੀ ਦਾ ਵੀ ਐਲਾਨ ਕੀਤਾ ਹੈ।

ਸਾਰੇ ਵਿਜ਼ਟਰ ਵੀਜ਼ਿਆਂ 'ਤੇ ‘ਨੋ ਫਰਦਰ ਸਟੇ’ ਸ਼ਰਤ ਲਾਗੂ ਕੀਤੀ ਜਾਵੇਗੀ, ਤਾਂ ਜੋ ਇਨ੍ਹਾਂ ਵੀਜ਼ਿਆਂ ਦੀ ਵਰਤੋਂ ਆਸਟ੍ਰੇਲੀਆ ਵਿੱਚ ਆਪਣਾ ਠਹਿਰਾਅ ਵਧਾਉਣ ਲਈ ਨਾ ਕੀਤੀ ਜਾ ਸਕੇ।

ਸਕਿਲਡ ਮਾਈਗ੍ਰੇਸ਼ਨ ਦੇ ਮੁੱਖ ਖੇਤਰਾਂ ਲਈ ਤਰਜੀਹੀ ਪ੍ਰਕਿਰਿਆ ਨਿਰਧਾਰਤ ਕੀਤੀ ਜਾਵੇਗੀ, ਜਿਸ ਵਿੱਚ ਸਿਹਤ ਸੰਭਾਲ,ਉਸਾਰੀ, ਸਿੱਖਿਆ, ਕਾਨੂੰਨ ਲਾਗੂ ਕਰਨ, ਰੱਖਿਆ, ਸਰੋਤ, ਖੇਤੀਬਾੜੀ ਜਲ-ਪਾਲਣ ਅਤੇ ਮੱਛੀ ਪਾਲਣ ਸ਼ਾਮਲ ਹਨ।

ਆਸਟ੍ਰੇਲੀਆ ਦੇ ਕਾਰੋਬਾਰੀ ਅਤੇ ਉਦਯੋਗਿਕ ਖੇਤਰ ਨੇ ਮਾਈਗ੍ਰੇਸ਼ਨ ਵਿੱਚ ਕਟੌਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ, ਖਾਸ ਕਰਕੇ ਉਨ੍ਹਾਂ ਉਦਯੋਗਾਂ ਲਈ ਜਿੱਥੇ ਹੁਨਰਮੰਦ ਕਾਮਿਆਂ ਦੀ ਲੋੜ ਹੈ।

ਕਈ ਛੋਟੇ ਕਾਰੋਬਾਰੀਆਂ ਨੇ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਆਰਥਿਕਤਾ 'ਤੇ ਮਾੜਾ ਅਸਰ ਪੈ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵੀਂ ਨੀਤੀ ਰਾਹੀਂ ਮਾਈਗ੍ਰੇਸ਼ਨ ਨੂੰ ਆਸਟ੍ਰੇਲੀਆ ਦੀਆਂ ਮੌਜੂਦਾ ਲੋੜਾਂ ਨਾਲ ਬਿਹਤਰ ਢੰਗ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗੱਠਜੋੜ (Coalition) ਨੇ ਆਪਣੇ ਪ੍ਰਵਾਸ ਟੀਚਿਆਂ ਦਾ ਪੂਰਾ ਵੇਰਵਾ ਜਾਰੀ ਨਹੀਂ ਕੀਤਾ ਹੈ, ਪਰ ਸ਼ੈਡੋ ਰੱਖਿਆ ਮੰਤਰੀ ਜੇਮਜ਼ ਪੈਟਰਸਨ ਕਹਿੰਦੇ ਹਨ ਕਿ ਇਹ ਲੇਬਰ ਦੇ ਮੁਕਾਬਲੇ ਕਾਫ਼ੀ ਵੱਖਰਾ ਹੋਵੇਗਾ।

ਜਦਕਿ ‘ਵਨ ਨੇਸ਼ਨ’ ਨੇ ਇਸ ਹਫ਼ਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਿੱਚ ਤਿੰਨ ਸਾਲਾਂ ਦੌਰਾਨ 7,50,000 ਤੋਂ ਵੱਧ ਦੀ ਕਟੌਤੀ ਕਰਨ ਦਾ ਪ੍ਰਸਤਾਵ ਰੱਖਿਆ ਹੈ।

Disclaimer: The information given in this interview is of a general nature. This information may not be appropriate for your personal circumstances. Contact a registered migration agent for clear advice on your situation.

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now